ਧਰਮ

ਵਿਸ਼ਵਕਰਮਾ ਧੀਮਾਨ ਸਭਾ ਦੀ ਜਨਰਲ ਮੀਟਿੰਗ ਪ੍ਰਦੀਪ ਧੀਮਾਨ ਦੀ ਪ੍ਰਧਾਨਗੀ ਹੇਠ ਹੋਈ।

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਉਤਸਵ 6 ਜਨਵਰੀ ਨੂੰ ਮਨਾਇਆ ਜਾਵੇਗਾ

ਫਗਵਾੜਾ 1 ਜਨਵਰੀ  (ਸੁਸ਼ੀਲ ਸ਼ਰਮਾ) ਸ਼੍ਰੀ ਵਿਸ਼ਵਕਰਮਾ ਧੀਮਾਨ ਸਭਾ ਰਜਿ. ਫਗਵਾੜਾ ਦੀ ਜਨਰਲ ਮੀਟਿੰਗ ਸਥਾਨਕ ਪ੍ਰਾਚੀਨ ਸ਼੍ਰੀ ਵਿਸ਼ਵਕਰਮਾ ਮੰਦਿਰ ਬੰਗਾ ਰੋਡ ਫਗਵਾੜਾ ਵਿਖੇ ਸਭਾ ਦੇ ਪ੍ਰਧਾਨ ਪ੍ਰਦੀਪ ਧੀਮਾਨ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਸਭਾ ਦੇ ਜਨਰਲ ਸਕੱਤਰ ਸੁਭਾਸ਼ ਧੀਮਾਨ ਨੇ ਮੈਂਬਰਾਂ ਦਾ ਸਵਾਗਤ ਕਰਦਿਆਂ ਪਿਛਲੀ ਮੀਟਿੰਗ ਦੀ ਕਾਰਵਾਈ ਤੋਂ ਜਾਣੂ ਕਰਵਾਇਆ | ਮੀਟਿੰਗ ਦੌਰਾਨ ਹਾਜ਼ਰ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਪ੍ਰਦੀਪ ਧੀਮਾਨ ਨੇ ਦੱਸਿਆ ਕਿ 6 ਜਨਵਰੀ ਨੂੰ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਉਤਸਵ ਮੰਦਿਰ ਦੇ ਵਿਹੜੇ ‘ਚ ਬੜੀ ਧੂਮਧਾਮ ਨਾਲ ਮਨਾਇਆ ਜਾਵੇਗਾ | ਇਸ ਦੌਰਾਨ ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਨਵੇਂ ਸਾਲ 2025 ਦੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ। ਮੀਟਿੰਗ ਦੇ ਅੰਤ ਵਿੱਚ ਸਭਾ ਦੀ ਰਵਾਇਤ ਅਨੁਸਾਰ ਗੁਰਨਾਮ ਸਿੰਘ ਜੁਟਲਾ ਨੇ ਆਪਣੇ ਜੀਵਨ ਬਾਰੇ ਸੰਖੇਪ ਜਾਣਕਾਰੀ ਦਿੱਤੀ। ਹਮੇਸ਼ਾ ਦੀ ਤਰ੍ਹਾਂ ਇਸ ਮੀਟਿੰਗ ਦਾ ਪ੍ਰਬੰਧ ਅਰੁਣ ਰੂਪਰਾਏ ਨੇ ਕੀਤਾ। ਇਸ ਮੌਕੇ ਮੀਟਿੰਗ ਦੇ ਸਰਪ੍ਰਸਤ ਰਮੇਸ਼ ਧੀਮਾਨ, ਜਸਪਾਲ ਸਿੰਘ ਲਾਲ, ਵਿਕਰਮਜੀਤ ਚੱਗਰ, ਸੁਰਿੰਦਰ ਪਾਲ ਧੀਮਾਨ, ਭੁਪਿੰਦਰ ਸਿੰਘ ਜੰਡੂ, ਅਮੋਲਕ ਸਿੰਘ ਝੀਤਾ, ਇੰਦਰਜੀਤ ਸਿੰਘ ਮਠਾੜੂ, ਰਜਿੰਦਰ ਸਿੰਘ ਰੂਪਰਾਏ, ਪ੍ਰੇਮਦੀਪ ਚੱਗਰ, ਸੁਖਦੇਵ ਸਿੰਘ ਚੱਗਰ, ਪ੍ਰਸ਼ਾਂਤ ਧੀਮਾਨ, ਡਾ. ਨਰਿੰਦਰ ਸਿੰਘ ਭੱਚੂ, ਅਸ਼ੋਕ ਧੀਮਾਨ, ਗੁਰਮੁੱਖ ਸਿੰਘ ਲਾਲ, ਗੁਰਮੀਤ ਸਿੰਘ ਨੋਟਾ, ਸੁਰਿੰਦਰ ਸਿੰਘ ਜੁਤਲਾ, ਰੀਤਪ੍ਰੀਤ ਪਾਲ ਸਿੰਘ, ਸ. ਸੁਖਵੰਤ ਸਿੰਘ ਘਟੋਡਾ, ਸਰਬਜੀਤ ਸਿੰਘ ਸੈਂਬੀ, ਸੁਖਜੀਤ ਸਿੰਘ ਲਾਲ, ਸੁਖਦੇਵ ਸਿੰਘ ਲਾਲ, ਮਨਜਿੰਦਰ ਸਿੰਘ ਸੀਹਰਾ ਅਤੇ ਬਲਵਿੰਦਰ ਸਿੰਘ ਰਤਨ ਆਦਿ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Check Also
Close
Back to top button