ਪ੍ਰਮੁੱਖ ਖਬਰਾਂ
ਕਮਲਾ ਨਹਿਰੂ ਕਾਲਜ ਫਾਰ ਵੁਮੈਨ ਵਿੱਖੇ ਸਾਲਾਨਾ ਫੇਟ ਦਾ ਆਯੋਜਨ
ਵਿਦਿਆਰਥੀਆਂ ਨੇ ਮੇਲੇ ਦਾ ਖ਼ੂਬ ਆਨੰਦ ਮਾਣਿਆ
ਫਗਵਾੜਾ ( ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)
ਅੱਜ ਸਥਾਨਕ ਕਮਲਾ ਨਹਿਰੂ ਕਾਲਜ ਫਾਰ ਵੁਮੈਨ ਦੇ ਮਨੋਵਿਗਿਆਨ, ਇਤਿਹਾਸ, ਹਿੰਦੀ, ਅੰਗਰੇਜ਼ੀ ਅਤੇ ਸੰਗੀਤ ਵਿਭਾਗ ਵੱਲੋਂ ਸਾਂਝੇ ਤੌਰ ਤੇ ਪ੍ਰਿੰਸੀਪਲ ਡਾ. ਸਵਿੰਦਰ ਪਾਲ ਦੀ ਯੋਗ ਅਗਵਾਈ ਹੇਠ ਸਾਲਾਨਾ ਫੇਟ ਦਾ ਆਯੋਜਨ ਕੀਤਾ ਗਿਆ ਸ੍ਰੀਮਤੀ ਮੰਜੂ ਸਰਦਾਨਾ ਜੀ, ਐਗਜੈਕਟਿਵ ਚੇਅਰਪਰਸਨ ਸੁਖਜੀਤ ਸਟਾਰਚ ਐਂਡ ਕੈਮੀਕਲ ਲਿਮ. ਮੇਲੇ ਦੇ ਮੁੱਖ ਮਹਿਮਾਨ ਸਨ ਮੁੱਖ ਮਹਿਮਾਨ ਸ੍ਰੀਮਤੀ ਮੰਜੂ ਸਰਦਾਨਾ ਨੇ ਦੀ ਸ਼ੁਰੂਆਤ ਰਿਬਨ ਕੱਟ ਕੇ ਅਤੇ ਕਾਲਜ ਦੇ 60 ਸਾਲਾਂ ਦੇ ਸ਼ਾਨਦਾਰ ਇਤਿਹਾਸ ਨੂੰ ਦਰਸਾਉਂਦੇ ਰੰਗ ਬਿਰੰਗੇ ਗੁਬਾਰਿਆਂ ਨੂੰ ਉਡਾ ਕੇ ਕੀਤੀ ਉਪਰੰਤ ਸਾਰਿਆਂ ਨੇ ਮੇਲੇ ਦੀ ਆਯੋਜਕ ਟੀਮ ਨਾਲ਼ ਗੇਮਾਂ ਅਤੇ ਖਾਣ-ਪੀਣ ਦੇ ਤਰ੍ਹਾਂ-ਤਰ੍ਹਾਂ ਦੇ ਸਟਾਲਾਂ ਦਾ ਦੌਰਾ ਕੀਤਾ। ਮਿਊਜ਼ਕ ਸਟਾਲ ਸਭ ਤੋਂ ਜਿਆਦਾ ਖਿੱਚ ਭਰਪੂਰ ਸੀ ਜਿੱਥੇ ਬੱਚੇ ਆਪਣੇ ਮਨਪਸੰਦ ਗੀਤਾਂ ਨਾਲ਼ ਨੱਚ ਰਹੇ ਸਨ। ਮੇਲੇ ਵਿੱਚ 700 ਤੋਂ ਉੱਪਰ ਹਾਜ਼ਰੀ ਸੀ। ਖਾਣ ਪੀਣ ਦੇ ਸਟਾਲਾਂ ਵਿੱਚ ਗੋਲ਼-ਗੱਪੇ, ਛੋਲੇ ਭਟੂਰੇ, ਟਿੱਕੀ, ਨੂਡਲਜ਼, ਬਰਗਰ, ਗੁਲਾਬ ਜਾਮੁਨ ਆਦਿ ਦਾ ਸਾਰਿਆਂ ਨੇ ਆਨੰਦ ਮਾਣਿਆ। ਰੰਗ-ਬਿਰੰਗੀਆਂ ਪੁਸ਼ਾਕਾਂ ਨਾਲ਼ ਸਜੇ ਵਿਦਿਆਰਥੀਆਂ ਵਿੱਚ ਮੇਲੇ ਪ੍ਰਤੀ ਬਹੁਤ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ ਇੱਕ ਸਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਵੀ ਕੀਤਾ ਗਿਆ ਜਿਸਦਾ ਸਾਰਿਆਂ ਨੇ ਬਹੁਤ ਆਨੰਦ ਮਾਣਿਆ।
