ਪੰਜਾਬ

ਫਰਵਰੀ ਮਹੀਨੇ ਦੇ ਜਲੰਧਰ ਸਰਕਲ ਦੀ ਤਨਖਾਹ ਨਾ ਪੈਣ ਕਾਰਨ ਪਾਵਰਕੌਮ ਐਂਡ ਟਰਾਂਸਕੋ ਠੇਕਾ ਮੁਲਾਜ਼ਮਾਂ ਵਲੋਂ ਬੂਟਾਂ ਮੰਡੀ (ਡਿਵੀਜ਼ਨ ਮਾਡਲ ਟਾਊਨ) ਦਫਤਰ ਵਿਖੇ ਵੱਖ ਵੱਖ ਸਬ ਡਿਵੀਜਨਾਂ ਨੇ ਧਰਨਾ ਦਿੱਤਾ ਗਿਆ

ਫਰਵਰੀ ਮਹੀਨੇ ਦੇ ਜਲੰਧਰ ਸਰਕਲ ਦੀ ਤਨਖਾਹ ਨਾ ਪੈਣ ਕਾਰਨ ਪਾਵਰਕੌਮ ਐਂਡ ਟਰਾਂਸਕੋ ਠੇਕਾ ਮੁਲਾਜ਼ਮਾਂ ਵਲੋਂ ਬੂਟਾਂ ਮੰਡੀ (ਡਿਵੀਜ਼ਨ ਮਾਡਲ ਟਾਊਨ) ਦਫਤਰ ਵਿਖੇ ਵੱਖ ਵੱਖ ਸਬ ਡਿਵੀਜਨਾਂ ਨੇ ਧਰਨਾ ਦਿੱਤਾ ਗਿਆ

