ਪ੍ਰਮੁੱਖ ਖਬਰਾਂ
ਰਾਸ਼ਟਰੀ ਸੜਕ ਸੁਰੱਖਿਆ ਮਹੀਨੇ ਦੇ ਸੰਬੰਧ ‘ਚ ਫਗਵਾੜਾ ਪੱਤਰਕਾਰ ਸੰਗਠਨ ਰਜਿ ਫਗਵਾੜਾ ਵਲੋਂ ਟ੍ਰੈਫਿਕ ਪੁਲਸ ਦੇ ਸਹਿਯੋਗ ਨਾਲ ਟ੍ਰੈਫਿਕ ਨਿਯਮਾਂ ਬਾਰੇ ਪੰਪਫਲੈਟ ਵੰਡੇ ਗਏ
ਗੱਡੀਆ ਰੋਕ ਲੋਕਾ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ
ਫਗਵਾੜਾ (ਸੁਸ਼ੀਲ ਸ਼ਰਮਾ) ਨਿੱਤ ਹੋਣ ਵਾਲੇ ਸੜਕੀ ਹਾਦਸਿਆਂ ਨੂੰ ਰੋਕਣ ਅਤੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਨ ਦੇ ਮਨੋਰਥ ਸਦਕਾ ਫਗਵਾੜਾ ਪੱਤਰਕਾਰ ਸੰਗਠਨ ਰਜਿ ਫਗਵਾੜਾ ਵਲੋਂ ਪ੍ਰਧਾਨ ਡਾ ਰਮਨ ਸ਼ਰਮਾ ਦੀ ਪ੍ਰਧਾਨਗੀ ਹੇਠ ਟ੍ਰੈਫਿਕ ਪੁਲਿਸ ਫਗਵਾੜਾ ਦੇ ਸਹਿਯੋਗ ਨਾਲ ਰਾਸਟਰੀ ਸੜਕ ਸੁਰੱਖਿਆ ਮਹੀਨਾ ਦੇ ਸਬੰਧ ਵਿੱਚ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਟ੍ਰੈਫਿਕ ਪੁਲਿਸ ਫਗਵਾੜਾ ਦੇ ਏ ਐਸ ਆਈ ਅਮਰਜੀਤ ਸਿੰਘ ਨੇ ਆਖਿਆ ਕਿ ਟ੍ਰੈਫਿਕ ਨਿਯਮਾਂ ਪ੍ਰਤੀ ਸਾਨੂੰ ਹਮੇਸ਼ਾ ਸੁਚੇਤ ਰਹਿਣਾ ਚਾਹੀਦਾ ਹੈ ਤਾ ਹੀ ਅਸੀ ਰੋਜ਼ਾਨਾ ਹੋਣ ਵਾਲੇ ਸੜਕੀ ਹਾਦਸਿਆਂ ਤੋਂ ਬੱਚ ਸਕਦੇ ਹਾਂ ਧੁੰਦ ਦੇ ਦਿਨਾਂ ਨੂੰ ਮੁੱਖ ਰੱਖਦੇ ਹੋਏ ਰਿਫਲੈਕਟਰ ਟੇਪ ਲਾਈ ਗਈ, ਨਸ਼ੇ ਕਰ ਕੇ ਵਾਹਨ ਨਾ ਚਲਾਉਣ ਬਾਰੇ ਅਤੇ ਟਰੈਫਿਕ ਨਿਯਮਾਂ ਬਾਰੇ, ਅੰਡਰਏਜ ਡਰਾਇਵਿੰਗ ਨਾ ਕਰਨ ਬਾਰੇ, ਲੇਨ ਡਰਾਇਵਿੰਗ ਬਾਰੇ, ਪ੍ਰੈਸ਼ਰ ਹਾਰਨ ਦੀ ਵਰਤੋਂ ਨਾ ਕਰਨ ਬਾਰੇ ਅਤੇ ਵਾਤਾਵਰਣ ਦੀ ਸੁਰੱਖਿਆ ਬਾਰੇ ਜਾਣਕਾਰੀ ਦਿੱਤੀ ਵਾਹਨਾਂ ਤੇ ਹਾਈ ਸਿਕਿਓਰਿਟੀ ਨੰਬਰ ਪਲੇਟਾਂ ਲਗਵਾਉਣ, ਦੋ ਪਹੀਆ ਵਾਹਨ ਤੇ ਹੈਲਮਟ ਪਾਉਣ ਬਾਰੇ, ਵਾਹਨਾਂ ਨੂੰ ਸੜਕ ‘ਤੇ ਖੜਾ ਕਰਨ ਦੀ ਬਜਾਏ ਸਹੀ ਪਾਰਕਿੰਗ ਕਰਨ ਬਾਰੇ, ਖੱਬੇ-ਸੱਜੇ ਮੁੜਨ ਵੇਲੇ ਇੰਡੀਕੇਟਰ ਦੀ ਵਰਤੋਂ ਬਾਰੇ, ਲਾਲ ਬੱਤੀ ਦੀ ਉਲੰਘਣਾ ਨਾ ਕਰਨ ਬਾਰੇ, ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰਕੇ ਕੋਈ ਵੀ ਵਾਹਨ ਨਾ ਚਲਾਉਣ ਬਾਰੇ, ਬੁਲੇਟ ਮੋਟਰਸਾਇਕਲ ‘ਤੇ ਪਟਾਕੇ ਨਾ ਮਾਰਨ ਅਤੇ ਨਾ ਮੌਡਿਫਾਈ ਕਰਵਾਉਣ ਦੀ ਅਪੀਲ ਕੀਤੀ ਗਈ ਇਸ ਤੋਂ ਇਲਾਵਾ ਸਾਰੇ ਟਰੈਫਿਕ ਨਿਯਮਾਂ ਦੀ ਇੰਨ ਬਿੰਨ ਪਾਲਣਾ ਕਰਨ ਬਾਰੇ ਵੀ ਕਿਹਾ ਗਿਆ ਤਾਂ ਜੋ ਸੜਕੀ ਹਾਦਸਿਆ ਨੂੰ ਘਟਾਇਆ ਜਾ ਸਕੇ ਪੁਲਸ ਤੋਂ ਮਦਦ ਲੈਣ ਅਤੇ ਦੇਣ ਲਈ ਹੈਲਪਲਾਈਨ ਨੰਬਰ 112 ਅਤੇ 181 ‘ਤੇ ਕਾਲ ਕਰਨ ਬਾਰੇ, ਇਸ ਦੇ ਨਾਲ ਸਾਈਬਰ ਕ੍ਰਾਈਮ ਲਈ 1930 ‘ਤੇ ਕਾਲ ਕਰਨ ਬਾਰੇ ਜਾਣਕਾਰੀ ਦਿੱਤੀ ਗਈ ਇਸ ਮੌਕੇ ਪ੍ਰਧਾਨ ਡਾ ਰਮਨ ਸ਼ਰਮਾ, ਮੁਨਸ਼ੀ ਟ੍ਰੈਫਿਕ ਪੁਲਿਸ ਫਗਵਾੜਾ ਸੋਹਣ ਸਿੰਘ, ਨਰਿੰਦਰਪਾਲ ਸਿੰਘ , ਕਮਲਦੀਪ ਸਿੰਘ , ਜੀਵਨ ਸੰਘਾ , ਅਜੇ ਕੋਛੜ , ਏ ਐਸ ਆਈ ਅਵਤਾਰ ਸਿੰਘ , ਅਮਰਜੀਤ ਸਿੰਘ , ਰਾਮ ਮੂਰਤੀ ਆਦਿ ਮੌਜੂਦ ਸਨ
