ਦੇਸ਼

ਅੰਤਰਰਾਸ਼ਟਰੀ ਮਹਿਲਾ ਦਿਵਸ ਤੇ ਵਿਸ਼ੇਸ਼

ਅੰਤਰਰਾਸ਼ਟਰੀ ਮਹਿਲਾ ਦਿਵਸ ਤੇ ਵਿਸ਼ੇਸ਼

ਫਗਵਾੜਾ- (ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ))
ਹਰ ਸਾਲ ਸੰਯੁਕਤ ਰਾਸ਼ਟਰ ਮਹਾਸਭਾ ਦੇ ਨਿਰਦੇਸ਼ ਅਨੁਸਾਰ 8 ਮਾਰਚ ਦਾ ਦਿਨ ਮਹਿਲਾ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ। ਔਰਤ ਹਮੇਸ਼ਾ ਹੀ ਸਮਾਜ ਵਿੱਚ ਸਿਰਜਣਾ, ਸ਼ਕਤੀ ,ਚੇਤਨਾ ਦਾ ਕੇਂਦਰ ਬਿੰਦੂ ਰਹੀ ਹੈ। ਮਹਿਲਾ ਦਿਵਸ ਮਨਾਉਣ ਪਿੱਛੇ ਮਨੋਰਥ ਇਹ ਹੈ ਕਿ ਸਮਾਜ ਵਿੱਚ ਔਰਤ ਦੀ ਸ਼ਕਤੀ ਦੀ ਪਹਿਚਾਣ ਕੀਤੀ ਜਾ ਸਕੇ ਅਤੇ ਔਰਤਾਂ ਪ੍ਰਤੀ ਹੁੰਦੇ ਦੁਰਵਿਵਹਾਰ ਬਾਰੇ ਸਮਾਜ ਨੂੰ ਚੇਤੰਨ ਕੀਤਾ ਜਾ ਸਕੇ। ਪੁਰਾਣੇ ਸਮੇਂ ਵਿੱਚ ਵੀ ਔਰਤ ਨੂੰ ਬੇਸ਼ੱਕ ਪੈਰ ਦੀ ਜੁੱਤੀ ਮੰਨਿਆ ਜਾਂਦਾ ਸੀ ਪਰ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਔਰਤ ਦੀ ਮਹਾਨਤਾ ਲਈ ਫਰਮਾਇਆ” ਸੋ ਕਿਉ ਮੰਦਾ ਆਖੀਐ ਜਿਤਹੁ ਜੰਮਹਿ ਰਾਜਾਨ ।।
           ਸਮੇਂ- ਸਮੇਂ ਤੇ ਔਰਤ ਤੇ ਹੁੰਦੇ ਜ਼ੁਲਮਾਂ ਵਿਰੁੱਧ ਸਮਾਜ ਸੁਧਾਰਕ ਲਹਿਰਾਂ ਵੀ ਚੱਲਦੀਆਂ ਰਹੀਆਂ । ਸਮਾਜ ਸੁਧਾਰਕਾਂ ਨੇ ਵੀ ਸਤੀ ਪ੍ਰਥਾ ,ਪਰਦਾ ਪ੍ਰਥਾ ,ਭਰੂਣ ਹੱਤਿਆ, ਬਾਲ ਵਿਆਹ ਦਾ ਵਿਰੋਧ ਕਰਕੇ ਸਮਾਜ ਸੁਧਾਰਕ ਲਹਿਰਾਂ ਔਰਤਾਂ ਦੇ ਹੱਕਾਂ ਦੀ ਰਾਖੀ ਲਈ ਚਲਾਈਆਂ।
ਹਰ ਸਮਾਜ ਵਿੱਚ ਔਰਤ ਦੇ ਭਿੰਨ- ਭਿੰਨ ਰੂਪਾਂ ਜਿਵੇਂ ਧੀ,ਭੈਣ, ਪਤਨੀ ,ਪ੍ਰੇਮਿਕਾ ਦਾ ਸਨਮਾਨ ਜਰੂਰੀ ਹੈ। ਸਮਾਜ ਵਿੱਚ ਔਰਤਾਂ ਨਾਲ ਹੁੰਦੇ ਗਲਤ ਵਰਤਾਓ ਵਿੱਚ ਵਿੱਚ ਦਾਮਨੀ, ਨਿਰਭੈਆ, ਮਨੀਪੁਰ , ਕਲਕੱਤਾ ਵਰਗੀਆਂ ਘਟਨਾਵਾਂ ਸਮਾਜ ਵਿੱਚ ਔਰਤਾਂ ਲਈ ਡਰ ਦਾ ਕਾਰਨ ਬਣਦੀਆਂ ਹਨ ਅਤੇ ਔਰਤ ਦੀ ਭਾਰਤ ਵਿੱਚ ਵਰਤਮਾਨ ਸਥਿਤੀ ਉੱਤੇ ਪ੍ਰਸ਼ਨ ਚਿੰਨ ਵੀ ਲਾਉਂਦੇ ਹਨ।