ਫਗਵਾੜਾ,/ਜਲੰਧਰ 14 ਮਾਰਚ (ਸੁਸ਼ੀਲ ਸ਼ਰਮਾ)ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ, ਬਿਜਲੀ ਬੋਰਡ ਦੇ ਵੱਖ ਵੱਖ ਸਬ- ਡਿਵੀਜ਼ਨਾਂ ਦੇ  ਕੱਚੇ ਮੁਲਾਜ਼ਮਾਂ ਵਲੋਂ ਆਪਣੀਆਂ ਫਰਵਰੀ ਮਹੀਨੇ ਦੀਆਂ ਜਲੰਧਰ ਸਰਕਲ ਦੀਆਂ ਤਨਖਾਹਾਂ ਜਾਰੀ ਕਰਵਾਉਣ ਲਈ  ਵੀਰਵਾਰ ਨੂੰ ਬੂਟਾ ਮੰਡੀ( ਡਿਵੀਜ਼ਨ ਮਾਡਲ ਟਾਊਨ) ਦਫਤਰ ਵਿਖੇ  ਸਵੇਰੇ ਸਾਢੇ ਬਾਰਾਂ ਵਜੇ ਤੋਂ ਧਰਨਾ ਦਿੱਤਾ ਗਿਆ | ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਉਹਨਾਂ ਕਿਹਾ ਕਿ ਸੀ.ਐੱਚ.ਵੀ. ਵਰਕਰਾਂ ਨਾਲ ਆਏ ਦਿਨ ਕੋਈ ਨਾ ਕੋਈ ਘਾਤਕ ਤੇ ਗੈਰ ਘਾਤਕ ਹਾਦਸਾ ਵਾਪਰਿਆਂ ਰਹਿੰਦਾ ਹੈ | ਉਨ੍ਹਾਂ ਕਿਹਾ ਕਿ ਸਭ ਜਗ੍ਹਾ ਸੀ.ਐੱਚ.ਵੀ. ਕਾਮੇ ਪੂਰੀ ਲਗਨ, ਮਿਹਨਤ ਨਾਲ ਦਿਨ ਰਾਤ ਮਿਹਨਤ ਕਰਕ ਲਾਈਨਾਂ ਚਲਾਉਂਦੇ ਹਨ ਅਤੇ ਘਰ ਘਰ ਤੱਕ ਬਿਜਲੀ ਦੀ ਸਪਲਾਈ ਨਿਰਵਿਘਨ ਪਹੁੰਚਾਉਂਦੇ ਹਨ | ਉਹਨਾਂ ਨੇ ਕਿਹਾ ਕਿ ਹਰ ਦੂਜੇ ਤੀਜੇ ਮਹੀਨੇ ਤਨਖਾਹ ਨਾ ਜਾਰੀ ਹੋਣ ਨੂੰ ਲੈ ਕੇ ਰੋਸ ਜਤਾਉਣਾ ਪੈਂਦਾ ਹੈ | ਉਨ੍ਹਾਂ ਕਿਹਾ ਕਿ ਪਿਛਲੇ ਮਹੀਨੇ ਵੀ ਤਨਖਾਹ ਦੇਰੀ ਨਾਲ ਜਾਰੀ ਕੀਤੀ ਗਈ ਸੀ | ਉਨ੍ਹਾਂ ਕਿਹਾ ਕਿ ਤਨਖਾਹ ਜਾਰੀ ਕਰਵਾਉਣ  ਪਾਵਰਕਾਮ ਉੱਚ ਅਧਿਕਾਰੀਆਂ ਅੱਗੇ ਵੀ ਮੰਗ ਰੱਖੀ ਗਈ ਪਰ ਉਨ੍ਹਾਂ ਦਾ ਭਰੋਸਾ ਵੀ ਲਾਰਾ ਹੀ ਨਿਕਲਿਆ | ਉਨ੍ਹਾਂ ਕਿਹਾ ਕਿ ਜਦੋਂ ਤੱਕ ਤਨਖਾਹ ਜਾਰੀ ਨਹੀਂ ਹੁੰਦੀ, ਉਦੋਂ ਤੱਕ ਧਰਨਾ ਦਿੱਤਾ ਜਾਵੇਗਾ | ਉਹਨਾਂ ਰੋਸ ਜਤਾਉਂਦੇ ਹੋਏ ਕਿਹਾ ਕਿ   ਬਿਜਲੀ ਪ੍ਰਾਈਵੇਟ ਮੁਲਾਜ਼ਮਾਂ ਵੱਲੋਂ ਧਰਨਾ ਪ੍ਰਦਰਸ਼ਨ ਦਾ ਫੈਸਲਾ ਇਸ ਲਈ ਕੀਤਾ ਗਿਆ ਕਿਉਂਕਿ ਉਹਨਾਂ ਨੂੰ ਫਰਵਰੀ ਮਹੀਨੇ ਤੋਂ ਹੀ ਤਨਖਾਹ ਨਹੀਂ ਮਿਲੀਆਂ ਉਹਨਾਂ ਦੱਸਿਆ ਕਿ ਇੱਕ ਤਾਂ ਉਹ ਪ੍ਰਾਈਵੇਟ ਤੌਰ ਤੇ ਕੰਮ ਕਰਦੇ ਹਨ, ਅਤੇ ਸਰਕਾਰ ਤੇ ਕੰਪਨੀ ਵਲੋਂ ਉਹਨਾਂ ਨੂੰ ਰੈਗੂਲਰ ਨਹੀਂ ਕੀਤਾ ਜਾ ਰਿਹਾ ਅਤੇ ਉਹਨਾਂ ਦੀਆਂ ਤਨਖਾਹ ਵੀ ਬਹੁਤ ਘੱਟ ਹਨ ਜਦਕਿ ਜ਼ੋਖਿਮ ਵੱਧ ਹੈ, ਉਹਨਾਂ ਦੱਸਿਆ ਕਿ ਉਹਨਾਂ ਦੀ ਤਨਖ਼ਾਹ 14000  ਲੱਗੀ ਹੋਈ ਹੈ। ਪਰ  ਉਹਨਾਂ ਨੂੰ ਕੱਟ ਕਟਾ ਕੇ 11000 ਤਨਖਾਹ ਮਿਲਦੀ ਹੈ ਲੇਕਿਨ ਫਰਵਰੀ ਮਹੀਨੇ  (ਤਕਰੀਬਨ ਡੇਢ ਮਹੀਨੇ) ਤੋਂ ਹੀ ਉਹਨਾਂ ਨੂੰ ਬਿਲਕੁਲ ਵੀ ਤਨਖਾਹ ਨਹੀਂ ਮਿਲੀ। ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਨ ਤੇ ਵੀ ਉਹਨਾਂ ਨੂੰ ਕੋਈ ਸੰਤੁਸ਼ਟੀ ਜਨਕ ਜਵਾਬ ਨਹੀਂ ਮਿਲਿਆ। ਉਹਨਾਂ ਨੇ ਕਿਹਾ ਕਿ ਉਹਨਾਂ ਵੱਲੋਂ ਕੱਲ ਬੁੱਧਵਾਰ ਨੂੰ ਹੀ ਸਰਕਾਰੀ ਮੁਲਾਜ਼ਮਾਂ ਨੂੰ ਧਰਨਾ ਪ੍ਰਦਰਸ਼ਨ ਦਾ ਮੈਸੇਜ ਦੇ ਦਿੱਤਾ ਗਿਆ ਸੀ ਅਤੇ ਉਹਨਾਂ ਨੂੰ ਲੈਟਰ ਵੀ ਹੈਂਡ ਓਵਰ ਕੀਤਾ ਗਿਆ ਸੀ  । ਉਹਨਾਂ ਕਿਹਾ ਕਿ ਉਹਨਾਂ ਵੱਲੋਂ ਉੱਚ ਅਧਿਕਾਰੀਆਂ ਨੂੰ ਲੈਟਰ ਹੈਂਡ ਓਵਰ ਕੀਤਾ ਗਿਆ ਸੀ। ਮੁਲਾਜ਼ਮਾਂ ਨੇ ਆਪਣਾ ਗੁੱਸਾ ਜਾਹਿਰ ਕਰਦੇ ਕਿਹਾ ਕਿ ਇੱਕ ਤਾਂ ਪਹਿਲਾਂ ਹੀ ਮਹਿੰਗਾਈ ਦੀ ਮਾਰ ਹੈ ਉਤੋਂ ਦੀ ਸਿਰਫ 11000 ਤਨਖਾਹ ਦੇ ਨਾਲ ਗੁਜ਼ਾਰਾ ਕਰਨਾ ਬਹੁਤ ਹੀ ਮੁਸ਼ਕਿਲ ਹੈ। ਇਸ ਤੋਂ ਇਲਾਵਾ ਜੇਕਰ ਕਿਸੇ ਪ੍ਰਾਈਵੇਟ ਅਧਿਕਾਰੀ ਦੀ ਕੰਮ ਕਰਦਿਆਂ  ਮੌਤ ਹੋ ਜਾਂਦੀ ਹੈ ਤਾਂ ,ਨਾਂ ਤਾਂ ਉਸਦੇ ਪਰਿਵਾਰ ਨੂੰ ਕੋਈ ਖਰਚਾ  ਦਿੱਤਾ ਜਾਂਦਾ ਹੈ ਅਤੇ ਕੋਈ ਸਹੂਲਤ ਸਰਕਾਰ ਵੱਲੋਂ ਨਹੀਂ ਦਿੱਤੀ ਜਾਂਦੀ , ਇੰਨੇ ਜਖਮ ਦੇ ਬਾਵਜੂਦ ਵੀ ਉਹ ਕੰਮ ਕਰਦੇ ਹਨ । ਤਨਖਾਹਾਂ ਟਾਈਮ ਤੇ ਮਿਲਣ ਨਾ ਕਾਰਨ ਧਰਨਾ ਪ੍ਰਦਰਸ਼ਨ ਕੀਤਾ ਗਿਆ ਹੈ ।ਉਹਨਾਂ ਕਿਹਾ ਕਿ ਤਕਰੀਬਨ 3000 ਉਹਨਾਂ ਦਾ ਪੈਟਰੋਲ ਖਰਚਾ ਹੀ ਹੋ ਜਾਂਦਾ ਹੈ ਤੇ ਕਈ ਵਾਰ ਵੱਧ ਸਮਾਂ ਵੀ ਡਿਊਟੀ ਦਿੰਦੇ ਹਨ। ਪਰ ਫਿਰ ਵੀ ਉਹਨਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ। ਉਹਨਾਂ ਨੇ ਦੱਸਿਆ ਕਿ ਧਰਨਾ ਲਗਾਉਣ ਦੇ ਬਾਵਜੂਦ ਵੀ ਕਿਸੇ ਅਫਸਰ ਅਧਿਕਾਰੀ ਵੱਲੋਂ ਉਹਨਾਂ ਦੀ ਖਬਰਸਾਰ ਨਹੀਂ ਲਈ ਗਈ ਅਤੇ ਨਾ ਹੀ ਕੋਈ ਮਿਲਣ ਆਇਆ ਕਿਸੇ ਵੱਲੋਂ ਗੱਲਬਾਤ ਵਾਸਤੇ ਵੀ ਨਹੀਂ ਆਖਿਆ ਗਿਆ ਜਦਕਿ ਉਹਨਾਂ ਵੱਲੋਂ ਕੱਲ ਹੀ ਧਰਨੇ ਦਾ ਮੈਸੇਜ ਦੇ ਦਿੱਤਾ ਗਿਆ ਸੀ। ਉਹਨਾਂ ਕਿਹਾ ਕਿ ਸਰਕਾਰੀ ਅਫਸਰ ਤਾਂ ਆਰਾਮ ਨਾਲ ਆਪਣੇ ਦਫਤਰਾਂ ਵਿੱਚ ਬੈਠੇ ਰਹਿੰਦੇ ਹਨ ਜਦਕਿ ਕੱਚੇ ਮੁਲਾਜ਼ਮਾਂ ਵੱਲੋਂ ਜਾਣ ਜੋਖਿਮ ਵਿੱਚ ਪਾ ਕੇ ਕੰਪਲੇਂਟਾਂ ਨੂੰ ਪੂਰਾ ਕੀਤਾ ਜਾਂਦਾ ਹੈ। ਇਸ ਦੇ ਬਾਵਜੂਦ ਵੀ ਜਲਦ ਤੋਂ ਜਲਦ ਤਨਖਾਹਾਂ ਦੀ ਗੱਲ ਨੂੰ ਟਾਲਿਆ ਜਾਂਦਾ ਹੈ। ਉਹਨਾਂ ਵੱਲੋਂ ਮੰਗ ਕੀਤੀ ਗਈ ਕਿ ਉਹਨਾਂ ਦੀਆਂ ਤਨਖ਼ਾਹਾਂ ਜਲਦ ਤੋਂ ਜਲਦ ਬਹਾਲ ਕੀਤੀਆਂ ਜਾਣ, ਜੇਕਰ ਏਦਾਂ ਨਾ ਹੋਇਆ ਤਾਂ ਉਹਨਾਂ ਵੱਲੋਂ ਹੜਤਾਲ ਕੀਤੀ ਜਾਵੇਗੀ ।

Related Articles

Leave a Reply

Your email address will not be published. Required fields are marked *

Back to top button