ਧਰਮ
ਸੰਤ ਨਿਰੰਕਾਰੀ ਮਿਸ਼ਨ ਵੱਲੋਂ ਨਿਰਸਵਾਰਥ ਸੇਵਾ ਇੱਕ ਵਿਲੱਖਣ ਸੰਕਲਪ – ਚੱਬੇਵਾਲ
ਫਗਵਾੜਾ ‘ਚ ਲਗਾਏ ਕੈਂਪ ਦੌਰਾਨ 163 ਯੂਨਿਟ ਖੂਨ ਕੀਤਾ ਦਾਨ
ਫਗਵਾੜਾ 27 ਅਪ੍ਰੈਲ ( ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)
ਨਿਰੰਕਾਰੀ ਮਿਸ਼ਨ ਵਲੋਂ ਪਿਆਰ ਅਤੇ ਭਾਈਚਾਰੇ ਦੀ ਭਾਵਨਾ ਨੂੰ ਉਜਾਗਰ ਕਰਦੇ ਹੋਏ ਹਰ ਸਾਲ ਦੀ ਤਰ੍ਹਾਂ ਬਾਬਾ ਗੁਰਬਚਨ ਸਿੰਘ ਜੀ ਦੀ ਨਿੱਘੀ ਯਾਦ ‘ਚ ਸ਼ਰਧਾ ਅਤੇ ਅਧਿਆਤਮਿਕ ਭਾਵਨਾਵਾਂ ਨਾਲ ਭਰੇ ਮਾਹੌਲ ਵਿੱਚ ਮਾਨਵ ਏਕਤਾ ਦਿਵਸ ਮਨਾਇਆ ਗਿਆ। ਇਸ ਦੌਰਾਨ ਸੰਤ ਨਿਰੰਕਾਰੀ ਸਤਿਸੰਗ ਭਵਨ ਫਗਵਾੜਾ ਵਿਖੇ ਇੱਕ ਖੂਨਦਾਨ ਕੈਂਪ ਲਗਾਇਆ ਗਿਆ। ਜਿੱਥੇ ਮਿਸ਼ਨ ਦੇ ਸ਼ਰਧਾਲੂਆਂ ਤੋਂ ਇਲਾਵਾ ਸ਼ਹਿਰ ਦੇ ਹੋਰ ਦਾਨੀ ਸੱਜਣਾਂ ਨੇ 163 ਯੁਨਿਟ ਖੂਨ ਦਾਨ ਕੀਤਾ। ਖੂਨ ਦਾਨੀਆਂ ਨੂੰ ਅਸ਼ੀਰਵਾਦ ਅਤੇ ਸਰਟੀਫਿਕੇਟ ਦੇਣ ਲਈ ਮੈਂਬਰ ਪਾਰਲੀਮੈਂਟ ਡਾ. ਰਾਜਕੁਮਾਰ ਚੱਬੇਵਾਲ, ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਮੇਅਰ ਰਾਮਪਾਲ ਉੱਪਲ, ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਅਤੇ ਬਲਾਕ ਸੰਮਤੀ ਫਗਵਾੜਾ ਦੇ ਸਾਬਕਾ ਚੇਅਰਮੈਨ ਗੁਰਦਿਆਲ ਸਿੰਘ ਭੁੱਲਾਰਾਈ ਸਮੇਤ ਵੱਡੀ ਗਿਣਤੀ ‘ਚ ਪਤਵੰਤਿਆਂ ਨੇ ਹਾਜਰੀ ਲਗਵਾਈ। ਫਗਵਾੜਾ ਬ੍ਰਾਂਚ ਦੇ ਸੰਯੋਜਕ ਮਲਕੀਤ ਚੰਦ ਨੇ ਕਿਹਾ ਕਿ ਇਹ ਦਿਨ ਸਿਰਫ਼ ਚੰਗੇ ਕੰਮਾਂ ਨੂੰ ਯਾਦ ਕਰਨ ਦਾ ਮੌਕਾ ਨਹੀਂ, ਸਗੋਂ ਮਨੁੱਖਤਾ, ਸਦਭਾਵਨਾ ਅਤੇ ਏਕਤਾ ਦਾ ਅਧਿਆਤਮਿਕ ਸੰਗਮ ਵੀ ਹੈ। ਉਹਨਾਂ ਦੱਸਿਆ ਕਿ ਮਾਨਵ ਏਕਤਾ ਦਿਵਸ ਮੌਕੇ ਨਿਰੰਕਾਰੀ ਮਿਸ਼ਨ ਦੇਸ਼ ਭਰ ਵਿੱਚ ਖੂਨਦਾਨ ਮੁਹਿੰਮ ਦੀ ਇੱਕ ਪ੍ਰੇਰਨਾਦਾਇਕ ਲੜੀ ਸ਼ੁਰੂ ਕਰਦਾ ਹੈ, ਜੋ ਕਿ ਨਿਰਸਵਾਰਥ ਸੇਵਾ ਦੀ ਭਾਵਨਾ ਨਾਲ ਕੀਤਾ ਜਾਂਦਾ ਹੈ। ਇਹ ਲੜੀ ਸਾਰਾ ਸਾਲ ਚੱਲਦੀ ਹੈ। ਇਸ ਦੇ ਨਾਲ ਹੀ, ਸਤਿਸੰਗ ਪ੍ਰੋਗਰਾਮਾਂ ਰਾਹੀਂ ਲੋਕਾਂ ਵਿੱਚ ਪਿਆਰ, ਸ਼ਾਂਤੀ ਅਤੇ ਸਦਭਾਵਨਾ ਦੀ ਰੌਸ਼ਨੀ ਵੀ ਫੈਲਾਈ ਜਾਂਦੀ ਹੈ। ਇਸ ਸਾਲ ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਨੇ ਪੂਰੇ ਭਾਰਤ ਵਿੱਚ 500 ਤੋਂ ਵੱਧ ਸ਼ਾਖਾਵਾਂ ਵਿੱਚ ਵਿਸ਼ਾਲ ਖੂਨਦਾਨ ਕੈਂਪਾਂ ਦੀ ਇੱਕ ਨਿਰੰਤਰ ਲੜੀ ਦਾ ਆਯੋਜਨ ਕੀਤਾ। ਉਹਨਾਂ ਨੇ ਬਾਬਾ ਗੁਰਬਚਨ ਸਿੰਘ ਜੀ ਦੀ ਦੂਰਅੰਦੇਸ਼ੀ ਸੋਚ ਨੂੰ ਨਮਨ ਕੀਤਾ। ਜਿਹਨਾਂ ਨੇ ਸੱਚ ਦੇ ਗਿਆਨ ਰਾਹੀਂ ਸਮਾਜ ਨੂੰ ਅੰਧਵਿਸ਼ਵਾਸਾਂ ਅਤੇ ਬੁਰਾਈਆਂ ਤੋਂ ਮੁਕਤ ਕੀਤਾ ਅਤੇ ਨਸ਼ਾ ਛੁਡਾਊਣ, ਸਾਦਾ ਵਿਆਹ ਅਤੇ ਨੌਜਵਾਨਾਂ ਨੂੰ ਸਕਾਰਾਤਮਕ ਸੋਚ ਨਾਲ ਜੋੜਨ ਵਰਗੀਆਂ ਲੋਕ ਭਲਾਈ ਮੁਹਿੰਮਾਂ ਲਈ ਸਾਰਾ ਮਨੁੱਖੀ ਜੀਵਨ ਅਰਪਣ ਕੀਤਾ। ਜਿਹਨਾਂ ਤੋਂ ਬਾਅਦ ਉਹਨਾਂ ਦੇ ਪਵਿੱਤਰ ਮਾਰਗਦਰਸ਼ਨ ਨੂੰ ਅੱਗੇ ਵਧਾਉਂਦੇ ਹੋਏ ਬਾਬਾ ਹਰਦੇਵ ਸਿੰਘ ਜੀ ਨੇ ਖੂਨਦਾਨ ਨੂੰ ਮਿਸ਼ਨ ਦੀ ਅਧਿਆਤਮਿਕ ਸੇਵਾ ਦਾ ਇੱਕ ਅਨਿੱਖੜਵਾਂ ਅੰਗ ਬਣਾਇਆ। ਉਹਨਾਂ ਦਾ ਅਮਰ ਸੰਦੇਸ਼ ਸੀ ਕਿ ਖੂਨ ਨਾੜੀਆਂ ਵਿੱਚ ਵੱਗਣਾ ਚਾਹੀਦਾ ਹੈ, ਨਾਲੀਆਂ ਵਿੱਚ ਨਹੀਂ। ਇਹ ਸੰਦੇਸ਼ ਅੱਜ ਵੀ ਹਰ ਨਿਰੰਕਾਰੀ ਸ਼ਰਧਾਲੂ ਦੇ ਦਿਲ ਵਿੱਚ ਸੇਵਾ ਅਤੇ ਸਮਰਪਣ ਦੀ ਪ੍ਰੇਰਨਾ ਦੇ ਰੂਪ ਵਿੱਚ ਜ਼ਿੰਦਾ ਹੈ। ਇਸ ਖੂਨਦਾਨ ਕੈਂਪ ਵਿੱਚ, ਸਿਵਲ ਹਸਪਤਾਲ ਬੰਗਾ ਅਤੇ ਬਲੱਡ ਬੈਂਕ ਫਗਵਾੜਾ ਦੀ ਮਾਹਿਰ ਟੀਮ ਨੇ ਵਢਮੁੱਲਾ ਯੋਗਦਾਨ ਪਾਇਆ। ਪ੍ਰਬੰਧਕਾਂ ਨੇ ਦੱਸਿਆ ਕਿ ਇਹ ਮੈਗਾ ਮੁਹਿੰਮ ਸਿਰਫ਼ ਖੂਨਦਾਨ ਹੀ ਨਹੀਂ ਹੈ, ਸਗੋਂ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੀ ਦਇਆ, ਸੇਵਾ ਅਤੇ ਏਕਤਾ ਦੇ ਸੰਦੇਸ਼ ਨੂੰ ਜੀਵਨ ਵਿੱਚ ਅਮਲੀ ਤੌਰ ਤੇ ਲਿਆਉਣ ਦਾ ਇੱਕ ਜੀਵੰਤ ਮਾਧਿਅਮ ਹੈ ਜੋ ਸਿਖਾਉਂਦਾ ਹੈ ਕਿ ਮਨੁੱਖਤਾ ਸਭ ਤੋਂ ਵੱਡਾ ਧਰਮ ਹੈ। ਇਸੇ ਤੋਂ ਪ੍ਰੇਰਿਤ ਹੋ ਕੇ ਸੰਤ ਨਿਰੰਕਾਰੀ ਮਿਸ਼ਨ ਮਨੁੱਖਤਾ ਦੀ ਸੇਵਾ ਅਤੇ ਸਮਰਪਣ ਦੇ ਰਸਤੇ ’ਤੇ ਲਗਾਤਾਰ ਅੱਗੇ ਵੱਧ ਰਿਹਾ ਹੈ।
ਤਸਵੀਰ ਸਮੇਤ।
ਨਿਰੰਕਾਰੀ ਮਿਸ਼ਨ ਵਲੋਂ ਪਿਆਰ ਅਤੇ ਭਾਈਚਾਰੇ ਦੀ ਭਾਵਨਾ ਨੂੰ ਉਜਾਗਰ ਕਰਦੇ ਹੋਏ ਹਰ ਸਾਲ ਦੀ ਤਰ੍ਹਾਂ ਬਾਬਾ ਗੁਰਬਚਨ ਸਿੰਘ ਜੀ ਦੀ ਨਿੱਘੀ ਯਾਦ ‘ਚ ਸ਼ਰਧਾ ਅਤੇ ਅਧਿਆਤਮਿਕ ਭਾਵਨਾਵਾਂ ਨਾਲ ਭਰੇ ਮਾਹੌਲ ਵਿੱਚ ਮਾਨਵ ਏਕਤਾ ਦਿਵਸ ਮਨਾਇਆ ਗਿਆ। ਇਸ ਦੌਰਾਨ ਸੰਤ ਨਿਰੰਕਾਰੀ ਸਤਿਸੰਗ ਭਵਨ ਫਗਵਾੜਾ ਵਿਖੇ ਇੱਕ ਖੂਨਦਾਨ ਕੈਂਪ ਲਗਾਇਆ ਗਿਆ। ਜਿੱਥੇ ਮਿਸ਼ਨ ਦੇ ਸ਼ਰਧਾਲੂਆਂ ਤੋਂ ਇਲਾਵਾ ਸ਼ਹਿਰ ਦੇ ਹੋਰ ਦਾਨੀ ਸੱਜਣਾਂ ਨੇ 163 ਯੁਨਿਟ ਖੂਨ ਦਾਨ ਕੀਤਾ। ਖੂਨ ਦਾਨੀਆਂ ਨੂੰ ਅਸ਼ੀਰਵਾਦ ਅਤੇ ਸਰਟੀਫਿਕੇਟ ਦੇਣ ਲਈ ਮੈਂਬਰ ਪਾਰਲੀਮੈਂਟ ਡਾ. ਰਾਜਕੁਮਾਰ ਚੱਬੇਵਾਲ, ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਮੇਅਰ ਰਾਮਪਾਲ ਉੱਪਲ, ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਅਤੇ ਬਲਾਕ ਸੰਮਤੀ ਫਗਵਾੜਾ ਦੇ ਸਾਬਕਾ ਚੇਅਰਮੈਨ ਗੁਰਦਿਆਲ ਸਿੰਘ ਭੁੱਲਾਰਾਈ ਸਮੇਤ ਵੱਡੀ ਗਿਣਤੀ ‘ਚ ਪਤਵੰਤਿਆਂ ਨੇ ਹਾਜਰੀ ਲਗਵਾਈ। ਫਗਵਾੜਾ ਬ੍ਰਾਂਚ ਦੇ ਸੰਯੋਜਕ ਮਲਕੀਤ ਚੰਦ ਨੇ ਕਿਹਾ ਕਿ ਇਹ ਦਿਨ ਸਿਰਫ਼ ਚੰਗੇ ਕੰਮਾਂ ਨੂੰ ਯਾਦ ਕਰਨ ਦਾ ਮੌਕਾ ਨਹੀਂ, ਸਗੋਂ ਮਨੁੱਖਤਾ, ਸਦਭਾਵਨਾ ਅਤੇ ਏਕਤਾ ਦਾ ਅਧਿਆਤਮਿਕ ਸੰਗਮ ਵੀ ਹੈ। ਉਹਨਾਂ ਦੱਸਿਆ ਕਿ ਮਾਨਵ ਏਕਤਾ ਦਿਵਸ ਮੌਕੇ ਨਿਰੰਕਾਰੀ ਮਿਸ਼ਨ ਦੇਸ਼ ਭਰ ਵਿੱਚ ਖੂਨਦਾਨ ਮੁਹਿੰਮ ਦੀ ਇੱਕ ਪ੍ਰੇਰਨਾਦਾਇਕ ਲੜੀ ਸ਼ੁਰੂ ਕਰਦਾ ਹੈ, ਜੋ ਕਿ ਨਿਰਸਵਾਰਥ ਸੇਵਾ ਦੀ ਭਾਵਨਾ ਨਾਲ ਕੀਤਾ ਜਾਂਦਾ ਹੈ। ਇਹ ਲੜੀ ਸਾਰਾ ਸਾਲ ਚੱਲਦੀ ਹੈ। ਇਸ ਦੇ ਨਾਲ ਹੀ, ਸਤਿਸੰਗ ਪ੍ਰੋਗਰਾਮਾਂ ਰਾਹੀਂ ਲੋਕਾਂ ਵਿੱਚ ਪਿਆਰ, ਸ਼ਾਂਤੀ ਅਤੇ ਸਦਭਾਵਨਾ ਦੀ ਰੌਸ਼ਨੀ ਵੀ ਫੈਲਾਈ ਜਾਂਦੀ ਹੈ। ਇਸ ਸਾਲ ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਨੇ ਪੂਰੇ ਭਾਰਤ ਵਿੱਚ 500 ਤੋਂ ਵੱਧ ਸ਼ਾਖਾਵਾਂ ਵਿੱਚ ਵਿਸ਼ਾਲ ਖੂਨਦਾਨ ਕੈਂਪਾਂ ਦੀ ਇੱਕ ਨਿਰੰਤਰ ਲੜੀ ਦਾ ਆਯੋਜਨ ਕੀਤਾ। ਉਹਨਾਂ ਨੇ ਬਾਬਾ ਗੁਰਬਚਨ ਸਿੰਘ ਜੀ ਦੀ ਦੂਰਅੰਦੇਸ਼ੀ ਸੋਚ ਨੂੰ ਨਮਨ ਕੀਤਾ। ਜਿਹਨਾਂ ਨੇ ਸੱਚ ਦੇ ਗਿਆਨ ਰਾਹੀਂ ਸਮਾਜ ਨੂੰ ਅੰਧਵਿਸ਼ਵਾਸਾਂ ਅਤੇ ਬੁਰਾਈਆਂ ਤੋਂ ਮੁਕਤ ਕੀਤਾ ਅਤੇ ਨਸ਼ਾ ਛੁਡਾਊਣ, ਸਾਦਾ ਵਿਆਹ ਅਤੇ ਨੌਜਵਾਨਾਂ ਨੂੰ ਸਕਾਰਾਤਮਕ ਸੋਚ ਨਾਲ ਜੋੜਨ ਵਰਗੀਆਂ ਲੋਕ ਭਲਾਈ ਮੁਹਿੰਮਾਂ ਲਈ ਸਾਰਾ ਮਨੁੱਖੀ ਜੀਵਨ ਅਰਪਣ ਕੀਤਾ। ਜਿਹਨਾਂ ਤੋਂ ਬਾਅਦ ਉਹਨਾਂ ਦੇ ਪਵਿੱਤਰ ਮਾਰਗਦਰਸ਼ਨ ਨੂੰ ਅੱਗੇ ਵਧਾਉਂਦੇ ਹੋਏ ਬਾਬਾ ਹਰਦੇਵ ਸਿੰਘ ਜੀ ਨੇ ਖੂਨਦਾਨ ਨੂੰ ਮਿਸ਼ਨ ਦੀ ਅਧਿਆਤਮਿਕ ਸੇਵਾ ਦਾ ਇੱਕ ਅਨਿੱਖੜਵਾਂ ਅੰਗ ਬਣਾਇਆ। ਉਹਨਾਂ ਦਾ ਅਮਰ ਸੰਦੇਸ਼ ਸੀ ਕਿ ਖੂਨ ਨਾੜੀਆਂ ਵਿੱਚ ਵੱਗਣਾ ਚਾਹੀਦਾ ਹੈ, ਨਾਲੀਆਂ ਵਿੱਚ ਨਹੀਂ। ਇਹ ਸੰਦੇਸ਼ ਅੱਜ ਵੀ ਹਰ ਨਿਰੰਕਾਰੀ ਸ਼ਰਧਾਲੂ ਦੇ ਦਿਲ ਵਿੱਚ ਸੇਵਾ ਅਤੇ ਸਮਰਪਣ ਦੀ ਪ੍ਰੇਰਨਾ ਦੇ ਰੂਪ ਵਿੱਚ ਜ਼ਿੰਦਾ ਹੈ। ਇਸ ਖੂਨਦਾਨ ਕੈਂਪ ਵਿੱਚ, ਸਿਵਲ ਹਸਪਤਾਲ ਬੰਗਾ ਅਤੇ ਬਲੱਡ ਬੈਂਕ ਫਗਵਾੜਾ ਦੀ ਮਾਹਿਰ ਟੀਮ ਨੇ ਵਢਮੁੱਲਾ ਯੋਗਦਾਨ ਪਾਇਆ। ਪ੍ਰਬੰਧਕਾਂ ਨੇ ਦੱਸਿਆ ਕਿ ਇਹ ਮੈਗਾ ਮੁਹਿੰਮ ਸਿਰਫ਼ ਖੂਨਦਾਨ ਹੀ ਨਹੀਂ ਹੈ, ਸਗੋਂ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੀ ਦਇਆ, ਸੇਵਾ ਅਤੇ ਏਕਤਾ ਦੇ ਸੰਦੇਸ਼ ਨੂੰ ਜੀਵਨ ਵਿੱਚ ਅਮਲੀ ਤੌਰ ਤੇ ਲਿਆਉਣ ਦਾ ਇੱਕ ਜੀਵੰਤ ਮਾਧਿਅਮ ਹੈ ਜੋ ਸਿਖਾਉਂਦਾ ਹੈ ਕਿ ਮਨੁੱਖਤਾ ਸਭ ਤੋਂ ਵੱਡਾ ਧਰਮ ਹੈ। ਇਸੇ ਤੋਂ ਪ੍ਰੇਰਿਤ ਹੋ ਕੇ ਸੰਤ ਨਿਰੰਕਾਰੀ ਮਿਸ਼ਨ ਮਨੁੱਖਤਾ ਦੀ ਸੇਵਾ ਅਤੇ ਸਮਰਪਣ ਦੇ ਰਸਤੇ ’ਤੇ ਲਗਾਤਾਰ ਅੱਗੇ ਵੱਧ ਰਿਹਾ ਹੈ।ਤਸਵੀਰ ਸਮੇਤ।