ਪੰਜਾਬ
ਲਾਇਨਜ ਕਲੱਬ ਫਗਵਾੜਾ ਨੇ ਸਿਵਲ ਸਰਵਿਸਿਜ ਪ੍ਰੀਖਿਆ ਪਾਸ ਕਰਨ ‘ਤੇ ਸਿਦਕ ਸਿੰਘ ਨੂੰ ਕੀਤਾ ਸਨਮਾਨਤ
* ਯੂ.ਪੀ.ਐਸ.ਸੀ. ਪ੍ਰੀਖਿਆ ‘ਚ ਮਿਲਿਆ 157ਵਾਂ ਰੈਂਕ
ਫਗਵਾੜਾ 3 ਮਈ ( ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)
ਲਾਇਨਜ ਕਲੱਬ ਫਗਵਾੜਾ ਵਲੋਂ ਇੱਥੋਂ ਦੇ ਹੋਣਹਾਰ ਨੌਜਵਾਨ ਸਿਦਕ ਸਿੰਘ ਨੂੰ ਸਿਵਲ ਸਰਵਿਸਿਸ 2024 (ਯੂ.ਪੀ.ਐਸ.ਈ.) ਦੀ ਪ੍ਰੀਖਿਆ ਪਾਸ ਕਰਨ ‘ਤੇ ਸਨਮਾਨਤ ਕੀਤਾ ਗਿਆ। ਕਲੱਬ ਪ੍ਰਧਾਨ ਲਾਇਨ ਸਰਬਜੀਤ ਸਿੰਘ ਅਤੇ ਸਮੂਹ ਕਲੱਬ ਮੈਂਬਰਾਂ ਵਲੋਂ ਸਥਾਨਕ ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ ਆਯੋਜਿਤ ਸਨਮਾਨ ਸਮਾਗਮ ਦੌਰਾਨ ਸਿਦਕ ਸਿੰਘ ਨੂੰ ਸਨਮਾਨ ਚਿੰਨ੍ਹ ਅਤੇ ਪ੍ਰਸ਼ੰਸਾ ਪੱਤਰ ਭੇਂਟ ਕੀਤਾ ਗਿਆ। ਇਸ ਦੌਰਾਨ ਵਿਸ਼ੇਸ਼ ਤੌਰ ਤੇ ਪਹੁੰਚੇ ਕਲੱਬ ਦੇ ਚਾਰਟਰ ਪ੍ਰਧਾਨ ਸੁਖਵਿੰਦਰ ਸਿੰਘ ਟੈਰੀ ਨੇ ਕਿਹਾ ਕਿ ਸਿਦਕ ਸਿੰਘ ਨੇ ਆਪਣਾ ਅਤੇ ਆਪਣੇ ਪਰਿਵਾਰ ਦਾ ਹੀ ਨਹੀਂ ਸਗੋਂ ਸਮੁੱਚੇ ਪੰਜਾਬ ਦਾ ਨਾਮ ਉੱਚਾ ਕੀਤਾ ਹੈ। ਉਹਨਾਂ ਦੱਸਿਆ ਕਿ ਸਿਦਕ ਸਿੰਘ ਦਾ ਜਨਮ ਧਾਰਮਿਕ ਰੁਚੀ ਵਾਲੇ ਦਾਦਾ ਸ. ਸਰਦਾਰ ਸਿੰਘ ਅਤੇ ਦਾਦੀ ਮਾਤਾ ਇੰਦਰਜੀਤ ਕੌਰ ਦੇ ਪਰਿਵਾਰ ਵਿਚ ਮਾਤਾ ਸਿਮਰਪ੍ਰੀਤ ਕੌਰ ਅਤੇ ਪਿਤਾ ਸਰਦਾਰ ਚਰਨਜੀਤ ਸਿੰਘ ਦੇ ਘਰ ਹੋਇਆ। ਚਾਚਾ ਤਜਿੰਦਰਜੀਤ ਸਿੰਘ ਸੋਨੂ ਦੇ ਪਿਆਰ ਸਦਕਾ ਇਹਨਾਂ ਆਪਣੀ ਮੁਢਲੀ ਪੜ੍ਹਾਈ ਕਾਨਵੈਂਟ ਸਕੂਲ ਅਤੇ ਸਵਾਮੀ ਸੰਤ ਦਾਸ ਸਕੂਲ ਫਗਵਾੜਾ ਅਤੇ ਉਚੇਰੀ ਸਿਖਿਆ ਸੋਸ਼ਲ ਸਾਇੰਸਸ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਪ੍ਰਾਪਤ ਕੀਤੀ। ਜਿਸ ਤੋਂ ਬਾਅਦ ਯੂ.ਪੀ.ਐਸ.