ਸਥਾਨਕ ਖਬਰ

ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ ਮਨਾਇਆ ਵਿਸ਼ਵ ਖੂਨਦਾਨੀ ਦਿਵਸ

* 21 ਖੂਨਦਾਨੀਆਂ ਨੇ ਆਪਣਾ ਖੂਨ ਕੀਤਾ ਦਾਨ

ਫਗਵਾੜਾ 15 ਜੂਨ (ਸੁਸ਼ੀਲ ਸ਼ਰਮਾ /ਨਵੋਦਿਤ ਸ਼ਰਮਾ)        ) ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ ਸਿਹਤ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਵਿਸ਼ਵ ਖ਼ੂਨਦਾਨ ਦਿਵਸ ਬਲੱਡ ਬੈਂਕ ਦੇ ਸਰਪ੍ਰਸਤ ਕੇ.ਕੇ. ਸਰਦਾਨਾ ਦੀ ਸਰਪ੍ਰਸਤੀ ਅਤੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੀ ਦੇਖ-ਰੇਖ ਹੇਠ ਮਨਾਇਆ ਗਿਆ। ਰਘਬੋਤਰਾ ਨੇ ਹਾਜਰੀਨ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਸ਼ਵ ਖੂਨਦਾਨ ਦਿਵਸ ਖੂਨ ਚੜ੍ਹਾਉਣ ਦੀ ਮੋਜੂਦਾ ਵਿਧੀ ਦੇ ਜਨਮਦਾਤਾ ਅਤੇ ਜੀਵ ਵਿਗਿਆਨੀ ਕਾਰਲ ਲੈਂਡ ਸਟਾਈਨਰ ਦੇ ਜਨਮ ਦਿਨ ਨੂੰ ਸਮਰਪਿਤ ਹੈ। ਜਿਹਨਾਂ ਨੂੰ ਵੱਖੋ ਵੱਖ ਬਲੱਡ ਗਰੁੱਪ ਦੀ ਖੋਜ ਲਈ ਨੋਬਰ ਪੁਰਸਕਾਰ ਦਿੱਤਾ ਗਿਆ ਅਤੇ ਡਬਲਯੂ.ਐਚ.ਓ. ਨੇ ਉਹਨਾਂ ਦੇ ਜਨਮ ਦਿਨ ਨੂੰ ਵਿਸ਼ਵ ਖੂਨਦਾਨ ਦਿਵਸ ਵਜੋਂ ਮਾਨਤਾ ਦਿੱਤੀ। ਇਸ ਦੌਰਾਨ ਖੂਨਦਾਨ ਕੈਂਪ ਵੀ ਲਗਾਇਆ ਗਿਆ। ਜਿਸ ਵਿਚ 21 ਨੌਜਵਾਨਾਂ ਨੇ ਆਪਣਾ ਖੂਨ ਦਾਨ ਕੀਤਾ। ਨੌਜਵਾਨਾਂ ਨੇ ਅਹਿਦ ਵੀ ਲਿਆ ਕਿ ਉਹ ਭਵਿੱਖ ‘ਚ ਵੀ ਖੂਨਦਾਨ ਕਰਦੇ ਰਹਿਣਗੇ ਤਾਂ ਜੋ ਕਿਸੇ ਲੋੜਵੰਦ ਨੂੰ ਖੂਨ ਦੀ ਘਾਟ ਕਾਰਨ ਜਾਨ ਨਾ ਗੁਆਉਣੀ ਪਵੇ। ਖੂਨਦਾਨ ਕੈਂਪ ਨੂੰ ਸਫਲ ਬਨਾਉਣ ਵਿਚ ਆਰ.ਬੀ.ਐਲ. ਬੈਂਕ ਫਗਵਾੜਾ, ਪੋਸਟ ਆਫਿਸ ਅਤੇ ਬਲੱਡ ਬੈਂਕ ਦੇ ਸਟਾਫ ਦਾ ਵਢਮੁੱਲਾ ਸਹਿਯੋਗ ਰਿਹਾ। ਇਸ ਮੌਕੇ ਮੋਹਨ ਲਾਲ ਤਨੇਜਾ, ਸੁਧਾ ਬੇਦੀ ਸਮੇਤ ਹੋਰ ਪਤਵੰਤੇ ਵੀ ਹਾਜਰ ਸਨ।
ਤਸਵੀਰ ਸਮੇਤ।

Related Articles

Leave a Reply

Your email address will not be published. Required fields are marked *

Check Also
Close
Back to top button