ਪ੍ਰਮੁੱਖ ਖਬਰਾਂ
ਡਾ. ਰਾਜਨ ਆਈ ਕੇਅਰ ਫਗਵਾੜਾ ‘ਚ ਸ਼ੁਰੂ ਹੋਈ ਅੱਖਾਂ ਦੇ ਪਿਛਲੇ ਪਰਦੇ ਦੇ ਆਪ੍ਰੇਸ਼ਨ ਦੀ ਸੁਵਿਧਾ
ਹਸਪਤਾਲ ਸਟਾਫ ਨੇ ਡਾ. ਅਜੇ ਕਪੂਰ ਦਾ ਕੀਤਾ ਨਿੱਘਾ ਸਵਾਗਤ
ਫਗਵਾੜਾ ( ਨਵੋਦਿਤ ਸ਼ਰਮਾ ) ਅੱਖਾਂ ਦੇ ਪਿਛਲੇ ਪਰਦੇ ਦੀਆਂ ਬਿਮਾਰੀਆਂ ਰੈਟੀਨਲ ਡੀਟੈਚਮੈਂਟ (ਪਰਦੇ ਦਾ ਉੱਖੜ ਜਾਣਾ), ਪਰਦੇ ਵਿੱਚ ਖੂਨ ਆਉਣਾ, ਪਰਦੇ ਦਾ ਫਟ ਜਾਣਾ ਆਦਿ ਬਿਮਾਰੀਆਂ ਦੇ ਇਲਾਜ਼ ਲਈ ਜਿੱਥੇ ਪਹਿਲਾਂ ਚੰਡੀਗੜ੍ਹ ਜਾਂ ਦਿੱਲੀ ਜਾਣਾ ਪੈਂਦਾ ਸੀ, ਹੁਣ ਇਹਨਾਂ ਬਿਮਾਰੀਆਂ ਦੇ ਇਲਾਜ ਦੀ ਸੁਵਿਧਾ ਡਾ. ਰਾਜਨ ਆਈ ਕੇਅਰ ਹਸਪਤਾਲ ਫਗਵਾੜਾ ਵਿਖੇ ਸ਼ੁਰੂ ਕਰ ਦਿੱਤੀ ਗਈ ਹੈ। ਵਧੇਰੇ ਜਾਣਕਾਰੀ ਦਿੰਦਿਆਂ ਅੱਖਾਂ ਦੇ ਮਾਹਿਰ ਅਤੇ ਹਸਪਤਾਲ ਦੇ ਚੀਫ ਆਈ ਸਰਜਨ ਡਾ. ਐਸ. ਰਾਜਨ ਨੇ ਦੱਸਿਆ ਕਿ ਡਾ. ਅਜੇ ਕਪੂਰ (ਐਮ.ਬੀ.ਬੀ.ਐਸ.,ਐਮ.ਐਸ.) ਜਿਹਨਾਂ ਨੇ ਏ.ਆਈ.ਆਈ.ਐਮ.ਐਸ. (ਏਮਸ) ਦਿੱਲੀ ਅਤੇ ਐਲ.ਵੀ. ਪ੍ਰਸਾਦ ਆਈ ਇੰਸਟੀਚਿਊਟ ਤੋਂ ਪਿਛਲੇ ਪਰਦੇ ਦੀਆਂ ਬਿਮਾਰੀਆਂ ਦੇ ਜਟਿਲ ਰੋਗਾਂ ਦੇ ਇਲਾਜ ਦੀ ਪੜ੍ਹਾਈ ਕੀਤੀ ਹੈ ਅਤੇ ਦਿੱਲੀ ਦੇ ਮਸ਼ਹੂਰ ਵੇਨੂ ਆਈ ਇੰਸਟੀਚਿਊਟ ਵਿਖੇ ਪਿਛਲੇ ਪਰਦੇ ਦੀਆਂ ਬਿਮਾਰੀਆਂ ਵਿਭਾਗ ਦੇ ਕਰੀਬ ਸੱਤ ਸਾਲ ਤੱਕ ਮੁਖੀ ਰਹੇ ਹਨ, ਉਹ ਹੁਣ ਡਾ. ਰਾਜਨ ਆਈ ਕੇਅਰ ਫਗਵਾੜਾ ‘ਚ ਸੇਵਾਵਾਂ ਦੇਣਗੇ। ਇਸ ਮੌਕੇ ਡਾ. ਅਜੇ ਕਪੂਰ ਦਾ ਹਸਪਤਾਲ ਦੇ ਸਮੂਹ ਸਟਾਫ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਡਾ. ਅਜੇ ਕਪੂਰ ਨੇ ਗੱਲਬਾਤ ਦੌਰਾਨ ਕਿਹਾ ਕਿ ਅੱਖਾਂ ਦੇ ਪਿਛਲੇ ਪਰਦੇ ਦੀਆਂ ਬਿਮਾਰੀਆਂ ਪ੍ਰਤੀ ਲਾਪਰਵਾਹੀ ਖਤਰਨਾਕ ਹੋ ਸਕਦੀ ਹੈ। ਇਸ ਲਈ ਸਮਾਂ ਰਹਿੰਦੇ ਇਲਾਜ ਕਰਵਾਉਣਾ ਚਾਹੀਦਾ ਹੈ ਤਾਂ ਜੋ ਬਾਅਦ ਵਿਚ ਗੰਭੀਰ ਅਤੇ ਬੁਰੇ ਨਤੀਜੇ ਤੋਂ ਬਚਿਆ ਜਾ ਸਕੇ