ਸੀ -2024 ਦੀ ਸਾਲਾਨਾ ਪ੍ਰੀਖਿਆ ‘ਚ 157 ਵਾਂ ਰੈਂਕ ਹਾਸਲ ਕੀਤਾ ਹੈ। ਉਹਨਾਂ ਦੱਸਿਆ ਕਿ ਸਿਵਲ ਸਰਵਿਸਿਜ ਦੀ ਪ੍ਰੀਖਿਆ ‘ਚ ਹਰੇਕ ਸਾਲ ਦੇਸ਼ ਭਰ ਦੇ ਲੱਖਾਂ ਵਿਦਿਆਰਥੀ ਹਿਸਾ ਲੈਂਦੇ ਹਨ ਪਰ ਪਾਸ ਕਰਨ ਵਾਲਿਆਂ ਦੀ ਗਿਣਤੀ ਸਿਰਫ ਸੈਂਕੜਿਆਂ ਤੱਕ ਸੀਮਤ ਹੁੰਦੀ ਹੈ। ਇਸ ਦੌਰਾਨ ਹੋਣਹਾਰ ਨੌਜਵਾਨ ਸਿਦਕ ਸਿੰਘ ਨੇ ਕਲੱਬ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੋਸ਼ਿਸ਼ ਕਰਨ ‘ਤੇ ਕਾਮਯਾਬੀ ਜ਼ਰੂਰ ਹਾਸਲ ਹੁੰਦੀ ਹੈ। ਸਾਨੂੰ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ। ਉਸਨੇ ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਪਰਿਵਾਰ, ਸਕੂਲਾਂ ਦੇ ਅਧਿਆਪਕਾਂ ਅਤੇ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਖ਼ਾਸ ਤੌਰ ‘ਤੇ ਆਪਣੇ ਪਿਤਾ ਨੂੰ ਦਿੱਤਾ। ਇਸ ਮੌਕੇ ਲਾਇਨ ਜਸਵੀਰ ਡੱਬ, ਕਲੱਬ ਸਕੱਤਰ ਲਾਇਨ ਦੇਵ ਕਾਲੀਆ, ਲਾਇਨ ਸਰਬਜੀਤ ਸਿੰਘ, ਲਾਇਨ ਹਰਜਿੰਦਰ ਸਿੰਘ ਵਿਰਕ, ਲਾਇਨ ਗੁਰਦੇਵ ਸਿੰਘ ਬਾਂਸਲ, ਲਾਇਨ ਗੁਲਬਹਾਰ ਬੱਤਾ, ਲਾਇਨ ਬਲੀ ਰਾਮ, ਲਾਇਨ ਸੰਦੀਪ ਕੁਮਾਰ, ਲਾਇਨ ਨਵੀਨ ਕੁਮਾਰ, ਲਾਇਨ ਅਰਵਿੰਦਰ ਵਿੱਕੀ, ਲਾਇਨ ਨਵਜੋਤ ਸਿੰਘ ਆਦਿ ਹਾਜਰ ਸਨ।
ਤਸਵੀਰ ਸਮੇਤ।
ਲਾਇਨਜ ਕਲੱਬ ਫਗਵਾੜਾ ਵਲੋਂ ਇੱਥੋਂ ਦੇ ਹੋਣਹਾਰ ਨੌਜਵਾਨ ਸਿਦਕ ਸਿੰਘ ਨੂੰ ਸਿਵਲ ਸਰਵਿਸਿਸ 2024 (ਯੂ.ਪੀ.ਐਸ.ਈ.) ਦੀ ਪ੍ਰੀਖਿਆ ਪਾਸ ਕਰਨ ‘ਤੇ ਸਨਮਾਨਤ ਕੀਤਾ ਗਿਆ। ਕਲੱਬ ਪ੍ਰਧਾਨ ਲਾਇਨ ਸਰਬਜੀਤ ਸਿੰਘ ਅਤੇ ਸਮੂਹ ਕਲੱਬ ਮੈਂਬਰਾਂ ਵਲੋਂ ਸਥਾਨਕ ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ ਆਯੋਜਿਤ ਸਨਮਾਨ ਸਮਾਗਮ ਦੌਰਾਨ ਸਿਦਕ ਸਿੰਘ ਨੂੰ ਸਨਮਾਨ ਚਿੰਨ੍ਹ ਅਤੇ ਪ੍ਰਸ਼ੰਸਾ ਪੱਤਰ ਭੇਂਟ ਕੀਤਾ ਗਿਆ। ਇਸ ਦੌਰਾਨ ਵਿਸ਼ੇਸ਼ ਤੌਰ ਤੇ ਪਹੁੰਚੇ ਕਲੱਬ ਦੇ ਚਾਰਟਰ ਪ੍ਰਧਾਨ ਸੁਖਵਿੰਦਰ ਸਿੰਘ ਟੈਰੀ ਨੇ ਕਿਹਾ ਕਿ ਸਿਦਕ ਸਿੰਘ ਨੇ ਆਪਣਾ ਅਤੇ ਆਪਣੇ ਪਰਿਵਾਰ ਦਾ ਹੀ ਨਹੀਂ ਸਗੋਂ ਸਮੁੱਚੇ ਪੰਜਾਬ ਦਾ ਨਾਮ ਉੱਚਾ ਕੀਤਾ ਹੈ। ਉਹਨਾਂ ਦੱਸਿਆ ਕਿ ਸਿਦਕ ਸਿੰਘ ਦਾ ਜਨਮ ਧਾਰਮਿਕ ਰੁਚੀ ਵਾਲੇ ਦਾਦਾ ਸ. ਸਰਦਾਰ ਸਿੰਘ ਅਤੇ ਦਾਦੀ ਮਾਤਾ ਇੰਦਰਜੀਤ ਕੌਰ ਦੇ ਪਰਿਵਾਰ ਵਿਚ ਮਾਤਾ ਸਿਮਰਪ੍ਰੀਤ ਕੌਰ ਅਤੇ ਪਿਤਾ ਸਰਦਾਰ ਚਰਨਜੀਤ ਸਿੰਘ ਦੇ ਘਰ ਹੋਇਆ। ਚਾਚਾ ਤਜਿੰਦਰਜੀਤ ਸਿੰਘ ਸੋਨੂ ਦੇ ਪਿਆਰ ਸਦਕਾ ਇਹਨਾਂ ਆਪਣੀ ਮੁਢਲੀ ਪੜ੍ਹਾਈ ਕਾਨਵੈਂਟ ਸਕੂਲ ਅਤੇ ਸਵਾਮੀ ਸੰਤ ਦਾਸ ਸਕੂਲ ਫਗਵਾੜਾ ਅਤੇ ਉਚੇਰੀ ਸਿਖਿਆ ਸੋਸ਼ਲ ਸਾਇੰਸਸ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਪ੍ਰਾਪਤ ਕੀਤੀ। ਜਿਸ ਤੋਂ ਬਾਅਦ ਯੂ.ਪੀ.ਐਸ.ਸੀ -2024 ਦੀ ਸਾਲਾਨਾ ਪ੍ਰੀਖਿਆ ‘ਚ 157 ਵਾਂ ਰੈਂਕ ਹਾਸਲ ਕੀਤਾ ਹੈ। ਉਹਨਾਂ ਦੱਸਿਆ ਕਿ ਸਿਵਲ ਸਰਵਿਸਿਜ ਦੀ ਪ੍ਰੀਖਿਆ ‘ਚ ਹਰੇਕ ਸਾਲ ਦੇਸ਼ ਭਰ ਦੇ ਲੱਖਾਂ ਵਿਦਿਆਰਥੀ ਹਿਸਾ ਲੈਂਦੇ ਹਨ ਪਰ ਪਾਸ ਕਰਨ ਵਾਲਿਆਂ ਦੀ ਗਿਣਤੀ ਸਿਰਫ ਸੈਂਕੜਿਆਂ ਤੱਕ ਸੀਮਤ ਹੁੰਦੀ ਹੈ। ਇਸ ਦੌਰਾਨ ਹੋਣਹਾਰ ਨੌਜਵਾਨ ਸਿਦਕ ਸਿੰਘ ਨੇ ਕਲੱਬ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੋਸ਼ਿਸ਼ ਕਰਨ ‘ਤੇ ਕਾਮਯਾਬੀ ਜ਼ਰੂਰ ਹਾਸਲ ਹੁੰਦੀ ਹੈ। ਸਾਨੂੰ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ। ਉਸਨੇ ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਪਰਿਵਾਰ, ਸਕੂਲਾਂ ਦੇ ਅਧਿਆਪਕਾਂ ਅਤੇ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਖ਼ਾਸ ਤੌਰ ‘ਤੇ ਆਪਣੇ ਪਿਤਾ ਨੂੰ ਦਿੱਤਾ। ਇਸ ਮੌਕੇ ਲਾਇਨ ਜਸਵੀਰ ਡੱਬ, ਕਲੱਬ ਸਕੱਤਰ ਲਾਇਨ ਦੇਵ ਕਾਲੀਆ, ਲਾਇਨ ਸਰਬਜੀਤ ਸਿੰਘ, ਲਾਇਨ ਹਰਜਿੰਦਰ ਸਿੰਘ ਵਿਰਕ, ਲਾਇਨ ਗੁਰਦੇਵ ਸਿੰਘ ਬਾਂਸਲ, ਲਾਇਨ ਗੁਲਬਹਾਰ ਬੱਤਾ, ਲਾਇਨ ਬਲੀ ਰਾਮ, ਲਾਇਨ ਸੰਦੀਪ ਕੁਮਾਰ, ਲਾਇਨ ਨਵੀਨ ਕੁਮਾਰ, ਲਾਇਨ ਅਰਵਿੰਦਰ ਵਿੱਕੀ, ਲਾਇਨ ਨਵਜੋਤ ਸਿੰਘ ਆਦਿ ਹਾਜਰ ਸਨ।ਤਸਵੀਰ ਸਮੇਤ।
—