ਲਾਇਨ ਜਸਬੀਰ ਮਾਹੀ ਅਤੇ ਰੀਜਨ ਚੇਅਰਮੈਨ ਆਸ਼ੂ ਮਾਰਕੰਡਾ ਵਿਚਕਾਰ ਨਵੇਂ ਸਾਲ ਦੇ ਪ੍ਰੋਜੈਕਟਾਂ ਸਬੰਧੀ ਹੋਈਆਂ ਵਿਚਾਰਾਂ
ਲਾਇਨਜ਼ ਕਲੱਬ ਫਗਵਾੜਾ ਸਿਟੀ ਨੂੰ ਨਵੀਆਂ ਬੁਲੰਦੀਆਂ ’ਤੇ ਲੈ ਕੇ ਜਾਣ ਦੀ ਕਹੀ ਗੱਲ
ਫਗਵਾੜਾ 27 ਜਨਵਰੀ ( ਸੁਸ਼ੀਲ ਸ਼ਰਮਾ ) ਸ਼ਹਿਰ ਦੀ ਇਲੈਵਨ ਸਟਾਰ ਹੰਡਰਡ ਪਰਸੈਂਟ ਐਕਟਿਵ ਲਾਇਨਜ਼ ਕਲੱਬ ਫਗਵਾੜਾ ਸਿਟੀ ਦੇ ਸਕੱਤਰ ਲਾਇਨ ਜਸਬੀਰ ਮਾਹੀ ਲੋਕ ਗਾਇਕ ਨੇ ਲਾਇਨਜ਼ ਇੰਟਰਨੈਸ਼ਨਲ 321-ਡੀ ਦੇ ਰੀਜਨ ਚੇਅਰਮੈਨ ਲਾਇਨ ਆਸ਼ੂ ਮਾਰਕੰਡਾ ਨਾਲ ਸਾਲ 2025 ਵਿੱਚ ਕੀਤੇ ਜਾਣ ਵਾਲੇ ਮੁੱਖ ਪ੍ਰੋਜੈਕਟਾਂ ਬਾਰੇ ਵਿਚਾਰ ਵਟਾਂਦਰਾ ਕੀਤਾ। ਮੀਟਿੰਗ ਉਪਰੰਤ ਰੀਜ਼ਨ ਚੇਅਰਮੈਨ ਲਾਇਨ ਆਸ਼ੂ ਮਾਰਕੰਡਾ ਅਤੇ ਕਲੱਬ ਦੇ ਸਕੱਤਰ ਲਾਇਨ ਜਸਬੀਰ ਮਾਹੀ ਨੇ ਕਿਹਾ ਕਿ ਨਵਾਂ ਸਾਲ ਹਮੇਸ਼ਾ ਨਵਾਂ ਉਤਸ਼ਾਹ ਲੈ ਕੇ ਆਉਂਦਾ ਹੈ। ਜਨਵਰੀ ਤੋਂ ਅਪ੍ਰੈਲ ਤੱਕ ਕਈ ਵੱਡੇ ਤਿਉਹਾਰ ਆਉਂਦੇ ਹਨ। ਇਸ ਲਈ ਲਾਇਨਜ਼ ਇੰਟਰਨੈਸ਼ਨਲ 321-ਡੀ ਅਧੀਨ ਡਿਸਟ੍ਰਿਕਟ ਦੀਆਂ ਬਾਕੀ ਕਲੱਬਾਂ ਵਾਂਗੁ ਲਾਇਨਜ਼ ਕਲੱਬ ਫਗਵਾੜਾ ਸਿਟੀ ਵੀ ਨਵੇਂ ਪ੍ਰੋਜੈਕਟਾਂ ਨੂੰ ਅਮਲੀ ਰੂਪ ਦੇਣ ਲਈ ਉਤਸ਼ਾਹਿਤ ਹੈ। ਅੱਜ ਦੀ ਮੀਟਿੰਗ ਵਿੱਚ ਉਨ੍ਹਾਂ ਪ੍ਰੋਜੈਕਟਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ ਜੋ ਆਉਣ ਵਾਲੇ ਦਿਨਾਂ ਵਿੱਚ ਪਹਿਲ ਦੇ ਆਧਾਰ ’ਤੇ ਕੀਤੇ ਜਾਣੇ ਹਨ। ਲਾਇਨ ਜਸਬੀਰ ਮਾਹੀ ਨੇ ਕਿਹਾ ਕਿ ਲਾਇਨਜ਼ ਕਲੱਬ ਫਗਵਾੜਾ ਸਿਟੀ ਪਹਿਲਾਂ ਹੀ ਇਲੈਵਨ ਸਟਾਰ ਹੰਡਰੇਡ ਪਰਸੈਂਟ ਐਕਟਿਵ ਕਲੱਬ ਦਾ ਮਾਣ ਰੱਖਦਾ ਹੈ ਅਤੇ ਇਸ ਸਾਲ ਵੀ ਕਲੱਬ ਨੂੰ ਸਮਾਜ ਸੇਵਾ ਵਿੱਚ ਮੋਹਰੀ ਬਣਾ ਕੇ ਨਵੀਆਂ ਬੁਲੰਦੀਆਂ ’ਤੇ ਲਿਜਾਇਆ ਜਾਵੇਗਾ।
ਤਸਵੀਰ: ਫਗਵਾੜਾ ‘ਚ ਗੱਲਬਾਤ ਦੌਰਾਨ ਲਾਇਨ ਜਸਬੀਰ ਮਾਹੀ ਦੇ ਨਾਲ ਰੀਜ਼ਨ ਚੇਅਰਮੈਨ ਲਾਇਨ ਆਸ਼ੂ ਮਾਰਕੰਡਾ।