ਧਰਮ

ਸਾਈਂ ਪੱਪਲ ਸ਼ਾਹ ਜੀ ਨੇ ਆਪਣੇ ਰਸ ਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਕੀਤਾ ਨਿਹਾਲ-ਮਹਿੰਦਰ ਸੂਦ ਵਿਰਕ

ਸਾਈਂ ਪੱਪਲ ਸ਼ਾਹ ਜੀ ਨੇ ਆਪਣੇ ਰਸ ਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਕੀਤਾ ਨਿਹਾਲ-ਮਹਿੰਦਰ ਸੂਦ ਵਿਰਕ

ਫ਼ਗਵਾੜਾ-ਫਿਲੌਰ 7 ਜਨਵਰੀ (ਸੁਸ਼ੀਲ ਸ਼ਰਮਾ) ਨਵੇਂ ਸਾਲ ਦੀਆਂ ਖੁਸ਼ੀਆਂ ਅਤੇ ਸਮੁੱਚੀ ਮਾਨਵਤਾ ਦੀ ਸੁਖਸ਼ਾਤੀ ਦੇ ਲਈ ਰਵਿਦਾਸੀਆਂ ਧਰਮ ਪ੍ਰਚਾਰਕ ਸੰਤ ਸੰਮੇਲਨ ਪ੍ਰਬੰਧਕ ਕਮੇਟੀ ਤਹਿਸੀਲ ਫਿਲੌਰ ( ਜਲੰਧਰ) ਵੱਲੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਅੰਮ੍ਰਿਤਬਾਣੀ ਦਾ ਓਟ ਆਸਰਾ ਲੈਂਦੇ ਹੋਏ ਇੱਕ ਮਹਾਨ ਕੀਰਤਨ ਦਰਬਾਰ ਅੰਮ੍ਰਿਤਬਾਣੀ ਭਵਨ ਫਿਲੌਰ ਗੋਪਾਲ ਕਲੋਨੀ ਵਿਖੇ ਕਰਵਾਇਆ ਗਿਆ। ਜਿਸ ਵਿੱਚ ਓਚੇਚੇ ਤੌਰ ਤੇ ਸਾਈਂ ਪੱਪਲ ਸ਼ਾਹ ਜੀ ਭਰੋਮਜਾਰਾ ਵੱਲੋਂ ਆਈ ਹੋਈ ਸੰਗਤਾਂ ਨੂੰ  ਸਾਖੀ ਅਤੇ ਸ਼ਬਦ ਸੁਣਾ ਕੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ਬਾਰੇ ਜਾਣੂੰ ਕਰਵਾਇਆ। ਦੇਵ ਰਾਜ ਗਿੰਡਾ ਜੀ ਵੱਲੋਂ ਦੱਸਿਆ ਗਿਆ ਇਸ ਕੀਰਤਨ ਦਰਬਾਰ ਦਾ ਲਾਈਵ ਟੈਲੀਕਾਸਟ ਪਾਲ ਜਲੰਧਰੀ ਅਤੇ ਮਹਿੰਦਰ ਸੂਦ ਵਿਰਕ ਵੱਲੋਂ ਆਪਣੇ ਯੂਟਿਊਬ ਚੈਨਲ paul jalandhari punjab to Dubai ਤੇ ਕੀਤਾ ਗਿਆ।ਅੱਗੇ ਗਿੰਡਾ ਜੀ ਨੇ ਸਾਈਂ ਜੀ ਦਾ ਅਤੇ ਸਮੂਹ ਸੰਗਤਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਕੀਰਤਨ ਦਰਬਾਰ ਧਰਮ ਪ੍ਰਚਾਰਕ ਸੰਤ ਸੰਮੇਲਨ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਫਿਲੌਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਹੈ।ਹਾਜ਼ਰ ਕਮੇਟੀ ਮੈਂਬਰ ਸਹਿਬਾਨ ਪ੍ਰਧਾਨ ਰਾਜ ਕੁਮਾਰ,ਮੈਂਬਰ ਪੰਮਾ,ਤਰਸੇਮ ਲਾਲ,ਧਰਮ ਪਾਲ,ਲਾਲ ਚੰਦ ਜੀ,ਹਰਮੇਸ਼ ਲਾਲ ਜੀ,ਸਤਨਾਮ ਬਿੱਲਾ,ਮੁਲਖ ਰਾਜ,ਹੁਸਨ ਲਾਲ, ਨਿਰਮਲ,ਸੰਤ ਰਾਮ ਅਤੇ ਹੋਰ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button