ਪ੍ਰੇਮ ਨਗਰ ਸੇਵਾ ਸੁਸਾਇਟੀ ਨੇ ਖਰਬੂਜੇ ਵੰਡ ਕੇ ਮਨਾਇਆ ਮਹਾਨ ਪਰਉਪਕਾਰੀ ਭਗਤ ਪੂਰਨ ਸਿੰਘ ਦਾ ਜਨਮ ਦਿਵਸ
* ਸਮਾਜ ਸੇਵਕ ਮਹਿੰਦਰ ਸਿੰਘ ਤੇ ਮੋਹਨ ਲਾਲ ਤਨੇਜਾ ਦਾ ਰਿਹਾ ਵਿਸ਼ੇਸ਼ ਸਹਿਯੋਗ
ਫਗਵਾੜਾ 4 ਜੂਨ ( ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)
ਨਗਰ ਕੌਂਸਲ ਫਗਵਾੜਾ ਦੇ ਸਾਬਕਾ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੇ ਉਪਰਾਲੇ ਸਦਕਾ ਪ੍ਰੇਮ ਨਗਰ ਸੇਵਾ ਸੁਸਾਇਟੀ ਵੱਲੋਂ ਮਹਾਨ ਪਰਉਪਕਾਰੀ ਭਗਤ ਪੂਰਨ ਸਿੰਘ ਦਾ ਜਨਮ ਦਿਨ ਸਥਾਨਕ ਖੇੜਾ ਰੋਡ ’ਤੇ ਖਰਬੂਜੇ ਵੰਡ ਕੇ ਮਨਾਇਆ ਗਿਆ। ਇਸ ਮੌਕੇ ਮਲਕੀਅਤ ਸਿੰਘ ਰਘਬੋਤਰਾ ਨੇ ਪ੍ਰੋਜੈਕਟ ਨੂੰ ਸਫਲ ਬਨਾਉਣ ‘ਚ ਵਿਸ਼ੇਸ਼ ਸਹਿਯੋਗ ਲਈ ਸਮਾਜ ਸੇਵਕ ਮਹਿੰਦਰ ਸਿੰਘ ਅਤੇ ਮੋਹਨ ਲਾਲ ਤਨੇਜਾ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਦੱਸਿਆ ਕਿ ਭਗਤ ਪੂਰਨ ਸਿੰਘ ਨੇ ਨਿਰਸਵਾਰਥ ਭਾਵਨਾ ਦੇ ਨਾਲ ਲੋੜਵੰਦਾਂ ਦੀ ਸੇਵਾ ਕੀਤੀ। ਉਹਨਾਂ ਸੇਵਾ ਦੇ ਲਈ ਪਿੰਗਲਵਾੜਾ ਦੀ ਸਥਾਪਨਾ ਵੀ ਕਰਵਾਈ। ਜਿੱਥੇ ਹਜਾਰਾਂ ਗਰੀਬ, ਮੰਦਬੁੱਧੀ ਅਤੇ ਯਤੀਮ ਬੱਚਿਆਂ ਦੀ ਪਰਵਰਿਸ਼ ਹੋ ਰਹੀ ਹੈ। ਇਸ ਤੋਂ ਇਲਾਵਾ ਇਸਤੇਮਾਲ ਹੋਏ ਕਾਗਜਾਂ ਦੀ ਮੁੜ ਵਰਤੋਂ ਅਤੇ ਜੈਵਿਕ ਖੇਤੀ ਰਾਹੀਂ ਵਾਤਾਵਰਣ ਸੰਭਾਲ ‘ਚ ਵੀ ਵੱਡਾ ਯੋਗਦਾਨ ਪਾਇਆ। ਤਰਬੂਜ ਵੰਡਣ ਦੀ ਸੇਵਾ ਸੁਸਾਇਟੀ ਦੇ ਪ੍ਰਧਾਨ ਸੁਧੀਰ ਸ਼ਰਮਾ, ਵੰਦਨਾ ਸ਼ਰਮਾ, ਵਿਜੇ ਕੁਮਾਰ, ਰਾਜਕੁਮਾਰ ਕਨੌਜੀਆ, ਅੰਮ੍ਰਿਤ ਗੁਜਰਾਤੀਆ ਵਲੋਂ ਨਿਭਾਈ ਗਈ।
ਤਸਵੀਰ ਸਮੇਤ।