ਪ੍ਰਮੁੱਖ ਖਬਰਾਂ

ਫਗਵਾੜਾ ਇੰਨਵਾਇਰਮੈਂਟ ਐਸੋਸੀਏਸ਼ਨ ਨੇ ਮਨਾਇਆ ਵਿਸ਼ਵ ਜਲ ਦਿਵਸ

ਸ਼੍ਰੀ ਮਹਾਵੀਰ ਜੈਨ ਮਾਡਲ ਹਾਈ ਸਕੂਲ ਦਾ ਰਿਹਾ ਸਹਿਯੋਗ

ਫਗਵਾੜਾ 27 ਮਾਰਚ (  ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)           ਫਗਵਾੜਾ ਇੰਨਵਾਇਰਮੈਂਟ ਐਸੋਸੀਏਸ਼ਨ ਵਲੋਂ ਸ਼੍ਰੀ ਮਹਾਵੀਰ ਜੈਨ ਮਾਡਲ ਹਾਈ ਸਕੂਲ ਮਾਡਲ ਟਾਊਨ ਫਗਵਾੜਾ ਦੇ ਸਹਿਯੋਗ ਨਾਲ ਵਿਸ਼ਵ ਜਲ ਦਿਵਸ ਮਨਾਇਆ ਗਿਆ। ਜਿਸਦਾ ਮਕਸਦ ਆਮ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਮਹੱਤਤਾ ਦੱਸਣਾ ਅਤੇ ਇਸ ਦੀ ਦੁਰਵਰਤੋਂ ਨੂੰ ਰੋਕਣਾ ਸੀ। ਐਸੋਸੀਏਸ਼ਨ ਦੇ ਜਨਰਲ ਸਕੱਤਰ ਮਲਕੀਅਤ ਸਿੰਘ ਰਘਬੋਤਰਾ ਦੀ ਅਗਵਾਈ ਹੇਠ ਆਯੋਜਿਤ ਸਮਾਗਮ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪਹੁੰਚੇ ਪੰਜਾਬ ਨੈਸ਼ਨਲ ਬੈਂਕ ਦੇ ਅਸਿਸਟੈਂਟ ਜਨਰਲ ਮੈਨੇਜਰ ਅਵਤਾਰ ਸਿੰਘ ਅਤੇ ਸਕੂਲ ਪਿ੍ਰੰਸੀਪਲ ਤਾਜਪ੍ਰੀਤ ਕੌਰ ਨੇ ਸਾਂਝੇ ਤੌਰ ਤੇ ਜਯੋਤੀ ਪ੍ਰਜਵੱਲਿਤ ਕਰਕੇ ਕੀਤਾ। ਸਮਾਗਮ ਦੌਰਾਨ ਨੈਸ਼ਨਲ ਅਵਾਰਡੀ ਮਾਸਟਰ ਗੁਰਮੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਦਿਨ ਦੁਨੀਆ ਭਰ ਵਿਚ ਸਾਲ 1992 ਤੋਂ ਮਨਾਇਆ ਜਾਂਦਾ ਹੈ। ਦੁਨੀਆ ਦੀ ਆਬਾਦੀ ਦਾ ਪੰਜਵਾ ਹਿੱਸਾ ਪਾਣੀ ਦੀ ਘਾਟ ਨਾਲ ਸੰਘਰਸ਼ ਕਰ ਰਿਹਾ ਹੈ। ਭਾਰਤ ਦੀ ਕਰੀਬ ਇਕ ਅਰਬ ਆਬਾਦੀ ਜਲ ਸੰਕਟ ਵਿਚ ਹੈ। ਉਹਨਾਂ ਪਾਣੀ ਦੀ ਵਰਤੋਂ ਸੰਜਮ ਨਾਲ ਕਰਨ ਤੇ ਜੋਰ ਦਿੱਤਾ ਅਤੇ ਦੱਸਿਆ ਕਿ ਪੀਣ ਵਾਲੇ ਪਾਣੀ ਦਾ ਸੋਮਾ ਬਰਫ ਦੇ ਗਲੇਸ਼ੀਅਰ ਹਨ। ਜੋ ਕਿ ਗਲੋਬਲ ਵਾਰਮਿੰਗ ਦੀ ਵਜ੍ਹਾ ਨਾਲ ਪਿਘਲ ਰਹੇ ਹਨ। ਇਸ ਨਾਲ ਹੜ ਆ ਸਕਦੇ ਹਨ ਤੇ ਸੋਕਾ ਪੈ ਸਕਦਾ ਹੈ। ਗਲੇਸ਼ੀਅਰ ਪਿਘਲਣ ਦੇ ਨਾਲ ਸਮੁੰਦਰ ਦਾ ਜਲ ਸਤਰ ਵੀ ਉੱਪਰ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਾਨੂੰ ਸਾਦਾ ਜੀਵਨ ਜੀਉਣਾ ਚਾਹੀਦਾ ਹੈ। ਜਹਿਰੀਲੀਆਂ ਗੈਸਾਂ ਦਾ ਰਿਸਾਬ ਘਟਾਉਣਾ ਚਾਹੀਦਾ ਹੈ ਤੇ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ। ਸਕੂਲੀ ਵਿਦਿਆਰਥੀਆਂ ਨੇ ਭਾਸ਼ਣ ਅਤੇ ‘ਜਲ ਹੈ ਤਾਂ ਕੱਲ ਹੈ’ ਨਾਟਕ ਰਾਹੀਂ ਪਾਣੀ ਬਚਾਉਣ ਦਾ ਸੁਨੇਹਾ ਦਿੱਤਾ। ਹੋਰ ਬੁਲਾਰਿਆਂ ਵਿਚ ਤਾਰਾ ਚੰਦ ਚੁੰਬਰ, ਹਰਬੰਸ ਲਾਲ ਤੇ ਐਸ.ਸੀ. ਚਾਵਲਾ ਨੇ ਵਢਮੁੱਲੇ ਵਿਚਾਰ ਪੇਸ਼ ਕੀਤੇ। ਪਾਣੀ ਬਚਾਉਣ ਦਾ ਸੰਦੇਸ਼ ਦਿੰਦਾ ਸਟਿਕਰ ਵੀ ਰਿਲੀਜ਼ ਕੀਤਾ ਗਿਆ। ਇਸ ਮੌਕੇ ਮੋਹਨ ਲਾਲ ਤਨੇਜਾ, ਰਾਮ ਲੁਭਾਇਆ, ਸੁਧੀਰ ਸ਼ਰਮਾ, ਸੁਰਿੰਦਰ ਪਾਲ, ਰਮਨ ਨਹਿਰਾ, ਕੁਲਦੀਪ ਦੁੱਗਲ, ਗੁਲਸ਼ਨ ਕਪੂਰ ਤੋਂ ਇਲਾਵਾ ਸਕੂਲ ਸਟਾਫ ਤੇ ਵਿਦਿਆਰਥੀ ਹਾਜਰ ਸਨ।
ਤਸਵੀਰ ਸਮੇਤ।

Related Articles

Leave a Reply

Your email address will not be published. Required fields are marked *

Back to top button