ਸ਼ਨੀਦੇਵ ਮੰਦਿਰ ਨਿਗਾਹਾ ਮੁਹੱਲਾ ’ਚ ਸ਼ਰਧਾ ਨਾਲ ਮਨਾਇਆ ਸਲਾਨਾ ਮੂਰਤੀ ਸਥਾਪਨਾ ਦਿਵਸ
ਆਸ਼ੂ ਮਾਰਕੰਡਾ ਅਤੇ ਪਰਿਵਾਰ ਨੇ ਯੱਗ ‘ਚ ਨਿਭਾਈ ਮੇਜ਼ਬਾਨ ਦੀ ਭੂਮਿਕਾ
ਫਗਵਾੜਾ 28 ਨਵੰਬਰ ( ਸੁਸ਼ੀਲ ਸ਼ਰਮਾ ) ਸ਼੍ਰੀ ਸ਼ਨੀਦੇਵ ਮੰਦਿਰ ਨਿਗਾਹਾ ਮੁਹੱਲਾ ਮੇਹਲੀ ਗੇਟ ਫਗਵਾੜਾ ਵਿਖੇ 21ਵਾਂ ਸਲਾਨਾ ਮੂਰਤੀ ਸਥਾਪਨਾ ਦਿਵਸ ਮੰਦਿਰ ਪ੍ਰਧਾਨ ਸ਼੍ਰੀਮਤੀ ਵਿਜੇ ਕੁਮਾਰੀ ਦੀ ਰਹਿਨੁਮਾਈ ਹੇਠ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸਵੇਰੇ ਨਵਗ੍ਰਹਿ ਪੂਜਾ ਤੋਂ ਬਾਅਦ ਹਵਨ ਯੱਗ ਕੀਤਾ ਗਿਆ। ਉਪਰੰਤ ਮਹਿਲਾ ਸੰਕੀਰਤਨ ਮੰਡਲੀ ਨੇ ਭਗਵਾਨ ਸ਼ਨੀ ਦੇਵ ਜੀ ਦੀ ਮਹਿਮਾ ਦਾ ਗੁਣਗਾਨ ਅਤੇ ਸ਼੍ਰੀ ਸ਼ਨੀ ਚਾਲੀਸਾ ਦਾ ਪਾਠ ਕੀਤਾ। ਉਪਰੰਤ ਆਲੂ ਪੁਰੀ ਦਾ ਪ੍ਰਸ਼ਾਦ ਪ੍ਰੇਮ ਭਾਵਨਾ ਨਾਲ ਵਰਤਾਇਆ ਗਿਆ। ਹਵਨ ਯੱਗ ਵਿੱਚ ਮੇਜ਼ਬਾਨ ਦੀ ਭੂਮਿਕਾ ਲਾਇਨਜ਼ ਇੰਟਰਨੈਸ਼ਨਲ 321-ਡੀ ਦੇ ਰੀਜਨ ਚੇਅਰਮੈਨ ਆਸ਼ੂ ਮਾਰਕੰਡਾ, ਉਨ੍ਹਾਂ ਦੀ ਪਤਨੀ ਨੇਹਾ ਮਾਰਕੰਡਾ ਅਤੇ ਪੁੱਤਰ ਚਿਰਾਗ ਮਾਰਕੰਡਾ ਨੇ ਨਿਭਾਈ। ਆਸ਼ੂ ਮਾਰਕੰਡਾ ਨੇ ਸਲਾਨਾ ਮੂਰਤੀ ਸਥਾਪਨਾ ਦਿਵਸ ’ਤੇ ਸਮੂਹ ਸੰਗਤ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਭਗਵਾਨ ਸ਼ਨੀਦੇਵ ਤੋਂ ਸਾਰਿਆਂ ’ਤੇ ਅਪਾਰ ਕਿਰਪਾ ਕਰਨ ਦੀ ਪ੍ਰਾਰਥਨਾ ਕੀਤੀ। ਇਸ ਮੌਕੇ ਚੰਦਨ ਅਰੋੜਾ, ਪਵਨ ਮਾਰਕੰਡਾ, ਤਿਲਕ ਰਾਜ ਮਾਰਕੰਡਾ, ਪੂਜਾ ਮਾਰਕੰਡਾ, ਕਰਨ ਮਾਰਕੰਡਾ, ਮੋਨਿਕਾ ਅਰੋੜਾ, ਸ਼ਵੇਤਾ ਅਰੋੜਾ, ਕੋਮਲ, ਨੀਰੂ, ਸੀਮਾ, ਜੱਸੀ ਅਤੇ ਹੋਰ ਪਤਵੰਤੇ ਹਾਜ਼ਰ ਸਨ।
ਤਸਵੀਰ ਸਮੇਤ।