ਜੋਗਿੰਦਰ ਮਾਨ ਨੇ ਪੰਜਾਬ ਪ੍ਰਧਾਨ ਅਮਨ ਅਰੋੜਾ ਤੇ ਕੈਬਿਨੇਟ ਮੰਤਰੀ ਡਾ. ਰਵਜੋਤ ਨਾਲ ਚੰਡੀਗੜ੍ਹ ‘ਚ ਕੀਤੀ ਮੀਟਿੰਗ
ਕਿਹਾ- ਸਾਰਥਕ ਵਿਚਾਰ ਵਟਾਂਦਰੇ ਨਾਲ ਵਿਕਾਸ ਨੂੰ ਮਿਲੇਗੀ ਰਫਤਾਰ
ਫਗਵਾੜਾ 28 ਨਵੰਬਰ (ਨਵੋਦਿਤ ਸ਼ਰਮਾ ) ਪੰਜਾਬ ‘ਚ ਹੋਣ ਜਾ ਰਹੀਆਂ ਕਾਰਪੋਰੇਸ਼ਨ ਚੋਣਾਂ ਦੀ ਤਿਆਰੀ ਸਬੰਧੀ ਵਿਚਾਰ ਵਟਾਂਦਰਾ ਕਰਨ ਲਈ ਆਮ ਆਦਮੀ ਪਾਰਟੀ ਦੀ ਇਕ ਜਰੂਰੀ ਮੀਟਿੰਗ ਚੰਡੀਗੜ੍ਹ ਦਫਤਰ ਵਿਖੇ ਪੰਜਾਬ ਪ੍ਰਧਾਨ ਅਮਨ ਅਰੋੜਾ ਕੈਬਿਨਟ ਮੰਤਰੀ ਦੀ ਪ੍ਰਧਾਨਗੀ, ਹੇਠ ਹੋਈ। ਜਿਸ ਵਿਚ ਆਮ ਆਦਮੀ ਪਾਰਟੀ ਹਲਕਾ ਵਿਧਾਨਸਭਾ ਫਗਵਾੜਾ ਦੇ ਇੰਚਾਰਜ ਜੋਗਿੰਦਰ ਸਿੰਘ ਮਾਨ ਤੋਂ ਇਲਾਵਾ ਪੰਜਾਬ ਦੇ ਲੋਕਲ ਬਾਡੀ ਮੰਤਰੀ ਡਾ. ਰਵਜੋਤ ਸਿੰਘ, ਪਵਨ ਕੁਮਾਰ ਟੀਨੂੰ, ਰਾਜਵਿੰਦਰ ਕੌਰ ਥਿਆੜਾ ਅਤੇ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਵਿਸ਼ੇਸ਼ ਤੌਰ ਤੇ ਹਾਜਰੀ ਲਗਵਾਈ। ਮੀਟਿੰਗ ‘ਚ ਸ਼ਾਮਲ ਹੋਣ ਉਪਰੰਤ ਵਾਪਸੀ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੋਗਿੰਦਰ ਸਿੰਘ ਮਾਨ ਨੇ ਦੱਸਿਆ ਕਿ ਨਗਰ ਨਿਗਮ ਫਗਵਾੜਾ ਸਬੰਧੀ ਕਈ ਜ਼ਰੂਰੀ ਮੁੱਦਿਆਂ ਤੇ ਮੀਟਿੰਗ ਦੌਰਾਨ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਪੰਜਾਬ ਪ੍ਰਧਾਨ ਨੂੰ ਫਗਵਾੜਾ ਦੇ ਸਿਆਸੀ ਹਾਲਾਤਾਂ ਬਾਰੇ ਵੀ ਜਾਣੂ ਕਰਵਾਇਆ ਗਿਆ। ਉਹਨਾਂ ਕਿਹਾ ਕਿ ਲੋਕਲ ਬਾਡੀ ਮੰਤਰੀ ਡਾ. ਰਵਜੋਤ ਸਿੰਘ ਅਤੇ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਨਾਲ ਹੋਏ ਸਾਰਥਕ ਵਿਚਾਰ ਵਟਾਂਦਰੇ ਨਾਲ ਹਲਕੇ ਦੇ ਸਮੁੱਚੇ ਵਿਕਾਸ ਕਾਰਜਾਂ ਨੂੰ ਯਕੀਨੀ ਤੌਰ ਤੇ ਰਫਤਾਰ ਮਿਲੇਗੀ। ਇਸ ਮੌਕੇ ਸਨੀ ਸਿੰਘ ਆਹਲੂਵਾਲੀਆ ਚੇਅਰਮੈਨ ਸੀਵਰੇਜ ਬੋਰਡ, ਹਰਨੂਰ ਸਿੰਘ ਮਾਨ ਸਪੋਕਸ ਪਰਸਨ ਪੰਜਾਬ, ਦਲਜੀਤ ਸਿੰਘ ਰਾਜੂ ਅਤੇ ਲਲਿਤ ਸਕਲਾਨੀ ਚੇਅਰਪਰਸਨ ਜਿਲ੍ਹਾ ਯੋਜਨਾ ਬੋਰਡ ਕਪੂਰਥਲਾ ਵੀ ਮੀਟਿੰਗ ‘ਚ ਹਾਜਰ ਸਨ।
ਤਸਵੀਰ ਸਮੇਤ।