ਬਲੱਡ ਬੈਂਕ ਨੇ ਗੂੰਜ ਸੰਸਥਾ ਦੇ ਜਲੰਧਰ ਦਫਤਰ ਭੇਜਿਆ ਕਪੜਿਆਂ ਦਾ ਟੈਂਪੂ
ਮਲਕੀਅਤ ਸਿੰਘ ਰਘਬੋਤਰਾ ਨੇ ਸਹਿਯੋਗੀਆਂ ਦਾ ਕੀਤਾ ਧੰਨਵਾਦ
ਫਗਵਾੜਾ 12 ਅਪ੍ਰੈਲ ( ਸੁਸ਼ੀਲ ਸ਼ਰਮਾ /ਨਵੋਦਿਤ ਸ਼ਰਮਾ)
ਸ੍ਰੀ ਕੇ.ਕੇ. ਸਰਦਾਨਾ ਦੀ ਰਹਿਨੁਮਾਈ ਹੇਠ ਚੱਲ ਰਹੇ ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਲੋਂ ਸ਼ਹਿਰ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਇਸਤੇਮਾਲ ਕੀਤੇ ਹੋਏ ਪੁਰਾਣੇ ਪਾਉਣ ਯੋਗ ਕਪੜਿਆਂ ਦਾ ਇਕ ਟੈਂਪੂ ਗੂੰਜ ਸੰਸਥਾ ਦੇ ਜਲੰਧਰ ਦਫਤਰ ਲਈ ਰਵਾਨਾ ਕੀਤਾ ਗਿਆ। ਇਸ ਮੌਕੇ ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਨੇ ਸਮੂਹ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਬਲੱਡ ਬੈਂਕ ਫਗਵਾੜਾ ਪਿਛਲੇ ਕਰੀਬ 18 ਸਾਲ ਤੋਂ ਮੈਗਾਸਸੇ ਅਵਾਰਡ ਵਿਨਰ ਗੂੰਜ ਸੰਸਥਾ ਨਾਲ ਜੁੜਿਆ ਹੋਇਆ ਹੈ। ਇਹ ਸੰਸਥਾ ਇਕੱਤਰ ਕੀਤੇ ਵਸਤਰਾਂ ਨੂੰ ਦਿੱਲੀ ਦਫਤਰ ਭੇਜਦੀ ਹੈ ਜਿੱਥੇ ਜਰੂਰੀ ਮੁਰੰਮਤ ਤੋਂ ਬਾਅਦ ਧੋਣ ਉਪਰੰਤ ਪ੍ਰੈਸ ਕਰਕੇ ਇਹਨਾਂ ਕਪੜਿਆਂ ਨੂੰ ਨਵੇਕਲਾ ਰੂਪ ਦਿੱਤਾ ਜਾਂਦਾ ਹੈ ਅਤੇ ਫਿਰ ਦੇਸ਼ ਦੇ ਦੂਰ ਦੁਰਾਢੇ ਪਹਾੜੀ ਇਲਾਕਿਆਂ ‘ਚ ਲੋੜਵੰਦਾਂ ਨੂੰ ਵੰਡਿਆ ਜਾਂਦਾ ਹੈ। ਜਦੋਂ ਵੀ ਭੇਜਣ ਯੋਗ ਮਾਤਰਾ ‘ਚ ਗਰਮੀ ਜਾਂ ਸਰਦੀ ‘ਚ ਪਾਉਣ ਯੋਗ ਕਪੜੇ ਇੱਕਤਰ ਹੋ ਜਾਂਦੇ ਹਨ ਤਾਂ ਜਲੰਧਰ ਦਫਤਰ ਭੇਜ ਦਿੱਤੇ ਜਾਂਦੇ ਹਨ। ਉਹਨਾਂ ਦੱਸਿਆ ਕਿ ਵਸਤਰ ਇਕੱਠੇ ਕਰਨ ਵਿਚ ਮੋਹਨ ਲਾਲ ਤਨੇਜਾ, ਰਮੇਸ਼ ਦੁੱਗਲ, ਪ੍ਰੋਫੈਸਰ ਪੀ.ਕੇ. ਬਾਂਸਲ, ਵਿਸ਼ਵਾ ਮਿੱਤਰ ਸ਼ਰਮਾ, ਸਤੀਸ਼ ਬੱਗਾ ਅਤੇ ਨਿਰਵੈਰ ਸਿੰਘ ਨੱਢਾ ਦਾ ਵਿਸ਼ੇਸ਼ ਸਹਿਯੋਗ ਰਿਹਾ। ਉਹਨਾਂ ਸਮੂਹ ਖੇਤਰ ਨਿਵਾਸੀਆਂ ਨੂੰ ਪੁਰਜੋਰ ਅਪੀਲ ਕੀਤੀ ਕਿ ਇਸਤੇਮਾਲ ਕੀਤੇ ਪੁਰਾਣੇ ਲੇਕਿਨ ਪਾਉਣ ਯੋਗ ਕਪੜੇ ਬਲੱਡ ਬੈਂਕ ਵਿਖੇ ਜਮਾ ਕਰਵਾ ਸਕਦੇ ਹਨ ਤਾਂ ਜੋ ਇਹਨਾਂ ਨੂੰ ਲੋੜੀਂਦੀ ਰਿਪੇਅਰ ਕਰਕੇ ਦੂਰ ਦੁਰਾਢੇ ਅਤੇ ਪਹਾੜੀ ਖੇਤਰਾਂ ‘ਚ ਵੱਸਦੇ ਗਰੀਬਾਂ ਤੱਕ ਪਹੁੰਚਾਏ ਜਾ ਸਕੇ।