ਰਾਜਸਥਾਨ

ਸ਼ਾਨਦਾਰ ਹੋ ਨਿੱਬੜਿਆ ਮਾਨਸਰੋਵਰ ਸਾਹਿਤ ਅਕਾਦਮੀ ਵੱਲੋਂ ਕਰਵਾਇਆ ਪੰਜਾਬੀ ਕਵੀ ਦਰਬਾਰ-ਸੂਦ ਵਿਰਕ

ਸ਼ਾਨਦਾਰ ਹੋ ਨਿੱਬੜਿਆ ਮਾਨਸਰੋਵਰ ਸਾਹਿਤ ਅਕਾਦਮੀ ਵੱਲੋਂ ਕਰਵਾਇਆ ਪੰਜਾਬੀ ਕਵੀ ਦਰਬਾਰ-ਸੂਦ ਵਿਰਕ

ਫ਼ਗਵਾੜਾ 5 ਮਈ (ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ) ਪੰਜਾਬੀ ਭਾਸ਼ਾ ਇਕਾਈ ਮਾਨਸਰੋਵਰ ਸਾਹਿਤ ਅਕਾਦਮੀ ਰਾਜਸਥਾਨ ਵੱਲੋਂ ਮਿਤੀ 4 ਮਈ 2025 ਦਿਨ ਐਤਵਾਰ ਨੂੰ ਲਾਈਵ ਪੰਜਾਬੀ ਕਵੀ ਦਰਬਾਰ ਕਰਵਾਇਆ ਗਿਆ। ਜਿਸ ਵਿੱਚ ਕਵੀ ਬੂਟਾ ਗੁਲਾਮੀ ਵਾਲਾ, ਡਾ.ਜਗਦੀਪ ਕੌਰ ਆਹੂਜਾ,ਗੁਰਦੀਪ ਸਿੰਘ ਲੋਟੇ,ਯਸ਼ਵੀਰ ਸਿੰਘ,ਰਾਜੀਵ ਸੇਠ ਦਿੱਲੀ ਸ਼ਾਮਿਲ ਹੋਏ। ਪ੍ਰੋਗਰਾਮ ਦਾ ਆਗਾਜ਼ ਸੰਚਾਲਕ ਮਹਿੰਦਰ ਸੂਦ ਵਿਰਕ ਨੇ ਸ਼ਾਨਦਾਰ ਅੰਦਾਜ਼ ਵਿੱਚ ਕੀਤਾ। ਫਿਰ ਯਸ਼ਵੀਰ ਸਿੰਘ ਨੇ ਬਾ ਕਮਾਲ ਕਵਿਤਾਵਾਂ ਪੇਸ਼ ਕੀਤੀਆਂ ਅਤੇ ਬੂਟਾ ਗੁਲਾਮੀ ਵਾਲਾ ਨੇ ਸ਼ਾਨਦਾਰ ਕਵਿਤਾਵਾਂ ਪੇਸ਼ ਕੀਤੀਆਂ। ਡਾ. ਜਗਦੀਪ ਕੌਰ ਆਹੂਜਾ ਨੇ ਵੀ ਭਾਵੁਕ ਕਵਿਤਾਵਾਂ ਨਾਲ ਖੂਬ ਸਮਾਂ ਬੰਨ੍ਹਿਆ। ਗੁਰਦੀਪ ਸਿੰਘ ਲੋਟੇ ਨੇ ਵੀ ਸਕੂਨ ਭਰਪੂਰ ਕਵਿਤਾਵਾਂ ਨਾਲ ਸਰੋਤਿਆਂ ਤੋਂ ਵਾਹ-ਵਾਹ ਖੱਟੀ। ਰਾਜੀਵ ਸੇਠ ਦਿੱਲੀ ਨੇ ਬਹੁਤ ਸੇਧ ਵਰਧਕ ਗੀਤਾਂ ਨਾਲ ਹਾਜ਼ਰੀ ਭਰੀ। ਪ੍ਰੋਗਰਾਮ ਪ੍ਰਬੰਧਕ ਇਕਬਾਲ ਸਿੰਘ ਸਹੋਤਾ ਅਤੇ ਸੰਸਥਾਪਕ ਮਾਨ ਸਿੰਘ ਸੁਥਾਰ ਤੇ ਚੇਅਰਮੈਨ ਮੈਡਮ ਸੀਯਾ ਭਾਰਤੀ ਜੀ ਨੇ ਕਵੀ ਦਰਬਾਰ ਵਿੱਚ ਸ਼ਾਮਿਲ ਸਾਰੇ ਕਵੀ ਸਾਹਿਬਾਨ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕਰਨ ਦਾ ਐਲਾਨ ਕੀਤਾ। ਸੰਚਾਲਕ ਸੂਦ ਵਿਰਕ ਨੇ ਅਖ਼ੀਰ ਬੁਲੰਦ ਹੌਂਸਲਿਆਂ ਨਾਲ ਵਿਲੱਖਣ ਪਹਿਚਾਣ ਬਨ੍ਹਾਉਣ ਦਾ ਸੁਨੇਹਾ ਦਿੱਤਾ।

Related Articles

Leave a Reply

Your email address will not be published. Required fields are marked *

Back to top button