ਪੰਜਾਬ
ਮੁਸ਼ਕਿਲਾਂ ਦਾ ਹੱਲ ਨਾ ਕੀਤਾ ਤਾਂ 27 ਹਜਾਰ ਕੈਮਿਸਟ ਹੜਤਾਲ ਕਰਨ ਲਈ ਹੋਣਗੇ ਮਜਬੂਰ-ਸੁਰਿੰਦਰ ਦੁਗਲ
ਮੁਸ਼ਕਿਲਾਂ ਦਾ ਹੱਲ ਨਾ ਕੀਤਾ ਤਾਂ 27 ਹਜਾਰ ਕੈਮਿਸਟ ਹੜਤਾਲ ਕਰਨ ਲਈ ਹੋਣਗੇ ਮਜਬੂਰ-ਸੁਰਿੰਦਰ ਦੁਗਲ
ਫ਼ਗਵਾੜਾ 21 ਨਵੰਬਰ ( ਨਵੋਦਿਤ ਭਸ਼ਰਮਾ) ਆਲ ਇੰਡੀਆ ਆਰਗਨਾਈਜੇਸ਼ਨ ਆਫ ਕੈਮਿਸਟ ਐਸੋਸੀਏਸ਼ਨ ਨਾਲ ਸੰਬੰਧਿਤ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਪੰਜਾਬ ਦੇ ਲਗਭਗ ਸਾਰੇ ਜ਼ਿਲ੍ਹੇ ਪ੍ਰਧਾਨਾਂ ਦੀ ਵੀਡੀਓ ਕਾਨਫਰੰਸ ਬੈਠਕ ਕੀਤੀ ਗਈ। ਜਿਸ ਸਬੰਧੀ ਪੰਜਾਬ ਪ੍ਰਧਾਨ ਸੁਰਿੰਦਰ ਦੁੱਗਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਦੇ ਕੈਮਿਸਟਾਂ ਨੂੰ ਪੇਸ਼ ਆਉਣ ਵਾਲੀਆਂ ਮੁਸ਼ਕਿਲਾਂ ਤੇ ਚਰਚਾ ਕਰਦਿਆਂ ਚਿੰਤਾ ਜਾਹਿਰ ਕੀਤੀ ਗਈ ਕਿ ਪੰਜਾਬ ਦੇ ਮੁੱਖ ਮੰਤਰੀ,ਸਿਹਤ ਮੰਤਰੀ,ਫੂਡ ਐਂਡ ਡਰੱਗ ਕਮਿਸ਼ਨਰ ਅਨੁਭਵ ਤ੍ਰਿਖਾ,ਡਰੱਗ ਦੇ ਸਹਾਇਕ ਕਮਿਸ਼ਨਰ ਸੰਜੀਵ ਗਰਗ ਨੂੰ ਬਾਰ ਬਾਰ ਪੱਤਰ ਲਿਖਣਾ,ਮੀਟਿੰਗਾਂ ਕਰਨਾ ਅਤੇ ਕਈ ਵਾਰੀ ਅਖੀਰੀ ਸਮੇਂ ਦੇ ਦੌਰਾਨ ਮੀਟਿੰਗਾਂ ਨੂੰ ਕੈਂਸਲ ਕਰਨਾ ਨਿੰਦਾ ਯੋਗ ਹੈ। ਉਹਨਾਂ ਨੇ ਕਿਹਾ ਕਿ ਕੈਮਿਸਟ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹੋਏ ਕੰਮ ਕਰਨ ਲਈ ਮਜਬੂਰ ਹਨ। ਕੈਮਿਸਟਾਂ ਦੀਆਂ ਮੁੱਖ ਮੁਸ਼ਕਿਲਾਂ ਦੇ ਵਿੱਚ ਨਵੇਂ ਲਾਇਸੈਂਸ ਬਣਾਉਣੇ ਅਤੇ ਨਵੀਨੀਕਰਨ, ਪੁਰਾਣੀ ਡਰੱਗ ਪਾਲਸੀ ਵਿੱਚ ਸੋਧ ਨਾ ਕਰਨਾ, ਆਨਲਾਈਨ ਸਮਾਨ ਵੇਚਣੇ ਵਾਲਿਆਂ ਤੇ ਕਾਰਵਾਈ ਨਾ ਕਰਨਾ,ਅਜਿਹੇ ਨਵੇਂ ਨਵੇਂ ਕਾਨੂੰਨ ਲਾਗੂ ਕਰਨਾ ਜੋ ਭਾਰਤ ਵਿੱਚ ਕਿਸੇ ਸਟੇਟ ਵਿੱਚ ਨਹੀਂ ਹਨ,ਓਟੀਸੀ ਪ੍ਰੋਡਕਟ ਦੇ ਸਿਰਫ ਕੈਮਿਸਟਾਂ ਦੇ ਹੀ ਸੈਂਪਲ ਭਰਨਾ ਜਦਕਿ ਇਹ ਪ੍ਰੋਡਕਟ ਜਨਰਲ ਦੁਕਾਨਾਂ ਤੇ ਵੀ ਉਪਲਬਧ ਹਨ ਆਦਿ ਮੁਸ਼ਕਿਲਾਂ ਨੇ ਕੈਮਿਸਟਾਂ ਦੇ ਨੱਕ ਵਿੱਚ ਦਮ ਕਰਕੇ ਰੱਖਿਆ ਹੋਇਆ।
ਸੁਰਿੰਦਰ ਦੁਗਲ ਨੇ ਕਿਹਾ ਕਿ ਕੈਮਿਸਟਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਲੈ ਕੇ ਸੱਤ ਅਤੇ ਅੱਠ ਦਸੰਬਰ ਨੂੰ ਆਲ ਇੰਡੀਆ ਪੱਧਰ ਦੀ ਮੀਟਿੰਗ ਹਰਿਦੁਆਰ ਕੀਤੀ ਜਾ ਰਹੀ ਹੈ। ਅਗਰ ਕੈਮਿਸਟਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਨਾ ਕੀਤਾ ਗਿਆ ਤਾਂ ਇਸ ਬੈਠਕ ਵਿੱਚ ਸਖਤ ਫੈਸਲੇ ਲਏ ਜਾਣਗੇ। ਇਸ ਮੀਟਿੰਗ ਤੋਂ ਬਾਅਦ ਪੰਜਾਬ ਪੱਧਰ ਦੀ ਬੈਠਕ ਬੁਲਾ ਕੇ ਪੰਜਾਬ ਦੇ 23 ਜ਼ਿਲਿਆਂ ਦੇ ਵਿੱਚ ਅੰਦੋਲਨ ਚਲਾਇਆ ਜਾਵੇਗਾ।ਜਿਸ ਦੌਰਾਨ 27 ਹਜਾਰ ਕੈਮਿਸਟ ਹੜਤਾਲ ਤੇ ਚਲੇ ਜਾਣਗੇ। ਦੁਗਲ ਨੇ ਦੱਸਿਆ ਕਿ ਕੈਮਿਸਟਾਂ ਦੀਆਂ ਮੁਸ਼ਕਿਲਾਂ ਨੂੰ ਦੇਖਦੇ ਹੋਏ ਫਿਰ ਦੁਬਾਰਾ ਮੁੱਖ ਮੰਤਰੀ,ਸਿਹਤ ਮੰਤਰੀ,ਫੂਡ ਅਤੇ ਡਰੱਗ ਕਮਿਸ਼ਨਰ, ਜੋਇੰਟ ਕਮਿਸ਼ਨਰ ਨੂੰ ਪੱਤਰ ਲਿਖੇ ਗਏ ਹਨ। ਵੀਡੀਓ ਕਾਨਫਰੰਸ ਦੀ ਬੈਠਕ ਦੇ ਦੌਰਾਨ ਸੈਕਟਰੀ ਜੀ.ਐਸ ਚਾਵਲਾ,ਕੈਸ਼ੀਅਰ ਅਮਰਦੀਪ ਸਿੰਘ,ਆਰਗਨਾਈਜੇਸ਼ਨ ਸੈਕਟਰੀ ਰਾਜੀਵ ਜੈਨ, ਜਤਿੰਦਰ ਚਾਵਲਾ,ਸੁਰਿੰਦਰ ਸ਼ਰਮਾ,ਅਸ਼ੋਕ ਛਾਬੜਾ, ਸੁਦਰਸ਼ਨ ਚੌਧਰੀ,ਅਸ਼ੋਕ ਬਲਿਆਂਵਾਲੀ,ਬਾਲ ਕ੍ਰਿਸ਼ਨ, ਲਵਲੀ ਡਾਬਰ,ਰਜੇਸ਼ ਸੋਹੀ,ਰਮਨ ਕਪੂਰ,ਰਵਿੰਦਰ ਸਹਿਗਲ,ਸਤੀਸ਼ ਕਪੂਰ,ਸਬੋਧ ਕੱਕੜ ਆਦਿ ਮੌਜੂਦ ਸਨ।
