ਸਥਾਨਕ ਖਬਰ
ਆਸ਼ੂ ਮਾਰਕੰਡਾ ਨੇ ਹਿਊਮਨ ਰਾਈਟਸ ਕੌਂਸਿਲ (ਵੁਮੈਨ ਸੈੱਲ) ਦੀ ਰਾਸ਼ਟਰੀ ਉਪ ਪ੍ਰਧਾਨ ਐਡਵੋਕੇਟ ਅਨੂ ਸ਼ਰਮਾ ਨੂੰ ਕੀਤਾ ਸਨਮਾਨਤ
* ਕਿਹਾ: ਮਹਿਲਾ ਸਸ਼ਕਤੀਕਰਨ ‘ਚ ਪਾ ਰਹੇ ਸ਼ਲਾਘਾਯੋਗ ਯੋਗਦਾਨ
ਫਗਵਾੜਾ 5 ਜੂਨ ( ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)
ਹਿਊਮਨ ਰਾਈਟਸ ਕੌਂਸਲ (ਇੰਡੀਆ) ਵੁਮੈਨ ਸੈੱਲ ਦੀ ਰਾਸ਼ਟਰੀ ਉਪ ਪ੍ਰਧਾਨ ਐਡਵੋਕੇਟ ਅਨੂ ਸ਼ਰਮਾ ਨੂੰ ਕੌਂਸਲ ਦੇ ਜ਼ਿਲ੍ਹਾ ਕਪੂਰਥਲਾ ਪ੍ਰਧਾਨ ਆਸ਼ੂ ਮਾਰਕੰਡਾ ਦੇ ਦਫ਼ਤਰ ਚਰਾਗ਼ ਐਸੋਸੀਏਟਸ ਸੁਭਾਸ਼ ਨਗਰ ਵਿਖੇ ਕੌਂਸਲ ਦੇ ਅਹੁਦੇਦਾਰਾਂ ਵੱਲੋਂ ਸਨਮਾਨਿਤ ਕੀਤਾ ਗਿਆ। ਜ਼ਿਲ੍ਹਾ ਪ੍ਰਧਾਨ ਆਸ਼ੂ ਮਾਰਕੰਡਾ ਨੇ ਦੱਸਿਆ ਕਿ ਐਡਵੋਕੇਟ ਅਨੂ ਸ਼ਰਮਾ ਮਹਿਲਾ ਸੈੱਲ ਦੀ ਰਾਸ਼ਟਰੀ ਉਪ ਪ੍ਰਧਾਨ ਵਜੋਂ ਮਹਿਲਾ ਸਸ਼ਕਤੀਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ। ਔਰਤਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਕੇ ਨਿਆਂ ਦੇ ਮਾਮਲੇ ਵਿੱਚ ਆਤਮ ਨਿਰਭਰ ਬਣਾਉਣ ਲਈ ਉਨ੍ਹਾਂ ਦੇ ਬਹੁਤ ਹੀ ਸ਼ਲਾਘਾਯੋਗ ਯਤਨ ਜਾਰੀ ਹਨ। ਇਸ ਦੌਰਾਨ ਆਸ਼ੂ ਮਾਰਕੰਡਾ ਨੇ ਐਡਵੋਕੇਟ ਸ਼ਰਮਾ ਨੂੰ ਦੱਸਿਆ ਕਿ ਰਾਸ਼ਟਰੀ ਪ੍ਰਧਾਨ ਆਰਤੀ ਰਾਜਪੂਤ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਕੌਂਸਲ ਦੇ ਐਸ.ਸੀ ਸੈੱਲ ਅਤੇ ਯੂਥ ਸੈੱਲ ਦਾ ਜਲਦੀ ਹੀ ਵਿਸਥਾਰ ਕੀਤਾ ਜਾਵੇਗਾ। ਐਡਵੋਕੇਟ ਅਨੂ ਸ਼ਰਮਾ ਨੇ ਜ਼ਿਲ੍ਹਾ ਪ੍ਰਧਾਨ ਆਸ਼ੂ ਮਾਰਕੰਡਾ ਨਾਲ ਮੌਜੂਦ ਰਹੇ ਕੌਂਸਲ ਦੇ ਐਸ.