ਅਲਾਇੰਸ ਕਲੱਬ ਫਗਵਾੜਾ ਰਾਇਲ ਨੇ ਕਰਵਾਈ ਸਕੂਲੀ ਵਿਦਿਆਰਥੀਆਂ ਦੀ ਦਰਖ਼ਤ ਲਗਾਉ ਪ੍ਰਤਿਯੋਗਿਤਾ
ਵਾਤਾਵਰਣ ਸੁਰੱਖਿਆ ‘ਚ ਦਰਖ਼ਤਾਂ ਦਾ ਮਹੱਤਵ ਦੱਸਿਆ
ਫਗਵਾੜਾ 6 ਦਸੰਬਰ ( ਨਵੋਦਿਤ ਸ਼ਰਮਾ ) ਅਲਾਇੰਜ ਕਲੱਬ ਫਗਵਾੜਾ ਰਾਇਲ ਵਲੋਂ 39ਵੇਂ ਸਵੱਛ ਭਾਰਤ ਵਾਤਾਵਰਣ ਮੇਲੇ ‘ਚ ਹਿੱਸਾ ਲੈਂਦਿਆਂ ਸਕੂਲੀ ਵਿਦਆਰਥੀਆਂ ਦੀ ਫਲਦਾਰ ਦਰਖਤ ਲਗਾਉਣ ਦੀ ਪ੍ਰਤਿਯੋਗਿਤਾ ਕਰਵਾਈ ਗਈ। ਜਿਸ ਵਿਚ ਫਗਵਾੜਾ ਦੇ 14 ਸਕੂਲਾਂ ਦੇ ਲੱਗਭਗ 40 ਬਚਿਆਂ ਨੇ ਹਿੱਸਾ ਲਿਆ। ਇਸ ਦੌਰਾਨ ਕਲੱਬ ਦੇ ਪ੍ਰਧਾਨ ਵਰੁਣ ਕੁਮਾਰ ਵਧਾਵਨ ਨੇ ਮੁੱਖ ਮਹਿਮਾਨ ਐਲੀ ਜੇ.ਐਸ. ਕੁੰਦੀ (ਆਈ. ਡੀ. ਓ.) ਅਤੇ ਰੀਤਾ ਥਾਪਰ (ਜੋਨ ਚੇਅਰਪਰਸਨ) ਨੂੰ ਜੀ ਆਇਆਂ ਆਖਿਆ। ਸਮਾਗਮ ਦੌਰਾਨ ਫਗਵਾੜਾ ਇੰਨਵਾਇਰਨਮੈਂਟ ਐਸੋਸੀਏਸ਼ਨ ਦੇ ਜਨਰਲ ਸਕੱਤਰ ਮਲਕੀਅਤ ਸਿੰਘ ਰਘਬੋਟਰਾ ਅਤੇ ਹੋਰ ਪਤਵੰਤੇ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਬੁਲਾਰਿਆਂ ਨੇ ਵਿਦਆਰਥੀਆਂ ਨੂੰ ਵਾਤਾਵਰਣ ਦੀ ਸੁਰੱਖਿਆ ਵਿਚ ਦਰਖਤਾਂ ਦੇ ਮਹੱਤਵ ਬਾਰੇ ਦੱਸਿਆ। ਜੱਜਾਂ ਦੀ ਭੂਮਿਕਾ ਅਸਿਸਟੈਂਟ ਪ੍ਰੋਫੈਸਰ ਸਾਕਸ਼ੀ ਅਤੇ ਜੰਗਲਾਤ ਵਿਭਾਗ ਤੋਂ ਪਹੁੰਚੇ ਸ੍ਰੀਮਾਨ ਨੇ ਨਿਭਾਈ। ਪ੍ਰਤੀਯੋਗਿਤਾ ਵਿਚ ਹਨੁਮਤ ਪਬਲਿਕ ਸਕੂਲ ਨੂੰ ਪਹਿਲਾ, ਆਰਿਆਂ ਮਾਡਲ ਸੀ.ਸੈ. ਸਕੂਲ ਨੂੰ ਦੂਸਰਾ ਅਤੇ ਮਾਂ ਅੰਬੇ ਸੀ. ਸੈ. ਸਕੂਲ ਨੂੰ ਤੀਸਰਾ ਸਥਾਨ ਪ੍ਰਾਪਤ ਹੋਇਆ। ਜੇਤੂਆਂ ਨੂੰ ਇਨਾਮ ਅਤੇ ਸਰਟੀਫਿਕੇਟ ਦੇ ਕੇ ਹੌਸਲਾ ਅਫਜਾਈ ਕੀਤੀ ਗਈ। ਰਿਫਰੈਸ਼ਮੈਂਟ ਦਾ ਵੀ ਪ੍ਰਬੰਧ ਕੀਤਾ ਗਿਆ ਸੀ। ਇਸ ਦੌਰਾਨ ਅਲਾਇੰਸ ਕਲੱਬ ਦੇ ਮੈਂਬਰ ਵਿਕਾਸ ਕੋਛੜ, ਰਾਜੀਵ ਸੂਦ, ਗੁਰਦੀਪ ਸਿੰਘ, ਕਰਨ ਸੋਂਧੀ, ਪੰਕਜ ਠਾਕੁਰ, ਪਦਮ ਲਾਲ ਆਦਿ ਵੀ ਹਾਜਰ ਸਨ।
ਤਸਵੀਰ ਸਮੇਤ।