ਪ੍ਰਮੁੱਖ ਖਬਰਾਂ

11 ਵੀ ਕੈਪੀਟਲ ਸਮਾਲ ਫਾਈਨੈਂਸ ਬੈਂਕ ਪੇਂਡੂ ਹਾਕੀ ਲੀਗ ਦਾ ਫਾਈਨਲ ਮੈਚ 30 ਨੰਵਬਰ ਨੂੰ

11 ਵੀ ਕੈਪੀਟਲ ਸਮਾਲ ਫਾਈਨੈਂਸ ਬੈਂਕ ਪੇਂਡੂ ਹਾਕੀ ਲੀਗ ਦਾ ਫਾਈਨਲ ਮੈਚ 30 ਨੰਵਬਰ ਨੂੰ

ਫਗਵਾੜਾ ( ਸੁਸ਼ੀਲ ਸ਼ਰਮਾ   )ਸ੍ਰ ਭੁਪਿੰਦਰ ਸਿੰਘ ਖਾਲਸਾ ਵਾਈਸ ਪ੍ਰਧਾਨ ਰੂਰਲ ਹਾਕੀ ਡਿਵੈਲਪਮੈਂਟ ਸੁਸਾਇਟੀ ਨੇ  ਇੱਕ ਪ੍ਰੈਸ ਨੋਟ ਜਾਰੀ ਕਰਦੇ ਦੱਸਿਆ ਕਿ ਰੂਰਲ ਹਾਕੀ ਡਿਵੈਲਪਮੈਂਟ ਸੋਸਾਇਟੀ  (ਰਜਿ) ਵੱਲੋਂ 11 ਵੀ ਕੈਪੀਟਲ ਸਮਾਲ ਫਾਈਨੈਂਸ ਬੈਂਕ ਪੇਂਡੂ ਹਾਕੀ ਲੀਗ ਜੋ 3 ਨਵੰਬਰ ਤੋਂ ਸ਼ੁਰੂ ਕਰਵਾਈ ਗਈ ਸੀ ਅਤੇ ਜਿਸ ਦੇ ਮੈਚ ਵੱਖ ਵੱਖ ਪਿੰਡਾਂ ਵਿੱਚ ਕਰਵਾਏ ਗਏ ਸਨ ਹੁਣ 30 ਨਵੰਬਰ ਦਿਨ ਸ਼ਨੀਵਾਰ ਨੂੰ ਫਾਈਨਲ ਮੈਚ ਹੈਡਮਾਸਟਰ ਉਜਾਗਰ ਸਿੰਘ ਸਮਰਾ ਸਟੇਡੀਅਮ ਹਾਕੀ ਗਰਾਉਂਡ ਵਿਖੇ ਕਰਵਾਏ ਜਾਣਗੇ ਇਸ ਹਾਕੀ ਲੀਗ ਵਿੱਚ ਸੇਵਾ ਅਤੇ ਸਹਿਯੋਗ ਦੇਣ ਵਾਲੇ ਸਹਿਯੋਗੀ ਅਤੇ ਪਤਵੰਤੇ ਸੱਜਣਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ ਅਤੇ ਪ੍ਰੈਸ ਦੇ ਜਰੀਏ ਜਿਨਾਂ ਪੱਤਰਕਾਰ ਸਾਥੀਆਂ ਨੇ ਸਹਿਯੋਗ ਦਿੱਤਾ ਹੈ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਅਤੇ ਸਨਮਾਨ ਕੀਤਾ ਜਾਵੇਗਾ

Related Articles

Leave a Reply

Your email address will not be published. Required fields are marked *

Back to top button