ਰਾਜਸਥਾਨ

ਮਾਨਸਰੋਵਰ ਸਾਹਿਤ ਅਕਾਦਮੀ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਪ੍ਰਸਾਰ ਲਈ ਨਿਰਵਿਘਨ ਪ੍ਰੋਗਰਾਮ ਕਰਦੀ ਆ ਰਹੀ ਹੈ- ਸੂਦ ਵਿਰਕ

ਮਾਨਸਰੋਵਰ ਸਾਹਿਤ ਅਕਾਦਮੀ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਪ੍ਰਸਾਰ ਲਈ ਨਿਰਵਿਘਨ ਪ੍ਰੋਗਰਾਮ ਕਰਦੀ ਆ ਰਹੀ ਹੈ- ਸੂਦ ਵਿਰਕ

ਫ਼ਗਵਾੜਾ 08 ਅਪ੍ਰੈਲ (ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)) ਪੰਜਾਬੀ ਭਾਸ਼ਾ ਇਕਾਈ ਮਾਨਸਰੋਵਰ ਸਾਹਿਤ ਅਕਾਦਮੀ ਰਾਜਸਥਾਨ ਵੱਲੋਂ ਮਿਤੀ 06 ਅਪ੍ਰੈਲ 2025 ਦਿਨ ਐਤਵਾਰ ਨੂੰ ਕਰਵਾਇਆ ਗਏ ਲਾਈਵ ਪੰਜਾਬੀ ਕਵੀ ਦਰਬਾਰ ਵਿੱਚ ਹਾਜ਼ਰ ਹੋਏ ਕਵੀਆਂ ਨੇ ਖੂਬ ਰੰਗ ਬੰਨ੍ਹਿਆ। ਜਿਸ ਵਿੱਚ ਕਵੀ ਅਸ਼ੋਕ ਭੰਡਾਰੀ ਜੀ,ਰਾਜ ਅਰੋੜਾ ਜੀ,ਜਸਵੰਤ ਕੌਰ ਗਰੇਵਾਲ ਜੀ, ਅਮਰਜੀਤ ਕੌਰ ਸਿੱਧੂ ਪ੍ਰੀਤ ਜੀ, ਹਰਪ੍ਰੀਤ ਕੌਰ ਇਰਾਨੀ ਜੀ ਸ਼ਾਮਿਲ ਹੋਏ। ਕਵੀ ਬਖਸ਼ੀਸ਼ ਸਿੰਘ ਅਲਾਲ ਜੀ ਨੈੱਟਵਰਕ ਦੀ ਪ੍ਰੇਸ਼ਾਨੀ ਕਰਕੇ ਪ੍ਰੋਗਰਾਮ ਵਿੱਚ ਹਾਜ਼ਰ ਨਹੀਂ ਹੋ ਸਕੇ। ਪ੍ਰੋਗਰਾਮ ਦਾ ਆਗਾਜ਼ ਸੰਚਾਲਕ ਮਹਿੰਦਰ ਸੂਦ ਵਿਰਕ ਜੀ ਨੇ ਸ਼ਾਨਦਾਰ ਅੰਦਾਜ਼ ਵਿੱਚ ਕੀਤਾ। ਫਿਰ ਰਾਜ ਅਰੋੜਾ ਜੀ ਨੇ ਬਾ-ਕਮਾਲ ਗ਼ਜ਼ਲਾਂ ਪੇਸ਼ ਕੀਤੀਆਂ ਅਤੇ ਅਸ਼ੋਕ ਭੰਡਾਰੀ ਜੀ ਨੇ ਦਿਲ ਨੂੰ ਛੂਹਣ ਵਾਲੀਆਂ ਕਵਿਤਾਵਾਂ ਪੇਸ਼ ਕੀਤੀਆਂ। ਅਮਰਜੀਤ ਕੌਰ ਸਿੱਧੂ ਪ੍ਰੀਤ ਜੀ ਨੇ ਵੀ ਭਾਵੁਕ ਕਵਿਤਾਵਾਂ ਨਾਲ ਖੂਬ ਸਮਾਂ ਬੰਨ੍ਹਿਆ। ਜਸਵੰਤ ਕੌਰ ਗਰੇਵਾਲ ਜੀ ਨੇ ਵੀ ਸਕੂਨ ਭਰਪੂਰ ਕਵਿਤਾਵਾਂ ਨਾਲ ਸਰੋਤਿਆਂ ਤੋਂ ਵਾਹ-ਵਾਹ ਖੱਟੀ। ਹਰਪ੍ਰੀਤ ਕੌਰ ਇਰਾਨੀ ਜੀ ਨੇ ਵੀ ਸੇਧ ਵਰਧਕ ਕਵਿਤਾਵਾਂ ਨਾਲ ਸਰੋਤਿਆਂ ਦਾ ਮਨ ਮੋਹ ਲਿਆ। ਪ੍ਰੋਗਰਾਮ ਪ੍ਰਬੰਧਕ ਇਕਬਾਲ ਸਿੰਘ ਸਹੋਤਾ ਅਤੇ ਸੰਸਥਾਪਕ ਮਾਨ ਸਿੰਘ ਸੁਥਾਰ ਤੇ ਚੇਅਰਮੈਨ ਮੈਡਮ ਸੀਯਾ ਭਾਰਤੀ ਜੀ ਨੇ ਕਵੀ ਦਰਬਾਰ ਵਿੱਚ ਸ਼ਾਮਿਲ ਸਾਰੇ ਕਵੀ ਸਾਹਿਬਾਨ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕਰਨ ਦਾ ਐਲਾਨ ਕੀਤਾ। ਸੰਚਾਲਕ ਸੂਦ ਵਿਰਕ ਨੇ ਹਾਜ਼ਰ ਕਵੀਆਂ ਅਤੇ ਸਰੋਤਿਆਂ ਦਾ ਮਾਨਸਰੋਵਰ ਦੀ ਸਮੁੱਚੀ ਟੀਮ ਵੱਲੋਂ ਧੰਨਵਾਦ ਕੀਤਾ।

Related Articles

Leave a Reply

Your email address will not be published. Required fields are marked *

Back to top button