ਦੇਸ਼
23 ਮਾਰਚ ਨੂੰ ਲਗਾਏ ਜਾ ਰਹੇ ਖੂਨਦਾਨ ਕੈਂਪ ਚ ਨੋਜਵਾਨ ਪੀੜੀ ਵੱਧ ਚੜ੍ਹ ਕੇ ਸਹਿਯੋਗ ਕਰਨ : ਡਾ ਰਮਨ
23 ਮਾਰਚ ਨੂੰ ਲਗਾਏ ਜਾ ਰਹੇ ਖੂਨਦਾਨ ਕੈਂਪ ਚ ਨੋਜਵਾਨ ਪੀੜੀ ਵੱਧ ਚੜ੍ਹ ਕੇ ਸਹਿਯੋਗ ਕਰਨ : ਡਾ ਰਮਨ
- ਫਗਵਾੜਾ ( ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)
ਆਜ਼ਮ ਸ੍ਰ ਭਗਤ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮਹਾਂਨ ਖੂਨਦਾਨ ਚ ਨੋਜਵਾਨ ਪੀੜੀ ਅਪਣੀ ਸਵੈਂ ਇੱਛਾ ਅਨੁਸਾਰ ਵੱਧ ਤੋਂ ਵੱਧ ਖੂਨਦਾਨ ਕਰਨ ਇਸ ਗੱਲ ਦਾ ਪ੍ਰਗਟਾਵਾ ਕਰਦੇ ਹੋਏ ਉੱਘੇ ਸਮਾਜ ਸੇਵਕ ਅਤੇ ਲਾਈਫ ਲਾਈਨ ਬਲੱਡ ਡੋਨਰਜ ਕਲੱਬ ਰਜਿ ਫਗਵਾੜਾ ਦੇ ਪ੍ਰਧਾਨ ਡਾ ਰਮਨ ਸ਼ਰਮਾ ਨੇ ਸ਼ਿਵ ਸ਼ੰਕਰ ਬੱਲਡ ਸੇਵਾ ਵੈਲਫੇਅਰ ਸੁਸਾਇਟੀ ਰਜਿ ਫਗਵਾੜਾ ਵਲੋਂ
ਮਿਤੀ 23 ਮਾਰਚ ਦਿਨ ਐਤਵਾਰ ਸਵੇਰੇ ਠੀਕ 9.00 ਵਜੇ ਤੋਂ ਸ਼ਾਮ 5.00 ਵਜੇ ਤੱਕ ਸ੍ਰੀ ਹਨੂੰਮਾਨ ਗੜ੍ਹੀ ਮੰਦਰ ਨਜ਼ਦੀਕ ਬੱਸ ਸਟੈਂਡ ਫਗਵਾੜਾ ਵਿਖੇ ਲਗਾਏ ਜਾ ਰਹੇ ਕੈਂਪ ਦੌਰਾਨ ਕੀਤਾ ਉਨ੍ਹਾਂ ਕਿਹਾ ਕਿ ਸ਼ਿਵ ਸ਼ੰਕਰ ਬੱਲਡ ਸੇਵਾ ਵੈਲਫੇਅਰ ਸੁਸਾਇਟੀ ਰਜਿ ਫਗਵਾੜਾ ਵਲੋਂ ਪਿਛਲੇ ਲੰਬੇ ਸਮੇਂ ਤੋਂ ਇਲਾਕੇ ਵਿੱਚ ਲਗਾਤਾਰ ਖੂਨਦਾਨ ਕੈਂਪ ਲਗਾ ਕੇ ਨੇਕ ਉਪਰਾਲਾ ਕੀਤਾ ਜਾ ਰਿਹਾ ਹੈ ਜੋ ਕਿ ਬਹੁਤ ਵਧੀਆ ਉੱਦਮ ਹੈ ਕਿਉਂਕਿ ਖੂਨਦਾਨ ਹੀ ਮਹਾਨ ਦਾਨ ਹੈ ਜੋ ਸੁਸਾਇਟੀ ਪਿਛਲੇ ਲੰਮੇ ਸਮੇਂ ਤੋਂ ਮਾਨਵਤਾ ਦੀ ਸੇਵਾ ਕਰ ਅਪਣਾ ਫਰਜ਼ ਨਿਭਾ ਰਹੀ ਹੈ ਉਨ੍ਹਾਂ ਸਮਾਜ ਦੇ ਹਰ ਵਰਗ ਖੇਤਰ ਦੇ ਨੋਜਵਾਨ ਸਾਥੀਆਂ ਨੂੰ ਅਪੀਲ ਕੀਤੀ ਕਿ ਇਸ ਮਹਾਨ ਕਾਰਜ ਚ ਅਪਣਾ ਬਣਦਾ ਯੋਗਦਾਨ ਜਰੂਰ ਪਾਉਣ ਇਸ ਵਿਸ਼ਾਲ ਖੂਨਦਾਨ ਕੈਂਪ ਸੰਬੰਧੀ ਸਹਿਯੋਗ ਕਰਨ ਵਾਲੇ ਸਾਰੀਆ ਹੀ ਸਤਿਕਾਰਯੋਗ ਸ਼ਖ਼ਸੀਅਤਾਂ ਦਾ ਡਾ ਰਮਨ ਸ਼ਰਮਾ ਨੇ ਧੰਨਵਾਦ ਵੀ ਕੀਤਾ