ਅੱਜ ਸਥਾਨਕ ਕਮਲਾ ਨਹਿਰੂ ਕਾਲਜ ਫਾਰ ਵੁਮੈਨ ਦੇ ਮਨੋਵਿਗਿਆਨ, ਇਤਿਹਾਸ, ਹਿੰਦੀ, ਅੰਗਰੇਜ਼ੀ ਅਤੇ ਸੰਗੀਤ ਵਿਭਾਗ ਵੱਲੋਂ ਸਾਂਝੇ ਤੌਰ ਤੇ ਪ੍ਰਿੰਸੀਪਲ ਡਾ. ਸਵਿੰਦਰ ਪਾਲ ਦੀ ਯੋਗ ਅਗਵਾਈ ਹੇਠ ਸਾਲਾਨਾ ਫੇਟ ਦਾ ਆਯੋਜਨ ਕੀਤਾ ਗਿਆ ਸ੍ਰੀਮਤੀ ਮੰਜੂ ਸਰਦਾਨਾ ਜੀ, ਐਗਜੈਕਟਿਵ ਚੇਅਰਪਰਸਨ ਸੁਖਜੀਤ ਸਟਾਰਚ ਐਂਡ ਕੈਮੀਕਲ ਲਿਮ. ਮੇਲੇ ਦੇ ਮੁੱਖ ਮਹਿਮਾਨ ਸਨ ਮੁੱਖ ਮਹਿਮਾਨ ਸ੍ਰੀਮਤੀ ਮੰਜੂ ਸਰਦਾਨਾ ਨੇ ਦੀ ਸ਼ੁਰੂਆਤ ਰਿਬਨ ਕੱਟ ਕੇ ਅਤੇ ਕਾਲਜ ਦੇ 60 ਸਾਲਾਂ ਦੇ ਸ਼ਾਨਦਾਰ ਇਤਿਹਾਸ ਨੂੰ ਦਰਸਾਉਂਦੇ ਰੰਗ ਬਿਰੰਗੇ ਗੁਬਾਰਿਆਂ ਨੂੰ ਉਡਾ ਕੇ ਕੀਤੀ ਉਪਰੰਤ ਸਾਰਿਆਂ ਨੇ ਮੇਲੇ ਦੀ ਆਯੋਜਕ ਟੀਮ ਨਾਲ਼ ਗੇਮਾਂ ਅਤੇ ਖਾਣ-ਪੀਣ ਦੇ ਤਰ੍ਹਾਂ-ਤਰ੍ਹਾਂ ਦੇ ਸਟਾਲਾਂ ਦਾ ਦੌਰਾ ਕੀਤਾ। ਮਿਊਜ਼ਕ ਸਟਾਲ ਸਭ ਤੋਂ ਜਿਆਦਾ ਖਿੱਚ ਭਰਪੂਰ ਸੀ ਜਿੱਥੇ ਬੱਚੇ ਆਪਣੇ ਮਨਪਸੰਦ ਗੀਤਾਂ ਨਾਲ਼ ਨੱਚ ਰਹੇ ਸਨ। ਮੇਲੇ ਵਿੱਚ 700 ਤੋਂ ਉੱਪਰ ਹਾਜ਼ਰੀ ਸੀ। ਖਾਣ ਪੀਣ ਦੇ ਸਟਾਲਾਂ ਵਿੱਚ ਗੋਲ਼-ਗੱਪੇ, ਛੋਲੇ ਭਟੂਰੇ, ਟਿੱਕੀ, ਨੂਡਲਜ਼, ਬਰਗਰ, ਗੁਲਾਬ ਜਾਮੁਨ ਆਦਿ ਦਾ ਸਾਰਿਆਂ ਨੇ ਆਨੰਦ ਮਾਣਿਆ। ਰੰਗ-ਬਿਰੰਗੀਆਂ ਪੁਸ਼ਾਕਾਂ ਨਾਲ਼ ਸਜੇ ਵਿਦਿਆਰਥੀਆਂ ਵਿੱਚ ਮੇਲੇ ਪ੍ਰਤੀ ਬਹੁਤ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ ਇੱਕ ਸਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਵੀ ਕੀਤਾ ਗਿਆ ਜਿਸਦਾ ਸਾਰਿਆਂ ਨੇ ਬਹੁਤ ਆਨੰਦ ਮਾਣਿਆ। ਮੇਲੇ ਦੇ ਅੰਤ ਵਿੱਚ ਪ੍ਰਿੰਸੀਪਲ ਡਾ. ਸਵਿੰਦਰ ਪਾਲ ਅਤੇ ਵੱਖ ਵੱਖ ਸਕੂਲਾਂ ਤੋਂ ਆਏ ਪ੍ਰਿੰਸੀਪਲ ਸਾਹਿਬਾਨ (ਰੀਟਾ ਥਾਪਰ, ਰਣਜੀਤ ਗੋਗਨਾ, ਜੱਗਪਾਲ ਸਿੰਘ, ਕੁਸਮ ਰਾਜਪੂਤ) ਵੱਲੋਂ ਲੱਕੀ ਡਰਾਅ ਵੀ ਕੱਢੇ ਗਏ ਜਿਸ ਵਿੱਚ ਕੁਲ ਦਸ ਇਨਾਮ ਜਿਨ੍ਹਾਂ ਵਿੱਚ ਲੈੱਡ ਟੀਵੀ, ਸਮਾਰਟ ਫੋਨ, ਮਾਈਕ੍ਰੋਵੇਵ, ਜੂਸਰ ਮਿਕਸਰ ਗਰਾਈਂਡਰ, ਹੇਅਰ ਸਟਰੇਟਨਰ, ਸਮਾਰਟ ਵਾਚ, ਡਬਲ ਬੈੱਡ ਰਜਾਈ, ਡਿਨਰ ਸੈੱਟ, ਹੇਅਰ ਡਰਾਇਰ ਅਤੇ ਗਰਿੱਲ ਸੈਂਡਵਿਚ ਮੇਕਰ ਸ਼ਾਮਲ ਸਨ। ਇਨ੍ਹਾਂ ਵਿੱਚੋਂ ਇਨਾਮਾਂ ਦੇ ਹਾਜ਼ਰ ਜੇਤੂਆਂ ਨੂੰ ਮੌਕੇ ਤੇ ਹੀ ਇਨਾਮ ਦਿੱਤੇ ਗਏ। ਚੱਲਦੇ ਮੇਲੇ ਦੀ ਕੁਮੈਂਟਰੀ ਪ੍ਰੋ.ਹਰਜਿੰਦਰ ਸਿੰਘ ਅਤੇ ਸ੍ਰੀ ਕਮਲ ਕੌਸ਼ਲ ਵੱਲੋਂ ਅਤੇ ਆਡੀਟੋਰੀਅਮ ਵਿੱਚ ਮੰਚ ਸੰਚਾਲਨ ਦੀ ਭੂਮਿਕਾ ਮੈਡਮ ਜੋਤੀ ਬਜਾਜ ਅਤੇ ਮੈਡਮ ਪ੍ਰੀਤੀ ਮਾਰਕੰਡਾ ਵੱਲੋਂ ਬਾਖੂਬੀ ਨਿਭਾਈ ਗਈ। ਇਸ ਫੇਟ ਦੀ ਕਵਰਿਜ ਵੱਖ-ਵੱਖ ਪੱਤਰਕਾਰਾਂ (ਰਮਨ ਸ਼ਰਮਾ, ਸੁਸ਼ੀਲ ਸਰਮਾ, ਅਜੈ ਕੋਸ਼ੜ) ਦੁਆਰਾ ਕੀਤੀ ਗਈ। ਮੇਲੇ ਦੀ ਸਫਲਤਾ ਤੇ ਸੰਪੂਰਨਤਾ ਉਪਰੰਤ ਪ੍ਰਿੰਸੀਪਲ ਡਾ. ਸਵਿੰਦਰ ਪਾਲ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਨ ਦੇ ਨਾਲ਼ ਨਾਲ਼ ਆਯੋਜਕ ਟੀਮ ਅਤੇ ਲੱਕੀ ਡਰਾਅ ਦੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਅਜਿਹੇ ਆਯੋਜਨ ਵਿਦਿਆਰਥੀਆਂ ਵਿੱਚ ਨਵੀਂ ਤਾਜ਼ਗੀ ਭਰਦੇ ਹਨ ਇਸਦੇ ਨਾਲ਼ ਹੀ ਉਨ੍ਹਾਂ ਨੇ ਆਏ ਮਹਿਮਾਨਾਂ, ਵਿਦਿਆਰਥੀਆਂ ਅਤੇ ਮੇਲੇ ਵਿੱਚ ਯੋਗਦਾਨ ਪਾਉਣ ਵਾਲ਼ੇ ਹਰ ਵਿਅਕਤੀ ਦਾ ਧੰਨਵਾਦ ਕੀਤਾ