ਲਾਇਨ ਜਸਵੀਰ ਮਾਹੀ ਬਣੇ ਲਾਇਨਜ਼ ਕਲੱਬ ਫਗਵਾੜਾ ਸਿਟੀ ਦੇ ਪ੍ਰਧਾਨ
ਲਾਇਨ ਦੀਪਕ ਸੇਠੀ ਸਕੱਤਰ ਤੇ ਗੁਲਸ਼ਨ ਸ਼ਰਮਾ ਲੱਕੀ ਨੂੰ ਐਲਾਨਿਆ ਖਜ਼ਾਨਚੀ
ਫਗਵਾੜਾ 9 ਜੂਨ ( ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)
ਫਗਵਾੜਾ ਦੀ ਸੌ ਫੀਸਦੀ ਸਰਗਰਮ ਅਤੇ ਇਲੈਵਨ ਸਟਾਰ ਦਾ ਦਰਜਾ ਪ੍ਰਾਪਤ ਲਾਇਨਜ਼ ਕਲੱਬ ਫਗਵਾੜਾ ਸਿਟੀ ਦੀ ਨਵੀਂ ਟੀਮ ਦਾ ਐਲਾਨ ਅੱਜ ਸੁਭਾਸ਼ ਨਗਰ ਸਥਿਤ ਚਿਰਾਗ ਐਸੋਸੀਏਟਸ ਦੇ ਦਫ਼ਤਰ ਵਿਖੇ ਹੋਈ ਮੀਟਿੰਗ ਦੌਰਾਨ ਕੀਤਾ ਗਿਆ। ਮੌਜੂਦਾ ਪ੍ਰਧਾਨ ਲਾਇਨ ਜੁਗਲ ਬਵੇਜਾ ਵਲੋਂ ਸਾਲ 2025-26 ਲਈ ਨਵੇਂ ਪ੍ਰਧਾਨ ਵਜੋਂ ਲਾਇਨ ਜਸਵੀਰ ਮਾਹੀ ਦੇ ਨਾਮ ਦਾ ਪ੍ਰਸਤਾਵ ਰੱਖਿਆ ਗਿਆ। ਜਿਸ ਨੂੰ ਸਮੂਹ ਮੈਂਬਰਾਂ ਨੇ ਸਰਬ ਸੰਮਤੀ ਦੇ ਨਾਲ ਪ੍ਰਵਾਨ ਕਰ ਲਿਆ। ਇਸ ਦੌਰਾਨ ਲਾਇਨ ਦੀਪਕ ਸੇਠੀ ਨੂੰ ਕਲੱਬ ਸਕੱਤਰ, ਲਾਇਨ ਗੁਲਸ਼ਨ ਸ਼ਰਮਾ ਲੱਕੀ ਨੂੰ ਖਜ਼ਾਨਚੀ ਅਤੇ ਲਾਇਨ ਸੰਜੇ ਤ੍ਰੇਹਨ ਨੂੰ ਪੀਆਰਓ ਨਿਯੁਕਤ ਕੀਤਾ ਗਿਆ। ਕਲੱਬ ਮੈਂਬਰਾਂ ਦੇ ਸਮੂਹ ਵੱਲੋਂ ਨਵ ਨਿਯੁਕਤ ਪ੍ਰਧਾਨ ਲਾਇਨ ਜਸਵੀਰ ਮਾਹੀ ਅਤੇ ਉਨ੍ਹਾਂ ਦੀ ਟੀਮ ਨੂੰ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਨਵ-ਨਿਯੁਕਤ ਪ੍ਰਧਾਨ ਲਾਇਨ ਜਸਵੀਰ ਮਾਹੀ ਨੇ ਸਾਰੇ ਕਲੱਬ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਕਲੱਬ ਦੀ ਸ਼ਾਨ ਨੂੰ ਕਾਇਮ ਰੱਖਦੇ ਹੋਏ, ਉਹ ਆਉਣ ਵਾਲੇ ਇੱਕ ਸਾਲ ਵਿੱਚ ਆਪਣੀ ਟੀਮ ਅਤੇ ਸਮੂਹ ਮੈਂਬਰਾਂ ਦੀ ਮਦਦ ਨਾਲ ਅਨੇਕਾਂ ਸਮਾਜ ਸੇਵਾ ਦੇ ਪ੍ਰੋਜੈਕਟ ਕਰਨਗੇ। ਇਸ ਦੌਰਾਨ ਮੌਜੂਦ ਰਹੇ ਰੀਜਨ ਚੇਅਰਮੈਨ ਲਾਇਨ ਆਸ਼ੂ ਮਾਰਕੰਡਾ, ਲਾਇਨ ਤਜਿੰਦਰ ਬਾਵਾ ਐਮ.