                 ਔਰਤ ਲਈ ਸਨਮਾਨ ਦਾ ਆਰੰਭ ਘਰ ਤੋਂ ਹੀ ਆਰੰਭ ਹੋਣਾ ਜਰੂਰੀ ਹੈ ਤਾਂ ਹੀ ਔਰਤਾਂ ਆਪਣੇ ਆਪ,ਪਰਿਵਾਰ ,ਸਮਾਜ ਅਤੇ ਦੇਸ਼ ਤੱਕ ਵਿਕਸਿਤ ਮਾਹੌਲ ਵਿੱਚ ਤਰੱਕੀ ਕਰ ਸਕਦੀਆਂ ਹਨ ਕਿਉਂਕਿ “”ਧੀ ਜੇ ਕੁੱਖ ਵਿੱਚ ਮਾਰਦੇ ਜਾਓਗੇ ??????
 ਮਾਸੀ, ਭੂਆ, ਦਾ ਰਿਸ਼ਤਾ ਕਿੰਝ ਬਚਾਓਗੇ ????
ਭਾਰਤ ਸਰਕਾਰ ਵੀ ਅੰਤਰਰਾਸ਼ਟਰੀ ਮਹਿਲਾ ਦਿਵਸ ਤੇ ਨਾਰੀ ਸ਼ਕਤੀ ਪੁਰਸਕਾਰ ਰਾਸ਼ਟਰ ਪੱਧਰੀ ਸਮਾਗਮ ਵਿੱਚ ਦਿੰਦੀ ਹੈ।ਭਾਰਤ ਦੇ ਸੰਵਿਧਾਨ ਵਿੱਚ ਲਿੰਗ ਅਧਾਰਤ ਸਮਾਨਤਾ ਲਈ ਕਾਨੂੰਨ ਬਣਾਏ ਗਏ ਹਨ ।
. ਔਰਤ ਦੇ ਹਮੇਸ਼ਾ ਹੀ ਪਿਆਰ ,ਇੱਜ਼ਤ, ਮੁਹੱਬਤ ਪਰਿਵਾਰ ਲਈ ਕੁਰਬਾਨੀ ਕਰਦੀ ਆਈ ਹੈ।ਘਰ ਅਤੇ ਬਰਾਬਰ ਦੀਆਂ ਜਿੰਮੇਵਾਰੀਆਂ ਅੱਜ ਉਸਦੇ ਮੋਢਿਆਂ ਤੇ ਹਨ । ਇਸ ਲਈ ਉਸਨੂੰ ਵੀ ਬਰਾਬਰ ਮੌਕੇ ਮਿਲਣੇ ਚਾਹੀਦੇ ਹਨ । ਕੁੜੀਆਂ ਅਤੇ ਔਰਤ ਨੂੰ ਵੀ ਆਰਥਿਕ ਆਤਮ ਨਿਰਭਰਤਾ ਲਈ ਵਿਦਿਆ ਅਤੇ ਕੰਮ ਦੀ ਸਿਖਲਾਈ ਲੈਣੀ ਜਰੂਰੀ ਹੈ।ਮਹਿਲਾ ਦਿਵਸ ਮਨਾਉਣ ਦਾ ਮਕਸਦ ਤਾਂ ਵੀ ਪੂਰਾ ਹੋਵੇਗਾ ਜੇਕਰ ਔਰਤ ਨੂੰ ਸਮਾਜ ਵਿੱਚ ਸੁਰੱਖਿਅਤ ਸਮਾਜ ਦਿੱਤਾ ਜਾਵੇ ਅਤੇ ਉਸਨੂੰ ਵੀ ਤਰੱਕੀ ਦੇ ਬਰਾਬਰ ਮੌਕੇ ਮਿਲਣਅਤੇ ਸਮੁੱਚੇ ਦੇਸ਼ ਦਾ ਇਹ ਵੀ ਐਲਾਨ ਹੋਵੇ ,
“ਔਰਤ ਦੀ ਤਰੱਕੀ ਵਿੱਚ ਦੇਸ਼ ਦੀ ਤਰੱਕੀ “
ਤਾਂ ਹੀ ਹਰ ਸਮਾਜ ਆਪਣੀਆਂ ਬੁਲੰਦੀਆਂ ਤੇ ਪਹੁੰਚੇਗਾ ।
ਸਾਰਿਆਂ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਤੇ ਬਹੁਤ ਬਹੁਤ ਵਧਾਈ
ਸ਼੍ਰੀਮਤੀ ਦਲਜੀਤ ਕੌਰ
ਪੰਜਾਬੀ ਲੈਕਚਰਾਰ
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ
ਬੰਗਾ ਰੋਡ
ਫਗਵਾੜਾ ਜ਼ਿਲ੍ਹਾ ਕਪੂਰਥਲਾ

Related Articles

Leave a Reply

Your email address will not be published. Required fields are marked *

Back to top button