ਲਾਇਨਜ਼ ਕਲੱਬ ਫਗਵਾੜਾ ਸਰਵਿਸ ਦੀ ਨਵੀਂ ਟੀਮ ਨੇ ਕੀਤੀ ਆਪਣੀ ਪਹਿਲੀ ਮੀਟਿੰਗ
ਅਗਲੇ ਇੱਕ ਸਾਲ ਦੇ ਪ੍ਰੋਜੈਕਟਾਂ ਬਾਰੇ ਕੀਤੀ ਚਰਚਾ
ਫਗਵਾੜਾ 23 ਜੂਨ ( ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)
ਲਾਇਨਜ਼ ਇੰਟਰਨੈਸ਼ਨਲ 321-ਡੀ ਦੀ ਇਲੈਵਨ ਸਟਾਰ ਸਪੈਸ਼ਲ ਸਟੇਟਸ ਪ੍ਰਾਪਤ ਮੋਹਰੀ ਸ਼੍ਰੇਣੀ ਦੀ ਸੌ ਫੀਸਦੀ ਐਕਟਿਵ ਲਾਇਨਜ਼ ਕਲੱਬ ਫਗਵਾੜਾ ਸਰਵਿਸ ਦੀ ਸਾਲ 2025-26 ਲਈ ਚੁਣੀ ਗਈ ਨਵੀਂ ਟੀਮ ਦੀ ਪਹਿਲੀ ਮੀਟਿੰਗ ਹੋਟਲ ਅੰਬੈਸਡਰ ਵਿਖੇ ਆਯੋਜਿਤ ਕੀਤੀ ਗਈ। ਜਿਸਦੀ ਪ੍ਰਧਾਨਗੀ ਨਵੇਂ ਚੁਣੇ ਗਏ ਪ੍ਰਧਾਨ ਲਾਇਨ ਅਮਨ ਤਨੇਜਾ ਨੇ ਕੀਤੀ। ਮੀਟਿੰਗ ਦੌਰਾਨ ਆਉਣ ਵਾਲੇ ਇੱਕ ਸਾਲ ਦਰਮਿਆਨ ਆਯੋਜਿਤ ਕੀਤੇ ਜਾਣ ਵਾਲੇ ਪ੍ਰੋਜੈਕਟਾਂ ਦੀ ਰੂਪ-ਰੇਖਾ ਤਿਆਰ ਕੀਤੀ ਗਈ। ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਲਾਇਨ ਅਮਨ ਤਨੇਜਾ ਨੇ ਦੱਸਿਆ ਕਿ ਹਰ ਮਹੀਨੇ ਇੱਕ ਜਨਰਲ ਬਾਡੀ ਮੀਟਿੰਗ ਅਤੇ ਬੋਰਡ ਆਫ਼ ਡਾਇਰੈਕਟਰਜ਼ ਦੀ ਇੱਕ ਵੱਖਰੀ ਮੀਟਿੰਗ ਆਯੋਜਿਤ ਕਰਨ ’ਤੇ ਵੀ ਸਹਿਮਤੀ ਪ੍ਰਗਟਾਈ ਗਈ ਹੈ। ਲਾਇਨ ਤਨੇਜਾ ਨੇ ਆਪਣੀ ਟੀਮ ਦਾ ਐਲਾਨ ਵੀ ਕੀਤਾ ਅਤੇ ਲਾਇਨ ਅਜੈ ਭਗਤ ਨੂੰ ਸਕੱਤਰ, ਲਾਇਨ ਰਾਜਨ ਧਵਨ ਨੂੰ ਕੈਸ਼ੀਅਰ ਨਿਯੁਕਤ ਕੀਤਾ ਜਦਕਿ ਪੀ.ਆਰ.ਓ. ਦੀ ਜ਼ਿੰਮੇਵਾਰੀ ਲਾਇਨਜ਼ ਇੰਟਰਨੈਸ਼ਨਲ 321-ਡੀ ਦੇ ਡਿਸਟ੍ਰਿਕਟ ਚੇਅਰਮੈਨ ਲਾਇਨ ਵਿਪਨ ਹਾਂਡਾ ਨੂੰ ਸੌਂਪੀ ਗਈ, ਜੋ ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਲਾਇਨ ਵਿਪਨ ਹਾਂਡਾ ਨੇ ਨਵੀਂ ਟੀਮ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਪੀ.ਆਰ.ਓ. ਵਜੋਂ ਨਵੀਂ ਟੀਮ ਨੂੰ ਆਪਣਾ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਉਮੀਦ ਪ੍ਰਗਟਾਈ ਕਿ ਨਵ-ਨਿਯੁਕਤ ਪ੍ਰਧਾਨ ਲਾਇਨ ਅਮਨ ਤਨੇਜਾ ਆਪਣੀ ਸਿਆਣਪ ਨਾਲ ਕਲੱਬ ਨੂੰ ਨਵੀਆਂ ਉਚਾਈਆਂ ’ਤੇ ਲੈ ਜਾਣਗੇ ਅਤੇ ਕਲੱਬ ਦੇ ਸਾਰੇ ਮੈਂਬਰਾਂ ਦੇ ਸਹਿਯੋਗ ਨਾਲ ਕਲੱਬ ਦੇ ਸਟੇਟਸ ਨੂੰ ਵੀ ਬਰਕਰਾਰ ਰੱਖਣਗੇ। ਇਸ ਮੌਕੇ ਲਾਇਨ ਰਾਜੀਵ ਮਹਿਰਾ, ਲਾਇਨ ਇੰਦਰਜੀਤ ਪਰਾਸ਼ਰ, ਲਾਇਨ ਨਰੇਸ਼ ਚਾਵਲਾ, ਲਾਇਨ ਬ੍ਰਿਜ ਜੋਸ਼ੀ, ਲਾਇਨ ਕੀਮਤੀ ਲਾਲ ਓਹਰੀ, ਲਾਇਨ ਵਰਿੰਦਰ ਗੁਪਤਾ, ਲਾਇਨ ਰਣਜੀਤ ਮਲ੍ਹਨ, ਲਾਇਨ ਬਿੰਦਰ ਪਾਲ ਆਦਿ ਹਾਜ਼ਰ ਸਨ।