ਪੰਜਾਬ
ਮਾਨਸਰੋਵਰ ਸਾਹਿਤਕ ਅਕਾਦਮੀ ਰਾਜਸਥਾਨ ਵੱਲੋਂ ਕਰਵਾਏ ਗਏ ਲਾਈਵ ਕਵੀ ਦਰਬਾਰ ਦਾ ਸੰਚਾਲਨ ਪੰਜਾਬੀ ਲੇਖਕ ਮਹਿੰਦਰ ਸੂਦ ਵਿਰਕ ਜੀ ਨੇ ਕੀਤਾ
ਮਾਨਸਰੋਵਰ ਸਾਹਿਤਕ ਅਕਾਦਮੀ ਰਾਜਸਥਾਨ ਵੱਲੋਂ ਕਰਵਾਏ ਗਏ ਲਾਈਵ ਕਵੀ ਦਰਬਾਰ ਦਾ ਸੰਚਾਲਨ ਪੰਜਾਬੀ ਲੇਖਕ ਮਹਿੰਦਰ ਸੂਦ ਵਿਰਕ ਜੀ ਨੇ ਕੀਤਾ
ਫ਼ਗਵਾੜਾ 7 ਜਨਵਰੀ (ਸੁਸ਼ੀਲ ਸ਼ਰਮਾ) ਮਾਨਸਰੋਵਰ ਸਾਹਿਤਕ ਅਕਾਦਮੀ ਰਾਜਸਥਾਨ ਵੱਲੋਂ ਇੱਕ ਆਨਲਾਈਨ ਕਵੀ ਦਰਬਾਰ ਕਰਵਾਇਆ ਗਿਆ। ਜਿਸ ਦਾ ਸੰਚਾਲਨ ਪੰਜਾਬ ਦੇ ਪ੍ਰਸਿੱਧ ਲੇਖਕ ਅਤੇ ਸ਼ਾਇਰ ਮਹਿੰਦਰ ਸੂਦ ਵਿਰਕ ਜੀ ਨੇ ਕੀਤਾ। ਜਿਸ ਵਿੱਚ ਕਮਲ ਰਾਣੀ ਬੁਢਲਾਡਾ,ਜਤਿੰਦਰ ਕੌਰ ਭਿੰਡਰ,ਅਮਨ ਢਿੱਲੋਂ ਕਸੇਲ,ਖੁਸ਼ੀ ਰਾਮ ਨਿਮਾਣਾ ਖਰੜ,ਮੰਦਰ ਗਿੱਲ ਸਾਹਿਬਚੰਦੀਆਂ ਨੇ ਭਾਗ ਲਿਆ। ਕਵੀ ਦਰਬਾਰ ਦਾ ਆਗਾਜ਼ ਮਹਿੰਦਰ ਸੂਦ ਵਿਰਕ ਨੇ ਆਪਣੀ ਰਚਨਾ “ਸਾਡੀ ਮਾਂ ਬੋਲੀ ਪੰਜਾਬੀ” ਨਾਲ ਕੀਤਾ। ਕਮਲ ਰਾਣੀ ਬੁਢਲਾਡਾ ਨੇ ਆਪਣੇ ਵੱਖਰੇ ਅੰਦਾਜ਼ ਵਿੱਚ ਕਵਿਤਾ ਪੇਸ਼ ਕੀਤੀ।
ਅਤੇ ਜਤਿੰਦਰ ਕੌਰ ਭਿੰਡਰ ਨੇ ਦਿਲ ਨੂੰ ਛੂਹਣ ਵਾਲੀ ਰਚਨਾ ਨਾਲ ਹਾਜ਼ਰੀ ਲਗਵਾਈ। ਅਮਨ ਢਿੱਲੋਂ ਕਸੇਲ ਨੇ ਵੀ ਆਪਣੀ ਰਚਨਾ ਨਾਲ ਸਮਾਂ ਬੰਨ੍ਹਿਆ। ਮੰਦਰ ਗਿੱਲ ਸਾਹਿਬਚੰਦੀਆਂ ਨੇ ਆਪਣੀ ਰਚਨਾ ਦੇ ਨਾਲ ਸਰੋਤਿਆਂ ਤੋਂ ਵਾਹ ਖੱਟੀ। ਖੁਸ਼ੀ ਰਾਮ ਨਿਮਾਣਾ ਖਰੜ ਨੇ ਆਪਣੀ ਰਚਨਾ ਦੇ ਨਾਲ ਖੂਬ ਰੰਗ ਬੰਨ੍ਹਿਆ। ਸੰਚਾਲਕ ਮਹਿੰਦਰ ਸੂਦ ਵਿਰਕ ਜੀ ਦੇ ਨਵੇਕਲੇ ਅੰਦਾਜ਼ ਅਤੇ ਉਹਨਾਂ ਦੇ ਸੱਚੇ ਸੁੱਚੇ ਹਰਫਾਂ ਦੀ ਰੰਗਤ ਨੇ ਸਾਰੇ ਕਵੀਆਂ ਅਤੇ ਸਰੋਤਿਆਂ ਦਾ ਮਨ ਮੋਹਿਆ। ਪ੍ਰੋਗਰਾਮ ਦੇ ਪ੍ਰਬੰਧਕ ਅਤੇ ਸਾਹਿਤਕ ਅਕਾਦਮੀ ਦੇ ਸਚਿਵ ਇਕਬਾਲ ਸਿੰਘ ਸਹੋਤਾ ਅਤੇ ਸੰਸਥਾਪਕ ਮਾਨ ਸਿੰਘ ਸੁਥਾਰ ਤੇ ਸੰਸਥਾ ਦੇ ਮੈਂਬਰ ਰੌਬਿਨ ਕੜਿਆਲਵੀ ਅਤੇ ਸੰਸਥਾ ਦੇ ਚੇਅਰਮੈਨ ਮੈਡਮ ਸੀਯਾ ਭਾਰਤੀ ਜੀ ਨੇ ਕਵੀ ਦਰਬਾਰ ਵਿੱਚ ਸ਼ਾਮਿਲ ਸਾਰੇ ਕਵੀ ਸਾਹਿਬਾਨ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕਰਨ ਦਾ ਐਲਾਨ ਕੀਤਾ। ਸਾਰੇ ਕਵੀਆਂ ਨੇ ਪੰਜਾਬੀ ਮਾਂ ਬੋਲੀ ਲਈ ਵਚਨਬੱਧ ਮਾਨਸਰੋਵਰ ਸਾਹਿਤਕ ਅਕਾਦਮੀ ਰਾਜਸਥਾਨ ਦੇ ਇਸ ਉਪਰਾਲੇ ਦਾ ਦਿਲੋਂ ਸੁਆਗਤ ਕੀਤਾ। ਸੰਚਾਲਕ ਮਹਿੰਦਰ ਸੂਦ ਵਿਰਕ ਜੀ ਨੇ ਅਖ਼ੀਰ ਵਿੱਚ ਸਭ ਕਲਮਕਾਰਾਂ ਨੂੰ ਆਪਣੀ ਕਲਮ ਦਾ ਸਫ਼ਰ ਜ਼ਾਰੀ ਰੱਖਣ ਲਈ ਪ੍ਰੇਰਿਆ ਅਤੇ ਮਾਂ ਬੋਲੀ ਪੰਜਾਬੀ ਦੀ ਮਿਠਾਸ ਨਾਲ ਹਰ ਘਰ ਪੰਜਾਬੀਅਤ ਦਾ ਬੂਟਾ ਲਗਾਉਣ ਦਾ ਸੁਨੇਹਾ ਦਿੱਤਾ। 
