ਸਥਾਨਕ ਖਬਰ

ਫਗਵਾੜਾ-ਹੁਸ਼ਿਆਰਪੁਰ ਫੋਰ ਲੇਨ ਪ੍ਰੋਜੈਕਟ ਸ਼ੁਰੂ ਕਰਨ ਤੋਂ ਪਹਿਲਾਂ ਸੜਕਾਂ ਕਿਨਾਰੇ ਲਗਾਏ ਜਾਣ ਨਵੇਂ ਬੂਟੇ – ਸੁਖਵਿੰਦਰ ਸਿੰਘ

ਸਰਬ ਨੌਜਵਾਨ ਸਭਾ ਨੇ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੂੰ ਦਿੱਤਾ ਮੰਗ ਪੱਤਰ

ਫਗਵਾੜਾ 30 ਮਾਰਚ (  ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)         ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਦਾ ਇਕ ਵਫਦ ਅੱਜ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੂੰ ਮਿਲਿਆ। ਇਸ ਦੌਰਾਨ ਉਹਨਾਂ ਨੇ ਫਗਵਾੜਾ-ਹੁਸ਼ਿਆਰਪੁਰ ਸੜਕ ਨੂੰ ਫੋਰ ਲੇਨ ਕਰਨ ਦੇ ਪ੍ਰੋਜੈਕਟ ਨੂੰ ਪਾਸ ਕਰਵਾਉਣ ਲਈ ਸਾਬਕਾ ਮੰਤਰੀ ਸੋਮ ਪ੍ਰਕਾਸ਼ ਵਲੋਂ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਨਾਲ ਹੀ ਇਕ ਮੰਗ ਪੱਤਰ ਵੀ ਦਿੱਤਾ ਗਿਆ। ਜਿਸ ਵਿਚ ਮੰਗ ਕੀਤੀ ਗਈ ਕਿ ਫਗਵਾੜਾ-ਹੁਸ਼ਿਆਰਪੁਰ ਰੋਡ ਨੂੰ ਚੋੜਾ ਕਰਨ ਸਮੇਂ ਸੜਕ ਦੇ ਆਲੇ ਦੁਆਲੇ ਲੱਗੇ ਦਰਖ਼ਤਾਂ ਦੀ ਸੰਭਾਵਿਤ ਕਟਾਈ ਨੂੰ ਦੇਖਦੇ ਹੋਏ ਪਹਿਲਾਂ ਨਵੇਂ ਦਰਖਤ ਲਗਾਏ ਜਾਣ ਤਾਂ ਜੋ ਵਾਤਾਵਰਣ ਤੇ ਮਾੜਾ ਪ੍ਰਭਾਵਨ ਨਾ ਪਵੇ ਅਤੇ ਕੱਟੇ ਜਾਣ ਵਾਲੇ ਦਰਖ਼ਤਾਂ ਦੀ ਭਰਪਾਈ ਹੋ ਸਕੇ। ਪ੍ਰਧਾਨ ਸੁਖਵਿੰਦਰ ਸਿੰਘ ਨੇ ਸਾਬਕਾ ਮੰਤਰੀ ਸੋਮ ਪ੍ਰਕਾਸ਼ ਨੂੰ ਦੱਸਿਆ ਕਿ ਇਸ ਤੋਂ ਪਹਿਲਾਂ ਫਗਵਾੜਾ-ਚੰਡੀਗੜ੍ਹ ਰੋਡ ਅਤੇ ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈ-ਵੇ ਨੂੰ ਚੋੜਾ ਕਰਨ ਸਮੇਂ ਲੱਖਾਂ ਦਰਖ਼ਤ ਵੱਡੇ ਗਏ ਪਰ ਉਸ ਦੇ ਮੁਕਾਬਲੇ ਬਹੁਤ ਘੱਟ ਨਵੇਂ ਦਰਖਤ ਲਗਾਏ ਗਏ ਹਨ। ਜੋ ਕਿ ਵਾਤਾਵਰਣ ਸੁਰੱਖਿਆ ਦੇ ਲਿਹਾਜ ਨਾਲ ਵੱਡਾ ਨੁਕਸਾਨ ਹੈ। ਉਹਨਾਂ ਕਿਹਾ ਕਿ ਬਰਸਾਤ ਦੇ ਮੌਸਮ ਤੋਂ ਪਹਿਲਾਂ ਸੜਕ ਦੇ ਦੋਵੇਂ ਕਿਨਾਰਿਆਂ ਤੇ ਨਵੇਂ ਦਰੱਖਤਾਂ ਦੇ ਬੂਟੇ ਲਗਾਉਣ ਦਾ ਉਪਰਾਲਾ ਕੀਤਾ ਜਾਵੇ ਤਾਂ ਜੋ ਇਹ ਬੂਟੇ ਜਲਦੀ ਜੜ ਫੜ ਕੇ ਦਰਖ਼ਤਾਂ ਦਾ ਰੂਪ ਧਾਰਨ ਕਰਨ ਦੇ ਯੋਗ ਬਣ ਸਕਣ। ਉਹਨਾਂ ਸਰਬ ਨੌਜਵਾਨ ਸਭਾ ਅਤੇ ਸਰਬ ਨੌਜਵਾਨ ਸੁਸਾਇਟੀ ਵਲੋਂ ਇਸ ਉਪਰਾਲੇ ਵਿਚ ਸੰਭਵ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ। ਸਾਬਕਾ ਮੰਤਰੀ ਸੋਮ ਪ੍ਰਕਾਸ਼ ਨੇ ਸਭਾ ਦੀ ਚਿੰਤਾ ਨੂੰ ਜਾਇਜ ਠਹਿਰਾਇਆ ਅਤੇ ਕਿਹਾ ਕਿ ਇਸ ਬਾਰੇ ਕੇਂਦਰ ਸਰਕਾਰ ਦੇ ਸਬੰਧਤ ਮਹਿਕਮੇ ਨਾਲ ਗੱਲਬਾਤ ਕਰਨਗੇ। ਇਸ ਮੌਕੇ ਸਭਾ ਦੇ ਸਲਾਹਕਾਰ ਕਮੇਟੀ ਮੈਂਬਰ ਅਵਤਾਰ ਸਿੰਘ ਮੰਡ, ਜਤਿੰਦਰ ਸਿੰਘ ਕੁੰਦੀ, ਜਨਰਲ ਸਕੱਤਰ ਡਾ. ਵਿਜੇ ਕੁਮਾਰ, ਵਾਈਸ ਪ੍ਰਧਾਨ ਰਾਜ ਕੁਮਾਰ ਕਨੌਜੀਆ, ਵਾਈਸ ਪ੍ਰਧਾਨ  ਰਵਿੰਦਰ ਸਿੰਘ ਰਾਏ, ਮਨਦੀਪ ਬਾਸੀ ਤੋਂ ਇਲਾਵਾ ਸੰਜੂ ਚਹਿਲ, ਹਰਜਿੰਦਰ ਗੋਗਨਾ, ਗੁਰਸ਼ਰਨ ਬਾਸੀ, ਸ਼ੁਭਮ ਸ਼ਰਮਾ, ਮਹਿੰਦਰਪਾਲ ਕੈਂਥ ਆਦਿ ਹਾਜਰ ਸਨ।
ਤਸਵੀਰ ਸਮੇਤ।

Related Articles

Leave a Reply

Your email address will not be published. Required fields are marked *

Back to top button