ਧਰਮ
ਰੱਬ ਦੀ ਬੰਦਗੀ ਲੋੜਵੰਦਾਂ ਨਾਲ ਹਮਦਰਦੀ ਤੇ ਭਾਈਚਾਰੇ ਦਾ ਪ੍ਰਤੀਕ ਹੈ ਰਮਜਾਨ ਅਤੇ ਈਦ ਉੱਲ ਫਿਤਰ :- ਸੱਬਾ

ਫਗਵਾੜਾ 31 ਮਾਰਚ (ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)
) ਈਦ ਉੱਲ ਫਿਤਰ ਦਾ ਪਵਿੱਤਰ ਤਿਉਹਾਰ ਪੂਰੇ ਦੇਸ਼ ਭਰ ਵਿੱਚ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਤੇ ਸਰਬਰ ਗ਼ੁਲਾਮ ਸੱਬਾ ਦੀ ਅਗਵਾਈ ਹੇਠ ਮਸਜਿਦ ਉਮਰ ਨਾਈਆ ਵਾਲਾ ਚੌਕ ਫਗਵਾੜਾ ਵਿਖੇ ਮੋਲਾਨਾ ਜਿਆਉਲਹੱਕ ਕਾਸਮੀ ਨੇ ਅਤੇ ਮਦੀਨਾ ਮਸਜਿਦ ਪਲਾਹੀ ਵਿਖੇ ਮੋਲਾਨਾ ਨਸੀਮ ਅਹਿਮਦ ਕਾਸਮੀ ਨੇ ਈਦ ਉੱਲ ਫਿਤਰ ਦੀ ਨਮਾਜ ਅਦਾ ਕਰਵਾਈ ਇਸ ਮੌਕੇ ਤੇ ਸਰਬਰ ਗੁਲਾਮ ਸੱਬਾ ਨੇ ਕਿਹਾ ਕਿ ਈਦ ਦਾ ਇਹ ਤਿਉਹਾਰ ਸਾਨੂੰ ਆਪਣੇ ਰੱਬ ਦੀ ਬੰਦਗੀ ਤੇ ਲੋੜਵੰਦਾਂ ਦੀ ਹਮਦਰਦੀ ਲਈ ਪ੍ਰੇਰਿਤ ਕਰਦਾ ਹੈ ਅਤੇ ਆਪਸੀ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ ਸਾਨੂੰ ਇਸ ਦਿਨ ਸਾਰੇ ਗਿਲੇ ਸ਼ਿਕਵੇ ਭਲਾਕੇ ਇੱਕ ਦੂਜੇ ਨਾਲ ਗਲੇ ਮਿਲਕੇ ਪਿਆਰ ਅਤੇ ਮਹੱਬਤ ਦਾ ਸੰਦੇਸ਼ ਦੇਣਾ ਚਾਹੀਦਾ ਹੈ । ਉਨ੍ਹਾਂ ਨੇ ਕਿਹਾ ਕਿ ਰਮਜਾਨ ਉੱਲ ਮੁਬਾਰਕ ਦੇ ਪਵਿੱਤਰ ਮਹੀਨੇ ਦਾ ਰੋਜਾ ਸਿਰਫ ਭੁੱਖਾ ਰਹਿਣ ਦਾ ਨਾਂਮ ਨਹੀ ਸਗੋ ਆਪਣੇ ਪਾਲਣ ਹਾਰ ਨਾਲ ਸਬੰਧ ਮਜਬੂਤ ਕਰਨ ਦਾ ਜਰਿਆ ਹੈ । ਇਸ ਮੌਕੇ ਤੇ ਬੋਲਦਿਆ ਮੋਲਾਨਾ ਨਸੀਮ ਅਹਿਮਦ ਕਾਸਮੀ ਨੇ ਕਿਹਾ ਕਿ ਰਮਜਾਨ ਉੱਲ ਮੁੁਬਾਰਕ ਦੇ ਪਵਿੱਤਰ ਮਹੀਨੇ ਵਿਚ 30 ਦਿਨ ਰੋਜੇ ਰੱਖਕੇ ਉਸ ਰੱਬ ਦੀ ਇਬਾਦਤ ਕਰਕੇ ਇਨਾਮ ਦੀ ਖੁਸ਼ੀ ਵਿਚ ਮਿਲਣ ਵਾਲੇ ਇਸ ਤਿਉਹਾਰ ਨੂੰ ਸਾਨੂੰ ਰਲ ਮਿਲਕੇ ਮਨਾਉਣਾ ਚਾਹੀਦਾ ਹੈ ਇਸ ਮੌਕੇ ਦੇ ਦੇਸ਼ ਦੀ ਅਮਨ ਸਾਤੀ ਤੇ ਭਾਈਚਾਰਕ ਸਾਂਝ ਲਈ ਵਿਸੇਸ਼ ਦੁਆ ਵੀ ਕੀਤੀ । ਇਸ ਮੌਕੇ ਤੇ ਪ੍ਰਸਿੱਧ ਪੰਜਾਬੀ ਗਾਇਕ ਫਿਰੋਜ ਖਾਨ ਨੇ ਵੀ ਸਮੁੱਚੇ ਇਲਾਕਾਂ ਵਾਸੀਆਂ ਅਤੇ ਦੇਸ਼ ਵਾਸੀਆਂ ਨੂੰ ਈਦ ਉੱਲ ਫਿਤਰ ਦੀ ਮੁਬਾਰਕਵਾਦ ਦਿੱਤੀ ਅਤੇ ਉਨ੍ਹਾਂ ਨੇ ਕਿਹਾ ਸਾਰੇ ਤਿਉਹਾਰ ਸਾਨੂੰ ਰਲ ਮਿਲਕੇ ਮਨਾਉਣੇ ਚਾਹੀਦੇ ਹਨ ਤਾ ਕਿ ਆਪਸੀ ਭਾਈਚਾਰਕ ਸਾਂਝ ਮਜਬੂਤ ਰਹੇ । ਇਸ ਮੌਕੇ ਤੇ ਇਮਾਮ ਮਸਜਿਦ ਉਮਰ ਨਾਈਆ ਵਾਲਾ ਚੌਕ ਫਗਵਾੜਾ ਨੇ ਰਮਜਾਨਾ ੳੁੰਲ ਮੁਬਾਰਕ ਦੇ ਪਵਿੱਤਰ ਮਹੀਨੇ ਅਤੇ ਈਦ ਉੱਲ ਫਿਤਰ ਦੇ ਤਿਉਹਾਰ ਦੀ ਫਜੀਲਤ ਸਬੰਧੀ ਜਾਣਕਾਰੀ ਦਿੰਦਿਆ ਕਿਹਾ ਕਿ ਫਿਤਰੇ ਦੀ ਰਕਮ ਈਦ ਦੀ ਨਮਾਜ ਤੋਂ ਪਹਿਲਾ ਅਦਾ ਕਰਨ ਲਈ ਪ੍ਰੇਰਿਤ ਕੀਤਾ ਤੇ ਕਿਸ ਤਰ੍ਹਾਂ ਅਸੀ ਫਿਤਰੇ ਦੇ ਪੈਸਿਆਂ ਨਾਲ ਲੋੜਵੰਦ ਦੀ ਸਹਾਇਤਾਂ ਕਰ ਸਕਦੇ ਹਾਂ । ਸਰਬਰ ਗੁਲਾਮ ਸੱਬਾ ਨੇ ਐਸ ਪੀ ਅਤੇ ਡੀ ਐਸ ਪੀ ਫਗਵਾੜਾ ਅਤੇ ਐਸ ਐਚ ਓ ਸਿਟੀ ਅਤੇ ਸਦਰ ਨੂੰ ਈਦ ਦੀ ਸਪੇਸ਼ਲ ਖਾਣ ਵਾਲੀਆ ਸੇਮੀਆ ਦਿੱਤੀਆ ਉਥੇ ਹੀ ਉਨ੍ਹਾਂ ਨੇ ਸਮੁੱਚੇ ਪ੍ਰਸ਼ਾਸਣ ਦਾ ਈਦ ਦੇ ਤਿਉਹਾਰ ਮੋਕੇ ਸਹਿਯੋਗ ਦੇਣ ਲਈ ਧੰਨਵਾਦ ਕੀਤਾ । ਇਸ ਮੌਕੇ ਮੁਹੰਮਦ ਇਜਾਜ ਸ਼ਲਮਾਨੀ, ਅਬਦੁੱਲ ਰਸ਼ੀਦ, ਬਹਾਦਰ ਮੁਹੰਮਦ, ਮੁਹੰਮਦ ਇਕਬਾਲ ਪੱਪੂ, ਮੰਗਲ ਹੁਸੈਨ, ਮੌਲਵੀ ਨਸੀਮ, ਮੁਹੰਮਦ ਕਾਸ਼ਿਪ, ਸਮੀਰ ਮੁਹੰਮਦ, ਮੁਹੰਮਦ ਜਹਾਂਗੀਰ, ਮੁਹੰਮਦ ਫਰਿਆਦ, ਸਦੀਕ ਮੁਹੰਮਦ, ਸੋਢੀ ਸੁੰਨੜਾ, ਕਾਰੀ ਸ਼ੋਕੀਨ, ਮੁਹੰਮਦ ਸਾਜਿਦ, ਲਾਲ ਹੂਸੈਨ, ਸੌਕਤ ਅਲੀ, ਮੁਹੰਮਦ ਅਜਾਦ, ਮੁਹੰਮਦ ਫਿਰੋਜ, ਮੁਹੰਮਦ ਅਸਲਮ, ਮੁਹੰਮਦ ਅਸ਼ਫਾਕ ਖਾਨ, ਮੁਹੰਮਦ ਰਜੀ, ਫਿਰੋਜ ਸ਼ੈਫੀ, ਪ੍ਰੋਫੈਸਰ ਆਰਿਫ ਇਕਬਾਲ, ਮੁਹੰਮਦ ਫੈਸਲ, ਮੁਹੰਮਦ ਤਾਜਿਮ ਤੋਂ ਇਲਾਵਾ ਮੁਸਲਿਮ ਭਾਈਚਾਰੇ ਦੇ ਆਗੂ ਹਾਜ਼ਰ ਸਨ।