ਪ੍ਰਮੁੱਖ ਖਬਰਾਂ

ਆਰਟਿਸਟ ਰਾਈਟਰਜ਼ ਵੈਲਫੇਅਰ ਐਸੋਸੀਏਸ਼ਨ ਦੀ ਫਗਵਾੜਾ ‘ਚ ਹੋਈ ਪਲੇਠੀ ਮੀਟਿੰਗ

* ਸੁਰਜੀਤ ਸਿੰਘ ਮਯੂਰ ਨੂੰ ਐਲਾਨਿਆ ਸੰਸਥਾ ਦਾ ਸਰਪ੍ਰਸਤ * ਟੈਲੀ ਫਿਲਮ ਗੁਲਾਬ ਸਿੰਘ ਦਾ ਪੋਸਟਰ ਕੀਤਾ ਰਿਲੀਜ਼

ਫਗਵਾੜਾ 3 ਮਈ (   ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)         ਆਰਟਿਸਟ ਰਾਈਟਰਜ਼ ਵੈਲਫੇਅਰ ਐਸੋਸੀਏਸ਼ਨ ਦੀ ਪਲੇਠੀ ਮੀਟਿੰਗ ਸੰਸਥਾਪਕ ਪ੍ਰਧਾਨ ਰੀਤ ਪ੍ਰੀਤ ਪਾਲ ਸਿੰਘ ਦੀ ਅਗਵਾਈ ਹੇਠ ਸਥਾਨਕ ਰੈਸਟ ਹਾਊਸ ਫਗਵਾੜਾ ਵਿਖੇ ਹੋਈ। ਜਿਸ ਵਿੱਚ ਬਤੌਰ ਮੁੱਖ ਮਹਿਮਾਨ ਚਮਨ ਲਾਲ ਰਿਟਾ. ਏ.ਆਰ.ਓ. ਬੀ.ਡੀ.ਪੀ.ਓ. ਫਗਵਾੜਾ ਅਤੇ ਵਿਸ਼ੇਸ਼ ਮਹਿਮਾਨ ਵਜੋਂ ਨਵਾਂਸ਼ਹਿਰ ਤੋਂ ਪਹੁੰਚੇ ਪ੍ਰੋਡਿਊਸਰ ਡਾਇਰੈਕਟਰ ਸੁਰਜੀਤ ਸਿੰਘ ਮਯੂਰ ਨੇ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਹਾਜਰੀਨ ਨੂੰ ਸੰਬੋਧਨ ਕਰਦਿਆਂ ਰੀਤ ਪ੍ਰੀਤ ਪਾਲ ਸਿੰਘ ਨੇ ਦੱਸਿਆ ਕਿ ਇਹ ਜੱਥੇਬੰਦੀ ਕਲਾਕਾਰਾਂ ਅਤੇ ਫਿਲਮੀ ਲੇਖਕਾਂ ਦੀ ਭਲਾਈ ਲਈ ਗਠਿਤ ਕੀਤੀ ਗਈ ਹੈ। ਜਿਸ ਦੀ ਰਜਿਸਟ੍ਰੇਸ਼ਨ ਵੀ ਕਰਵਾ ਲਈ ਗਈ ਹੈ। ਉਹਨਾਂ ਦੱਸਿਆ ਕਿ ਸੰਸਥਾਪਕ ਮੈਂਬਰਾਂ ਵਿਚ ਸਲਵਿੰਦਰ ਸਿੰਘ ਜੱਸੀ ਜਨਰਲ ਸਕੱਤਰ, ਬਲਵਿੰਦਰ ਸਿੰਘ ਪਲਾਹੀ ਸੀਨੀਅਰ ਮੀਤ ਪ੍ਰਧਾਨ, ਨੀਲਮ ਹਾਂਡਾ ਮੀਤ ਪ੍ਰਧਾਨ, ਮੱਖਣ ਰੱਤੂ ਕੈਸ਼ੀਅਰ, ਕਮਲਜੀਤ ਸਿੰਘ ਸਕੱਤਰ ਅਤੇ ਐਡਵੋਕੇਟ ਕੁਲਦੀਪ ਭੱਟੀ ਕਾਨੂੰਨੀ ਸਲਾਹਕਾਰ ਸ਼ਾਮਲ ਹਨ। ਮੀਟਿੰਗ ਦੌਰਾਨ ਸਰਬ ਸੰਮਤੀ ਨਾਲ ਸੁਰਜੀਤ ਸਿੰਘ ਮਯੂਰ ਨੂੰ ਜੱਥੇਬੰਦੀ ਦਾ ਸਰਪ੍ਰਸਤ ਐਲਾਨਿਆ ਗਿਆ। ਸੁਰਜੀਤ ਸਿੰਘ ਮਯੂਰ ਨੇ ਸਮੂਹ ਹਾਜਰ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਹਰ ਤਰ੍ਹਾਂ ਦੇ ਸੰਭਵ ਸਹਿਯੋਗ ਲਈ ਧੰਨਵਾਦ ਕੀਤਾ। ਮੀਟਿੰਗ ਦੌਰਾਨ ਆਰ.ਜੇ. ਫਿਲਮਜ਼ ਪ੍ਰੋਡਕਸ਼ਨ ਹਾਊਸ ਦੇ ਬੈਨਰ ਹੇਠ ਬਣੀ ਟੈਲੀ ਫਿਲਮ ਗੁਲਾਬ ਸਿੰਘ ਦਾ ਪੋਸਟਰ ਵੀ ਰਿਲੀਜ਼ ਕੀਤਾ ਗਿਆ। ਫਿਲਮ ਦੇ ਪ੍ਰੋਡਿਊਸਰ ਸਲਵਿੰਦਰ ਸਿੰਘ ਜੱਸੀ ਨੇ ਦੱਸਿਆ ਕਿ ਵੀਹ ਮਿਨਟ ਦੀ ਇਹ ਫਿਲਮ ਬੁਰਾਈ ਦਾ ਅੰਤ ਬੁਰਾ ਹੋਣ ਦਾ ਸੰਦੇਸ਼ ਦਿੰਦੀ ਹੈ। ਫਿਲਮ ਦਾ ਪਰੋਮੋ ਯੂ.ਟਯੂਬ ‘ਤੇ ਦੇਖਿਆ ਜਾ ਸਕਦਾ ਹੈ ਅਤੇ ਜਲਦੀ ਹੀ ਫਿਲਮ ਵੀ ਰਿਲੀਜ਼ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਮੁੱਖ ਕਿਰਦਾਰ ਗੁਲਾਬ ਸਿੰਘ ਦੀ ਭੂਮਿਕਾ ਰੀਤ ਪ੍ਰੀਤ ਪਾਲ ਸਿੰਘ ਅਤੇ ਬਬਿਤਾ ਬਾਂਸਲ ਵਲੋਂ ਨਿਭਾਈ ਗਈ ਹੈ। ਬਾਕੀ ਸਟਾਰ ਕਾਸਟ ‘ਚ ਮਨਵੰਤ ਸਿੰਘ, ਸਤੀਸ਼ ਹਾਂਡਾ, ਹਰਬੰਸ ਲਾਲ ਵਿਰਕ, ਚੇਤ ਰਾਮ, ਰਜਨੀ, ਦੇਵ ਵਿਰਕ, ਹਰਦੀਪ ਸਿੰਘ ਰੱਤੂ, ਸ਼ਿਵ ਸ਼ਰਮਾ, ਸੱਤ ਪ੍ਰਕਾਸ਼ ਸੱਗੂ, ਵਿਜੇ ਸ਼ਰਮਾ, ਅਜੇ ਸ਼ਰਮਾ, ਰਸ਼ਪਾਲ ਸਿੰਘ ਸਿੱਧੂ, ਕਮਲ ਰਾਮਗੜ੍ਹੀਆ, ਗੁਰਦੀਪ ਸਿੰਘ, ਚਰਨਪ੍ਰੀਤ ਸਿੰਘ, ਸੁਮਿਤ੍ਰ ਸ਼ਾਮਲ ਹਨ। ਵੀਡੀਓ ਡਾਇਰੈਕਟਰ ਰਾਜੇਸ਼ ਅਧਿਆਏ ਜਦਕਿ ਫਿਲਮ ਦਾ ਨਿਰਦੇਸ਼ ਵੀ ਰੀਤ ਪ੍ਰੀਤ ਪਾਲ ਸਿੰਘ ਵਲੋਂ ਕੀਤਾ ਗਿਆ ਹੈ। ਇਸ ਮੌਕੇ ਫਿਲਮ ਦੇ ਪੋਸਟਰ ਡਿਜਾਇਨਰ ਵਿਜੇ ਸ਼ਰਮਾ ਵੀ ਹਾਜਰ ਸਨ।
ਤਸਵੀਰ ਸਮੇਤ।

Related Articles

Leave a Reply

Your email address will not be published. Required fields are marked *

Back to top button