ਧਰਮ
ਗੋਤ ਸੂਦ ਜਠੇਰਿਆਂ ਦਾ ਸਲਾਨਾ ਜੋੜ ਮੇਲਾ ਮਿਤੀ 18 ਮਈ ਨੂੰ ਪਿੰਡ ਕੁੱਕੜਾਂ ਵਿਖੇ- ਮਹਿੰਦਰ ਸੂਦ ਵਿਰਕ
ਗੋਤ ਸੂਦ ਜਠੇਰਿਆਂ ਦਾ ਸਲਾਨਾ ਜੋੜ ਮੇਲਾ ਮਿਤੀ 18 ਮਈ ਨੂੰ ਪਿੰਡ ਕੁੱਕੜਾਂ ਵਿਖੇ- ਮਹਿੰਦਰ ਸੂਦ ਵਿਰਕ
ਕੁੱਕੜਾਂ ਹੁਸ਼ਿਆਰਪੁਰ 01 ਮਈ (ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ) ਸੂਦ ਜਠੇਰੇ ਪ੍ਰਬੰਧਕ ਕਮੇਟੀ ਰਜਿ: ਪਿੰਡ ਕੁੱਕੜਾਂ ਵੱਲੋਂ ਸੂਦ ਜਠੇਰਿਆਂ ਦਾ ਸਲਾਨਾ ਜੋੜ ਮੇਲਾ ਹਰ ਸਾਲ ਦੀ ਤਰਾਂ ਇਸ ਸਾਲ ਵੀ ਜੇਠ ਮਹੀਨੇ ਦੇ ਜੇਠੇ ਐਤਵਾਰ ਮਿਤੀ 18 ਮਈ 2025 ਨੂੰ ਬੜੀ ਸ਼ਰਧਾ ਭਾਵਨਾ ਨਾਲ ਸੰਗਤਾਂ ਦੇ ਸਹਿਯੋਗ ਨਾਲ ਪਿੰਡ ਕੁੱਕੜਾਂ ਤਹਿ.ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਕਰਵਾਇਆ ਜਾਵੇਗਾ। ਇਸ ਸਲਾਨਾ ਜੋੜ ਮੇਲੇ ਦੀ ਆਰੰਭਤਾ ਸੂਦ ਜਠੇਰੇ ਦਰਬਾਰ ਵਿਖੇ ਚਿਰਾਗ ਰੌਸ਼ਨਾ ਕੇ ਕੀਤੀ ਜਾਵੇਗੀ। ਸਵੇਰੇ 10 ਵਜੇ ਝੰਡੇ ਦੀ ਰਸਮ ਕੀਤੀ ਜਾਵੇਗੀ ਅਤੇ ਸਵੇਰੇ 12 ਵਜੇ ਸਟੇਜ ਦੀ ਆਰੰਭਤਾ ਕੀਤੀ ਜਾਵੇਗੀ। ਪੰਜਾਬ ਦੇ ਪ੍ਰਸਿੱਧ ਗਾਇਕ ਬਲਜਿੰਦਰ ਬੈਂਸ ਤੇ ਕੋਮਲ ਬੈਂਸ ਧਾਰਮਿਕ ਗੀਤਾਂ ਨਾਲ ਅਤੇ ਭਾਈ ਕੁਲਵਿੰਦਰ ਸੂਦ ਸੁੰਨੀ ਵਾਲੇ ਆਪਣੇ ਪ੍ਰਵਚਨਾਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। MRR ਸੂਦ ਮੈਡੀਕਲ ਹੈਲਥ ਸੈਂਟਰ ਵੱਲੋਂ ਸੰਗਤਾਂ ਦੇ ਲਈ ਫਰੀ ਮੈਡੀਕਲ ਕੈਂਪ ਵੀ ਲਗਾਇਆ ਜਾਵੇਗਾ। ਇਸ ਮੇਲੇ ਦਾ ਲਾਈਵ ਟੈਲੀਕਾਸਟ bspunjab7tv ਤੇ ਕੀਤਾ ਜਾਵੇਗਾ। ਸਮੂਹ ਸਾਧ ਸੰਗਤਾਂ ਦੇ ਸਹਿਯੋਗ ਨਾਲ ਚਾਹ-ਪਕੌੜੇ ਅਤੇ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਗੁਰੂ ਦਾ ਲੰਗਰ ਵੀ ਅਤੁੱਟ ਵਰਤਾਇਆ ਜਾਵੇਗ। ਸੂਦ ਪਰਿਵਾਰ ਦੀ ਸਾਧ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਹੁੰਮ ਹੁੰਮਾਂ ਕੇ ਮੇਲੇ ਵਿੱਚ ਪਹੁੰਚ ਕੇ ਦਰਬਾਰ ਤੋਂ ਖੁਸ਼ੀਆਂ ਪ੍ਰਾਪਤ ਕਰੋ ਜੀ ਅਤੇ ਵੱਧ ਚੜ ਕੇ ਸੇਵਾ ਅਤੇ ਸਹਿਯੋਗ ਕਰਨ ਦੀ ਕਿਰਪਾਲਤਾ ਕਰਨੀ ਹੈ ਜੀ ਖਾਤਾ ਨੰ: 38941913907, IFSC Code: SBIN0017010 ਸਟੇਟ ਬੈਂਕ ਆਫ ਇੰਡੀਆ ਸ਼ਾਖਾ ਸੈਲਾ।