ਜੇ.ਐਫ., ਮੋਜੂਦਾ ਪ੍ਰਧਾਨ ਜੁਗਲ ਬਵੇਜਾ, ਡਿਸਟ੍ਰਿਕਟ ਚੇਅਰਮੈਨ ਲਾਇਨ ਅਸ਼ੋਕ ਵਧਵਾ, ਡਿਸਟ੍ਰਿਕਟ ਚੇਅਰਮੈਨ ਲਾਇਨ ਸੁਨੀਲ ਢੀਂਗਰਾ ਅਤੇ ਡਿਸਟ੍ਰਿਕਟ ਚੇਅਰਮੈਨ ਬੱਬੂ ਮਨੀਲਾ ਨੇ ਨਵੀਂ ਟੀਮ ਨੂੰ ਵਧਾਈ ਦਿੱਤੀ ਅਤੇ ਵਿਸ਼ਵਾਸ ਪ੍ਰਗਟਾਇਆ ਕਿ ਨਵ ਨਿਯੁਕਤ ਪ੍ਰਧਾਨ ਲਾਇਨ ਜਸਵੀਰ ਮਾਹੀ ਸਥਾਈ ਪ੍ਰੋਜੈਕਟਾਂ ਤੋਂ ਇਲਾਵਾ ਇੱਕ ਪ੍ਰਸਿੱਧ ਗਾਇਕ ਹੋਣ ਦੇ ਨਾਤੇ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਅਤੇ ਸਮਾਜ ਪ੍ਰਤੀ ਜਾਗਰੂਕਤਾ ਲਿਆਉਣ ਵਾਲੇ ਪ੍ਰੋਜੈਕਟਾਂ ’ਤੇ ਵੀ ਕੰਮ ਕਰਨਗੇ। ਸਾਰੇ ਕਲੱਬ ਮੈਂਬਰਾਂ ਨੇ ਨਵੀਂ ਟੀਮ ਨੂੰ ਆਪਣਾ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ’ਤੇ ਕਲੱਬ ਮੈਂਬਰ ਸੰਤੋਖ ਰਾਜ ਸ਼ੌਕੀ, ਵਿਪਨ ਠਾਕੁਰ, ਮੋਹਿਤ ਅਰੋੜਾ, ਪੁਨੀਤ ਸੇਠੀ, ਵਿਜੇ ਅਰੋੜਾ, ਗਗਨ ਬੱਤਰਾ ਗੱਗੀ, ਸਾਹਿਲ ਸਿੰਘ, ਤਰੁਣ ਖੋਸਲਾ, ਅਮਿਤ ਢੀਂਗਰਾ, ਮੋਹਿਤ ਮਨੋਚਾ, ਸਾਹਿਲ ਸਿੰਘ, ਪਰਮਿੰਦਰ ਸਿੰਘ ਆਦਿ ਮੌਜੂਦ ਸਨ।
ਤਸਵੀਰ : ਲਾਇਨਜ਼ ਕਲੱਬ ਫਗਵਾੜਾ ਸਿਟੀ ਦੇ ਨਵ-ਨਿਯੁਕਤ ਪ੍ਰਧਾਨ ਲਾਇਨ ਜਸਵੀਰ ਮਾਹੀ ਅਤੇ ਉਨ੍ਹਾਂ ਦੀ ਟੀਮ ਦਾ ਸਨਮਾਨ ਕਰਦੇ ਹੋਏ ਰੀਜਨ ਚੇਅਰਮੈਨ ਲਾਇਨ ਆਸ਼ੂ ਮਾਰਕੰਡਾ, ਲਾਇਨ ਅਸ਼ੋਕ ਵਧਵਾ ਅਤੇ ਹੋਰ।