ਸਥਾਨਕ ਖਬਰ

ਦੋ ਮੈਂਬਰੀ ਕਮੇਟੀ ਵਲੋਂ ਬਲੱਡ ਬੈਂਕ ਫਗਵਾੜਾ ਦਾ ਦੌਰਾ

ਦੋ ਮੈਂਬਰੀ ਕਮੇਟੀ ਵਲੋਂ ਬਲੱਡ ਬੈਂਕ ਫਗਵਾੜਾ ਦਾ ਦੌਰਾ

ਫਗਵਾੜਾ-ਕਪੂਰਥਲਾ 5  ਮਈ (ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ))  ਸਬ ਡਵੀਜ਼ਨਲ ਹਸਪਤਾਲ ਫਗਵਾੜਾ ਦੇ ਬਲੱਡ ਬੈਂਕ ਦੀਆਂ ਸੇਵਾਵਾਂ ਨੂੰ ਜਲਦੀ ਅਤੇ ਸੁਚਾਰੂ ਢੰਗ ਨਾਲ ਸ਼ੁਰੂ ਕਰਨ ਲਈ ਸਿਵਲ ਸਰਜਨ ਕਪੂਰਥਲਾ ਡਾਕਟਰ ਰਾਜੀਵ ਪਰਾਸ਼ਰ ਵੱਲੋਂ ਦੀ ਮੈਂਬਰੀ ਟੀਮ ਦਾ ਗਠਨ ਕੀਤਾ ਗਿਆ ਹੈ। ਇਸ ਸੰਬਧੀ ਜਾਣਕਾਰੀ ਦਿੰਦੀਆਂ ਸਿਵਲ ਸਰਜਨ ਡਾ.ਰਾਜੀਵ ਪ੍ਰਾਸ਼ਰ ਨੇ ਦਸਿਆ ਕਿ ਉਕਤ ਦੋ ਮੈਂਬਰੀ ਟੀਮ ਵੱਲੋਂ ਬਲੱਡ ਬੈਂਕ ਦੀ ਵਿਜ਼ਿਟ ਕਰ ਕੇ ਰਿਪੋਰਟ ਦਿੱਤੀ ਜਾ ਰਹੀ ਹੈl ਜ਼ਿਕਰਯੋਗ ਹੈ ਕਿ ਇਸ ਸੰਬਧੀ ਅੱਜ ਜਿਲਾ ਡੈਂਟਲ ਹੈਲਥ ਅਫ਼ਸਰ ਡਾ.ਕਪਿਲ ਡੋਗਰਾ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ.ਪ੍ਰੇਮ ਕੁਮਾਰ ਵੱਲੋਂ ਬਲੱਡ ਬੈਂਕ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਮੈਡੀਕਲ ਅਫ਼ਸਰ ਫਗਵਾੜਾ ਡਾ.ਪਰਮਿੰਦਰ ਕੌਰ ਵੀ ਨਾਲ ਸਨ। ਡਾ.ਰਾਜੀਵ ਪ੍ਰਾਸ਼ਰ ਨੇ ਦਸਿਆ ਕਿ ਸਿਹਤ ਵਿਭਾਗ ਕਪੂਰਥਲਾ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ। ਉਹਨਾਂ ਕਿਹਾ ਕਿ ਬਲੱਡ ਬੈਂਕ ਫਗਵਾੜਾ ਵਿਖੇ ਪੇਸ਼ ਆ ਰਹੀਆਂ ਦਿੱਕਤਾਂ ਨੂੰ ਜਲਦ ਤੋਂ ਜਲਦ ਦੂਰ ਕੀਤਾ ਜਾਏਗਾ ਅਤੇ ਮਰੀਜ਼ਾਂ ਡੀ ਸਹੂਲਤ ਲਈ ਜਲਦ ਤੋਂ ਜਲਦ ਇਹ ਸੇਵਾਵਾਂ ਸ਼ੁਰੂ ਕੀਤੀਆਂ ਜਾਣਗੀਆਂ।

Related Articles

Leave a Reply

Your email address will not be published. Required fields are marked *

Check Also
Close
Back to top button