ਸਥਾਨਕ ਖਬਰ
ਫਗਵਾੜਾ ਪੱਤਰਕਾਰ ਸੰਗਠਨ (ਰਜਿ.) ਫਗਵਾੜਾ ਦੀ ਇੱਕ ਵਿਸ਼ੇਸ਼ ਮਹੀਨਾਵਾਰ ਮੀਟਿੰਗ ਹੋਈ
ਫਗਵਾੜਾ ਪੱਤਰਕਾਰ ਸੰਗਠਨ (ਰਜਿ.) ਫਗਵਾੜਾ ਦੀ ਇੱਕ ਵਿਸ਼ੇਸ਼ ਮਹੀਨਾਵਾਰ ਮੀਟਿੰਗ ਹੋਈ
ਫਗਵਾੜਾ 19 ਜਨਵਰੀ (ਸੁਸ਼ੀਲ ਸ਼ਰਮਾ) ਫਗਵਾੜਾ ਪੱਤਰਕਾਰ ਸੰਗਠਨ (ਰਜਿ.) ਫਗਵਾੜਾ ਦੀ ਇੱਕ ਵਿਸ਼ੇਸ਼ ਮਹੀਨਾਵਾਰ ਮੀਟਿੰਗ ਪ੍ਰਿੰਸ ਪ੍ਰਾਪਟੀ ਸਤਨਾਮਪੁਰਾ ਵਿਖੇ ਪ੍ਰਧਾਨ ਡਾ.ਰਮਨ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈl ਜਿਸ ਵਿੱਚ ਸੰਗਠਨ ਵਲੋਂ ਕੀਤੇ ਜਾ ਰਹੇ ਸਮਾਜ ਸੇਵੀ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੱਤੀ ਗਈl ਇਸ ਮੌਕੇ ਪੱਤਰਕਾਰੀ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਵੀ ਗੱਲਬਾਤ ਕੀਤੀ ਗਈ ਕਿ ਕਿਵੇਂ ਪੱਤਰਕਾਰਤਾ ਦੇ ਖੇਤਰ ਵਿੱਚ ਸਮਾਜ ਅੰਦਰ ਫੈਲੀਆ ਕੁਰੀਤੀਆਂ ਨੂੰ ਕਿਵੇਂ ਦੂਰ ਕਰਨਾ ਹੈl ਇਸ ਮੌਕੇ ਸੰਗਠਨ ਵਲੋਂ ਅਗਲੇ ਦਿਨਾਂ ਚ ਕਰਨ ਵਾਲੇ ਪ੍ਰੋਜੈਕਟਾਂ ਬਾਰੇ ਵੀ ਚਰਚਾ ਕੀਤੀ ਗਈl ਇਸ ਮੌਕੇ ਪ੍ਰਧਾਨ ਡਾ.ਰਮਨ, ਸੁਸ਼ੀਲ ਸ਼ਰਮਾ,ਅਸ਼ੋਕ ਸ਼ਰਮਾ,ਮੋਹਿਤ ਸ਼ਰਮਾ,ਜੀਵਨ ਸੰਘਾ, ਮਹਿੰਦਰ ਵਿਰਕ ਸੂਦ,ਸਤਪ੍ਰਕਾਸ਼ ਸਿੰਘ ਸੱਗੂ ਆਦਿ ਮੌਜੂਦ ਸਨl