ਪ੍ਰਮੁੱਖ ਖਬਰਾਂ
ਸਿਹਤਮੰਦ ਸਮਾਜ ਲਈ ਸਾਰੇ ਪਹਿਲੂਆਂ ਦੀ ਸਵੱਛਤਾ ਜ਼ਰੂਰੀ – ਅਮਨਦੀਪ ਨਾਹਰ
ਭਾਰਤ ਵਿਕਾਸ ਪਰਿਸ਼ਦ ਵਲੋਂ ਵਾਤਾਵਰਣ ਮੇਲੇ ਦੌਰਾਨ ਸਵੱਛਤਾ ਰੈਲੀ ਆਯੋਜਿਤ
ਫਗਵਾੜਾ- (ਸੁਸ਼ੀਲ ਸ਼ਰਮਾ )ਭਾਰਤ ਵਿਕਾਸ ਪਰਿਸ਼ਦ ਫਗਵਾੜਾ ਵਲੋਂ ਫਗਵਾੜਾ ਇਨਵਾਇਰਮੈਂਟ ਐਸੋਸੀਏਸ਼ਨ ਦੇ ਸਹਿਯੋਗ ਨਾਲ ਵਾਤਾਵਰਣ ਮੇਲੇ ਵਿੱਚ ਪ੍ਰਧਾਨ ਹਰਜਿੰਦਰ ਗੋਗਨਾ ਦੀ ਗਤੀਸ਼ੀਲ ਅਗਵਾਈ ਅਤੇ ਪ੍ਰੋਜੈਕਟ ਡਾਇਰੈਕਟਰਾਂ ਨਰੇਸ਼ ਕੋਹਲੀ ਅਤੇ ਨਿਖਿਲ ਗੁਪਤਾ ਦੀ ਦੇਖ ਰੇਖ ਵਿੱਚ ਸਵੱਛਤਾ ਰੈਲੀ ਆਯੋਜਿਤ ਕੀਤੀ ਗਈ । ਆਰੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਤੋਂ ਸ਼ੁਰੂ ਹੋਈ ਇਸ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਦੇ ਹੋਏ ਐਸ.ਐਚ.ੳ. ਸਿਟੀ ਅਮਨਦੀਪ ਨਾਹਰ ਨੇ ਸੰਦੇਸ਼ ਦਿੱਤਾ ਕਿ ਸਿਹਤਮੰਦ ਸਮਾਜ ਵਿੱਚ ਜੀਵਨ ਲਈ ਜ਼ਰੂਰੀ ਸੰਸਾਧਨਾਂ ਦੇ ਨਾਲ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਪਹਿਲੂਆਂ ਵਿੱਚ ਵੀ ਸਵੱਛਤਾ ਜ਼ਰੂਰੀ ਹੈ । ਸਕੂਲ ਪ੍ਰਿੰਸੀਪਲ ਨੀਲਮ ਪਸਰੀਚਾ ਅਤੇ ਮੈਨੇਜਰ ਸੁਰਿੰਦਰ ਚੋਪੜਾ ਨੇ ਚਿਤਾਇਆ ਕਿ ਸੰਸਾਧਨਾਂ ਦੇ ਘਾਣ ਅਤੇ ਪ੍ਰਦੂਸ਼ਿਤ ਵਾਤਾਵਰਣ ਕਾਲੇ ਭਵਿੱਖ ਵੱਲ ਇਸ਼ਾਰਾ ਕਰ ਰਹੇ ਹਨ । ਐਸੋਸੀਏਸ਼ਨ ਸਕੱਤਰ ਮਲਕੀਅਤ ਸਿੰਘ ਰਘਬੋਤਰਾ ਵਲੋਂ ਰੈਲੀ ਦੇ ਰਾਸਤੇ ਵਿੱਚ ਵਾਤਾਵਰਣ ਸਵੱਛਤਾ ਲਈ ਪਰਚੇ ਵੰਡੇ ਅਤੇ ਸਹਿਯੋਗ ਦੀ ਅਪੀਲ ਕੀਤੀ । ਰੈਲੀ ਵਿੱਚ ਸ਼ਾਮਿਲ ਆਰੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ , ਸ਼ੀ ਮਹਾਂਵੀਰ ਜੈਨ ਮਾਡਲ ਹਾਈ ਸਕੂਲ, ਐਸ. ਡੀ. ਮਾਡਲ ਸਕੂਲ ਅਤੇ ਸੰਤੂਰ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਵਿਦਿਆਰਥੀਆਂ ਵਲੋਂ ਵਾਤਾਵਰਨ ਸਬੰਧੀ ਨਾਅਰੇ ਲਗਾ ਕੇ ਆਮ ਲੋਕਾਂ ਨੂੰ ਜਾਗਰੂਕਤਾ ਦਾ ਸੰਦੇਸ਼ ਦਿੱਤਾ । ਰੈਲੀ ਵਿੱਚ ਵਿਸ਼ੇਸ਼ ਰੱਥ ਰਾਹੀਂ ਬੂਟਿਆਂ ਦਾ ਪ੍ਰਸ਼ਾਦ ਵੰਡਣ ਦੀ ਪ੍ਰਕਿਰਿਆ ਦੀ ਸਭ ਲੋਕਾਂ ਨੇ ਤਾਰੀਫ ਕੀਤੀ । ਰਾਸਤੇ ਵਿੱਚ ਸਕੂਲ ਆਫ ਐਂਮੀਨੈਂਸ ਫਗਵਾੜਾ ਵਲੋਂ ਪ੍ਰਿੰਸੀਪਲ ਰਣਜੀਤ ਗੋਗਨਾ ਦੀ ਅਗਵਾਈ ਵਿੱਚ ਰੈਲੀ ਦਾ ਆਪਣੇ ਸਕੂਲ ਬੈਂਡ ਅਤੇ ਅਧਿਆਪਕਾਂ ਨਾਲ ਸੁਆਗਤ ਕੀਤਾ ।ਰੈਸਟ ਹਾਊਸ ਫਗਵਾੜਾ ਵਿਖੇ ਪਹੁੰਚਣ ਤੇ ਹਿੱਸਾ ਲੈਣ ਵਾਲੇ ਸਾਰੇ ਸਕੂਲਾਂ ਅਤੇ ਰੈਲੀ ਦੌਰਾਨ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਬੱਚਿਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਸਮੂਹ ਪ੍ਰਤੀਭਾਗੀਆਂ ਨੂੰ ਰਿਫਰੈਸ਼ਮੈਂਟ ਪ੍ਰਦਾਨ ਕੀਤੀ ਗਈ । ਇਸ ਮੌਕੇ ਜਨਰਲ ਸਕੱਤਰ ਮੁਨੀਸ਼ ਗੁਪਤਾ, ਚੰਦਰ ਮੋਹਨ ਸ਼ਰਮਾ, ਐਡਵੋਕੇਟ ਸਮੀਰ ਸ਼ਰਮਾ, ਅਨਿਲ ਕੰਡਾ, ਅਸ਼ੋਕ ਗੁਪਤਾ, ਗੁਰਮੀਤ ਪਲਾਹੀ, ਜਸਪ੍ਰੀਤ ਬਾਂਸਲ, ਲਕਸ਼ੈ ਭੱਲਾ,ਕ੍ਰਿਸ਼ਨ ਕੁਮਾਰ, ਰਾਕੇਸ਼ ਕੁਮਾਰ,ਪ੍ਰਸ਼ੋਤਮ ਲਾਲ, ਸੁਮਿਤ ਮਦਾਨ, ਹਾਜ਼ਰ ਸਨ ।
