ਸਥਾਨਕ ਖਬਰ

ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ ਹੋਇਆ 197ਵੇਂ ਮਾਸਿਕ ਰਾਸ਼ਨ ਵੰਡ ਸਮਾਗਮ ਦਾ ਆਯੋਜਨ

ਸਮਾਜ ਸੇਵਿਕਾ ਅਨੂੰ ਬੱਤਰਾ ਨੇ ਕਰਵਾਈ ਆਰੰਭਤਾ

ਫਗਵਾੜਾ 16 ਮਈ  (  ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)         ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ 197ਵਾਂ ਮਾਸਿਕ ਰਾਸ਼ਨ ਵੰਡ ਸਮਾਗਮ ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੀ ਨਿਗਰਾਨੀ ਹੇਠ ਕਰਵਾਇਆ ਗਿਆ। ਜਿਸ ਵਿੱਚ ਸਮਾਜ ਸੇਵਿਕਾ ਅਨੂੰ ਬੱਤਰਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਹਨਾਂ ਨੇ ਲੋੜਵੰਦ ਔਰਤਾਂ ਨੂੰ ਰਾਸ਼ਨ ਵੰਡਦਿਆਂ ਬਲੱਡ ਬੈਂਕ ਵੱਲੋਂ ਸਮਾਜ ਸੇਵਾ ਵਿੱਚ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ। ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਇਹ ਰਾਸ਼ਨ ਵੰਡ ਸੇਵਾ ਲਗਭਗ 16 ਸਾਲਾਂ ਤੋਂ ਨਿਰੰਤਰ ਜਾਰੀ ਹੈ। ਜਿਸ ਵਿੱਚ ਸਮਾਜ ਸੇਵਕ ਰਜਿੰਦਰ ਸਿੰਘ ਕੋਚੜ (ਖੰਡ ਵਾਲੇ), ਰਮੇਸ਼ ਗਾਬਾ, ਰਮੇਸ਼ ਦੁੱਗਲ, ਮਨੀਸ਼ ਬੱਤਰਾ, ਤਾਰਾ ਚੰਦ ਚੁੰਬਰ, ਅਵਤਾਰ ਸਿੰਘ ਕੋਛੜ, ਰਾਜੀਵ ਕੁਮਰਾ, ਐਨ.ਆਰ.ਆਈ. ਸਤਪਾਲ ਵਰਮਾ, ਹਰਸ਼ ਵੀਰਜੀ ਛਾਬੜਾ, ਰਮਨ ਨਹਿਰਾ, ਸੋਨੀ ਦੁੱਗਲ, ਐਡਵੋਕੇਟ ਅੰਕਿਤ ਢੀਂਗਰਾ ਆਦਿ ਵਲੋਂ ਵਢਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ। ਇਸ ਮੌਕੇ ਕ੍ਰਿਸ਼ਨ ਕੁਮਾਰ, ਮੋਹਨ ਲਾਲ ਤਨੇਜਾ, ਸੁਧਾ ਬੇਦੀ, ਬਬਲੀ ਸ਼ਰਮਾ, ਮੋਨਿਕਾ ਸ਼ਰਮਾ, ਐਸ.ਸੀ. ਚਾਵਲਾ, ਰਾਮਜੀ, ਵਿਪਨ ਖੁਰਾਨਾ ਆਦਿ ਮੌਜੂਦ ਸਨ।
ਤਸਵੀਰ : ਬਲੱਡ ਬੈਂਕ ਫਗਵਾੜਾ ਵਿਖੇ ਰਾਸ਼ਨ ਵੰਡ ਸਮਾਗਮ ਦੌਰਾਨ ਲੋੜਵੰਦ ਔਰਤ ਨੂੰ ਰਾਸ਼ਨ ਵੰਡਦੇ ਹੋਏ ਮੁੱਖ ਮਹਿਮਾਨ ਅਤੇ ਪਤਵੰਤੇ।

Related Articles

Leave a Reply

Your email address will not be published. Required fields are marked *

Back to top button