ਪ੍ਰਮੁੱਖ ਖਬਰਾਂ
ਕਮਲਾ ਨਹਿਰੂ ਕਾਲਜ ਵਿੱਚ “ਕੌਸ਼ਲਮ : ਅੰਤਰ-ਸਕੂਲ ਮੁਕਾਬਲਿਆਂ ਦਾ ਆਯੋਜਨ
ਕਮਲਾ ਨਹਿਰੂ ਕਾਲਜ ਵਿੱਚ “ਕੌਸ਼ਲਮ : ਅੰਤਰ-ਸਕੂਲ ਮੁਕਾਬਲਿਆਂ ਦਾ ਆਯੋਜਨ
ਫਗਵਾੜਾ (ਸੁਸ਼ੀਲ ਸ਼ਰਮਾ )ਸਥਾਨਕ ਕਮਲਾ ਨਹਿਰੂ ਕਾਲਜ ਦੀ ਦਾਖ਼ਲਾ ਕਮੇਟੀ ਵੱਲੋਂ ਪ੍ਰਿੰਸੀਪਲ ਡਾਃ ਸਵਿੰਦਰ ਪਾਲ ਦੀ ਸੁਯੋਗ ਅਗਵਾਈ ਵਿੱਚ ਵਿਦਿਆਰਥੀਆਂ ਅੰਦਰ ਸਹਿ-ਵਿਦਿਅਕ ਗਤੀਵਿਧੀਆਂ ਵੱਲ ਜਾਗਰੂਕ ਕਰਨ ਲਈ “ਕੌਸ਼ਲਮ : ਅੰਤਰ-ਸਕੂਲ ਮੁਕਾਬਲਾ” ਦਾ ਆਯੋਜਨ ਕੀਤਾ ਗਿਆ ਇਸ ਸਮਾਗਮ ਦੇ ਸਵੇਰ ਦੇ ਸੈਸ਼ਨ ਲਈ ਮੁੱਖ ਮਹਿਮਾਨ ਸ੍ਰੀਮਤੀ ਅਨੁਪਮ ਕਲੇਰ ਏ.ਡੀ.ਸੀ. ਫਗਵਾੜਾ ਸਨ, ਵਿਸ਼ੇਸ਼ ਮਹਿਮਾਨ ਐਡਵੋਕੇਟ ਕੁਮੁਦ ਸ਼ਰਮਾ, ਜ਼ੁਡੀਸ਼ੀਅਲ ਕੋਰਟ, ਫਗਵਾੜਾ ਸਨ। ਸ਼ਾਮ ਦੇ ਵਿਦਾਇਗੀ ਸਮਾਰੋਹ ਦੀ ਪ੍ਰਧਾਨਗੀ ਸ੍ਰੀਮਤੀ ਨਿਧੀ ਸਰਦਾਨਾ , ਡਾਇਰੈਕਟਰ ਕਮਲਾ ਨਹਿਰੂ ਵਿਦਿਅਕ ਸੰਸਥਾਵਾਂ ਦੁਆਰਾ ਕੀਤੀ ਗਈ ਪ੍ਰਿੰਸੀਪਲ ਡਾਃ ਸਵਿੰਦਰ ਪਾਲ, ਵਾਈਸ ਪ੍ਰਿੰਸੀਪਲ ਡਾਃ ਰੁਮਿੰਦਰ ਕੌਰ ਅਤੇ ਸਮਾਗਮ ਦੀ ਆਯੋਜਕ ਟੀਮ ਵੱਲੋਂ ਮਹਿਮਾਨਾਂ ਦਾ ਫੁੱਲਾਂ ਦੇ ਗੁਲਦਸਤੇ ਨਾਲ਼ ਨਿੱਘਾ ਸਵਾਗਤ ਕੀਤਾ ਗਿਆ ਮੈਡਮ ਸਵਾਤੀ ਵੱਲੋਂ ਮਹਿਮਾਨਾਂ ਨਾਲ਼ ਰਸਮੀ ਜਾਣ-ਪਛਾਣ ਕਰਵਾਈ ਗਈ ਮਹਿਮਾਨਾਂ ਵੱਲੋਂ ਜੋਤੀ ਪ੍ਰਜਵਲਿਤ ਕਰਨ ਉਪਰੰਤ ਸਮਾਗਮ ਦੀ ਰਸਮੀ ਸ਼ੁਰੂਆਤ ਕੀਤੀ ਗਈ ਇਸ ਮੌਕੇ ਗੀਤ/ਲੋਕਗੀਤ, ਵਾਦ-ਵਿਵਾਦ, ਕੋਲਾਜ਼ ਮੇਕਿੰਗ, ਐਡ ਮੈਡ ਸ਼ੋਅ, ਕਾਰਟੂਨਿੰਗ, ਕੁਕਿੰਗ ਵਿਦਾਊਟ ਫਾਇਅਰ, ਮਾਈਂਡ ਮੈਰਾਥਨ, ਟਰੈਸ਼ ਦਾ ਟਰਈਅਰ, ਕਰੀਏਟਿਵ ਮੇਕ-ਅੱਪ, ਇੰਸਟਾਗ੍ਰਾਮ ਰੀਲ ਮੇਕਿੰਗ ਮੁਕਾਬਲੇ ਕਰਵਾਏ ਗਏ। ਵਿਦਿਆਰਥੀਆਂ ਵਿੱਚ ਇਨ੍ਹਾਂ ਸਭ ਮੁਕਾਬਲਿਆਂ ਲਈ ਬਹੁਤ ਉਤਸ਼ਾਹ ਦੇਖਣ ਨੂੰ ਮਿਲ਼ਿਆ ਕੁਲ 22 ਸਕੂਲਾਂ ਦੇ 246 ਵਿਦਿਆਰਥੀਆਂ ਨੇ ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲਿਆ। ਓਵਰ-ਆਲ ਟਰਾਫੀ ਸਵਾਮੀ ਸੰਤ ਦਾਸ ਪਬਲਿਕ ਸਕੂਲ, ਫਗਵਾੜਾ ਨੇ ਜਿੱਤੀ ਜਦਕਿ ਕਮਲਾ ਨਹਿਰੂ ਪਬਲਿਕ ਸਕੂਲ, ਫਗਵਾੜਾ ਦੂਜੇ ਨੰਬਰ ਤੇ ਰਿਹਾ ਸ੍ਰੀਮਤੀ ਨਿਧੀ ਸਰਦਾਨਾ, ਪ੍ਰਿੰਸੀਪਲ ਡਾਃ ਸਵਿੰਦਰ ਪਾਲ ਅਤੇ ਆਯੋਜਕ ਟੀਮ ਵੱਲੋਂ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਭੇਂਟ ਕੀਤੇ ਗਏ ਅਤੇ ਜੇਤੂਆਂ ਨੂੰ ਇਨਾਮ ਵੰਡੇ ਗਏ ਐਡਵੋਕੇਟ ਕੁਮੁਦ ਸ਼ਰਮਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਸ਼ੁਭ-ਇੱਛਾਵਾਂ ਦਿੰਦਿਆਂ ਵੱਡਿਆਂ ਦਾ ਸਤਿਕਾਰ ਕਰਨ ਅਤੇ ਲੋੜਵੰਦਾਂ ਦੀ ਹਰ ਸੰਭਵ ਮੱਦਦ ਕਰਨ ਦਾ ਸੰਦੇਸ਼ ਦਿੱਤਾ ਮੈਡਮ ਸਵਾਤੀ ਅਤੇ ਮੈਡਮ ਜੋਤੀ ਆਨੰਦ ਵੱਲੋਂ ਸੁਚਾਰੂ ਢੰਗ ਨਾਲ਼ ਸਟੇਜ ਸੰਚਾਲਨ ਕੀਤਾ ਗਿਆ
ਸਮਾਗਮ ਦੇ ਅੰਤ ਵਿੱਚ ਪ੍ਰਿੰਸੀਪਲ ਡਾਃ ਸਵਿੰਦਰ ਪਾਲ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਭਾਗ ਲੈਣ ਵਾਲ਼ੇ ਸਾਰੇ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਕਰਦਿਆਂ ਪੜ੍ਹਾਈ ਦੇ ਨਾਲ਼ ਨਾਲ਼ ਉਸਾਰੂ ਸਹਿ-ਵਿਦਿਅਕ ਗਤੀ ਵਿਧੀਆਂ ਵਿੱਚ ਯੋਗਦਾਨ ਪਾਉਣ ਅਤੇ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਅੱਗੇ ਵਧਦੇ ਰਹਿਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਇਸ ਆਯੋਜਨ ਦੀ ਸਫਲਤਾ ਲਈ ਆਯੋਜਕ ਟੀਮ ਨੂੰ ਵਧਾਈ ਦਿੱਤੀ