ਸੀ. ਸੈੱਲ ਦੇ ਜ਼ਿਲ੍ਹਾ ਪ੍ਰਧਾਨ ਜਸਵੀਰ ਮਾਹੀ, ਯੂਥ ਸੈੱਲ ਪੰਜਾਬ ਦੇ ਯੂਥ ਪ੍ਰਧਾਨ ਦੀਪਕ ਸੇਠੀ, ਗੁਲਸ਼ਨ ਸ਼ਰਮਾ ਲੱਕੀ, ਜ਼ਿਲ੍ਹਾ ਉਪ ਪ੍ਰਧਾਨ ਸੰਜੀਵ ਕੁਮਾਰ ਮਿੰਚੂ, ਜ਼ਿਲ੍ਹਾ ਸਕੱਤਰ ਹਰੀਸ਼ ਗੁਲਾਟੀ ਅਤੇ ਮੋਹਿਤ ਮਨੋਚਾ ਨਾਲ ਮੀਟਿੰਗ ਵੀ ਕੀਤੀ । ਜਿਸ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਮਨੁੱਖੀ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਲਈ ਸੰਭਾਵਿਤ ਗਤੀਵਿਧੀਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਕੌਂਸਲ ਦੇ ਵੱਖ-ਵੱਖ ਸੈੱਲਾਂ ਨਾਲ ਵੱਧ ਤੋਂ ਵੱਧ ਨੌਜਵਾਨਾਂ ਨੂੰ ਜੋੜਨ ਦਾ ਸੱਦਾ ਵੀ ਦਿੱਤਾ। ਇਸ ਮੌਕੇ ਅਮਿਤ ਢੀਂਗਰਾ ਅਤੇ ਵਿਜੇ ਅਰੋੜਾ ਆਦਿ ਵੀ ਮੌਜੂਦ ਸਨ।
ਤਸਵੀਰ: ਮਨੁੱਖੀ ਅਧਿਕਾਰ ਕੌਂਸਲ ਮਹਿਲਾ ਸੈੱਲ ਦੀ ਰਾਸ਼ਟਰੀ ਉਪ ਪ੍ਰਧਾਨ ਐਡਵੋਕੇਟ ਅਨੂ ਸ਼ਰਮਾ ਨੂੰ ਸਨਮਾਨਤ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਆਸ਼ੂ ਮਾਰਕੰਡਾ ਦੇ ਨਾਲ ਜਸਵੀਰ ਮਾਹੀ ਅਤੇ ਹੋਰ।
ਹਿਊਮਨ ਰਾਈਟਸ ਕੌਂਸਲ (ਇੰਡੀਆ) ਵੁਮੈਨ ਸੈੱਲ ਦੀ ਰਾਸ਼ਟਰੀ ਉਪ ਪ੍ਰਧਾਨ ਐਡਵੋਕੇਟ ਅਨੂ ਸ਼ਰਮਾ ਨੂੰ ਕੌਂਸਲ ਦੇ ਜ਼ਿਲ੍ਹਾ ਕਪੂਰਥਲਾ ਪ੍ਰਧਾਨ ਆਸ਼ੂ ਮਾਰਕੰਡਾ ਦੇ ਦਫ਼ਤਰ ਚਰਾਗ਼ ਐਸੋਸੀਏਟਸ ਸੁਭਾਸ਼ ਨਗਰ ਵਿਖੇ ਕੌਂਸਲ ਦੇ ਅਹੁਦੇਦਾਰਾਂ ਵੱਲੋਂ ਸਨਮਾਨਿਤ ਕੀਤਾ ਗਿਆ। ਜ਼ਿਲ੍ਹਾ ਪ੍ਰਧਾਨ ਆਸ਼ੂ ਮਾਰਕੰਡਾ ਨੇ ਦੱਸਿਆ ਕਿ ਐਡਵੋਕੇਟ ਅਨੂ ਸ਼ਰਮਾ ਮਹਿਲਾ ਸੈੱਲ ਦੀ ਰਾਸ਼ਟਰੀ ਉਪ ਪ੍ਰਧਾਨ ਵਜੋਂ ਮਹਿਲਾ ਸਸ਼ਕਤੀਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ। ਔਰਤਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਕੇ ਨਿਆਂ ਦੇ ਮਾਮਲੇ ਵਿੱਚ ਆਤਮ ਨਿਰਭਰ ਬਣਾਉਣ ਲਈ ਉਨ੍ਹਾਂ ਦੇ ਬਹੁਤ ਹੀ ਸ਼ਲਾਘਾਯੋਗ ਯਤਨ ਜਾਰੀ ਹਨ। ਇਸ ਦੌਰਾਨ ਆਸ਼ੂ ਮਾਰਕੰਡਾ ਨੇ ਐਡਵੋਕੇਟ ਸ਼ਰਮਾ ਨੂੰ ਦੱਸਿਆ ਕਿ ਰਾਸ਼ਟਰੀ ਪ੍ਰਧਾਨ ਆਰਤੀ ਰਾਜਪੂਤ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਕੌਂਸਲ ਦੇ ਐਸ.ਸੀ ਸੈੱਲ ਅਤੇ ਯੂਥ ਸੈੱਲ ਦਾ ਜਲਦੀ ਹੀ ਵਿਸਥਾਰ ਕੀਤਾ ਜਾਵੇਗਾ। ਐਡਵੋਕੇਟ ਅਨੂ ਸ਼ਰਮਾ ਨੇ ਜ਼ਿਲ੍ਹਾ ਪ੍ਰਧਾਨ ਆਸ਼ੂ ਮਾਰਕੰਡਾ ਨਾਲ ਮੌਜੂਦ ਰਹੇ ਕੌਂਸਲ ਦੇ ਐਸ.ਸੀ. ਸੈੱਲ ਦੇ ਜ਼ਿਲ੍ਹਾ ਪ੍ਰਧਾਨ ਜਸਵੀਰ ਮਾਹੀ, ਯੂਥ ਸੈੱਲ ਪੰਜਾਬ ਦੇ ਯੂਥ ਪ੍ਰਧਾਨ ਦੀਪਕ ਸੇਠੀ, ਗੁਲਸ਼ਨ ਸ਼ਰਮਾ ਲੱਕੀ, ਜ਼ਿਲ੍ਹਾ ਉਪ ਪ੍ਰਧਾਨ ਸੰਜੀਵ ਕੁਮਾਰ ਮਿੰਚੂ, ਜ਼ਿਲ੍ਹਾ ਸਕੱਤਰ ਹਰੀਸ਼ ਗੁਲਾਟੀ ਅਤੇ ਮੋਹਿਤ ਮਨੋਚਾ ਨਾਲ ਮੀਟਿੰਗ ਵੀ ਕੀਤੀ । ਜਿਸ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਮਨੁੱਖੀ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਲਈ ਸੰਭਾਵਿਤ ਗਤੀਵਿਧੀਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਕੌਂਸਲ ਦੇ ਵੱਖ-ਵੱਖ ਸੈੱਲਾਂ ਨਾਲ ਵੱਧ ਤੋਂ ਵੱਧ ਨੌਜਵਾਨਾਂ ਨੂੰ ਜੋੜਨ ਦਾ ਸੱਦਾ ਵੀ ਦਿੱਤਾ। ਇਸ ਮੌਕੇ ਅਮਿਤ ਢੀਂਗਰਾ ਅਤੇ ਵਿਜੇ ਅਰੋੜਾ ਆਦਿ ਵੀ ਮੌਜੂਦ ਸਨ।ਤਸਵੀਰ: ਮਨੁੱਖੀ ਅਧਿਕਾਰ ਕੌਂਸਲ ਮਹਿਲਾ ਸੈੱਲ ਦੀ ਰਾਸ਼ਟਰੀ ਉਪ ਪ੍ਰਧਾਨ ਐਡਵੋਕੇਟ ਅਨੂ ਸ਼ਰਮਾ ਨੂੰ ਸਨਮਾਨਤ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਆਸ਼ੂ ਮਾਰਕੰਡਾ ਦੇ ਨਾਲ ਜਸਵੀਰ ਮਾਹੀ ਅਤੇ ਹੋਰ।
—