ਲਾਇਨਜ ਕਲੱਬ ਫਗਵਾੜਾ ਵਿਸ਼ਵਾਸ ਨੇ ਲਾਇਨਿਸਟਿਕ ਵਰ੍ਹੇ 2024-25 ਨੂੰ ਸਮਰਪਿਤ ਕੀਤਾ ‘ਫੂਡ ਫਾਰ ਹੰਗਰ’ ਪ੍ਰੋਜੈਕਟ
ਗਰਮੀ ਤੋਂ ਰਾਹਤ ਦੇਣ ਲਈ ਛਬੀਲ ਦੀ ਸੇਵਾ ਵੀ ਵਰਤਾਈ
ਫਗਵਾੜਾ 23 ਜੂਨ ( ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)
ਲਾਇਨਜ ਕਲੱਬ ਫਗਵਾੜਾ ਵਿਸ਼ਵਾਸ ਵਲੋਂ ਲਾਇਨਿਸਟਿਕ ਵਰ੍ਹੇ 2024-25 ਦੇ ਆਖਰੀ ਪ੍ਰੋਜੈਕਟ ਤਹਿਤ ‘ਫੂਡ ਫਾਰ ਹੰਗਰ’ ਅਤੇ ਛਬੀਲ ਦੇ ਕ੍ਰਮਵਾਰ ਪ੍ਰੋਜੈਕਟ ਆਯੋਜਿਤ ਕੀਤੇ ਗਏ। ਇਸ ਦੌਰਾਨ ਜਿੱਥੇ ਸਲਮ ਬਸਤੀਆਂ ਦੇ ਬੱਚਿਆਂ ਨੂੰ ਖਾਣ-ਪੀਣ ਦੀਆਂ ਵਸਤੁਆਂ ਵੰਡੀਆਂ ਗਈਆਂ, ਉੱਥੇ ਹੀ ਗਰਮੀ ਦੇ ਮੌਸਮ ‘ਚ ਰਾਹਗੀਰਾਂ ਨੂੰ ਰਾਹਤ ਦੇਣ ਲਈ ਠੰਡੇ ਮਿੱਠੇ ਜਲ ਦੀ ਛਬੀਲ ਵਰਤਾਈ ਗਈ। ਕਲੱਬ ਦੇ ਸਾਲ 2025-26 ਲਈ ਨਵੇਂ ਚੁਣੇ ਪ੍ਰਧਾਨ ਲਾਇਨ ਅਸ਼ਵਨੀ ਸ਼ਰਮਾ ਨੇ ਅਗਲੇ ਇੱਕ ਸਾਲ ਦੌਰਾਨ ਕੀਤੇ ਜਾਣ ਵਾਲੇ ਅਨੇਕਾਂ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਲੱਬ ਦੀ ਰਵਾਇਤ ਅਨੁਸਾਰ ਪ੍ਰੋਜੈਕਟਾਂ ਦੀ ਕੜੀ ਨਾਲ ਕੜੀ ਜੋੜਦੇ ਹੋਏ ਹੋਰ ਸਿਖਰਾਂ ਤੱਕ ਲੈ ਕੇ ਜਾਇਆ ਜਾਵੇਗਾ। ਉਹਨਾਂ ਦੱਸਿਆ ਕਿ ਪਹਿਲੀ ਜੁਲਾਈ ਨੂੰ ਪ੍ਰੋਜੈਕਟ ਚੇਅਰਮੈਨ ਲਾਇਨ ਇੰਦਰਜੀਤ ਸਿੰਘ ਦੀ ਅਗਵਾਈ ਹੇਠ ਦਰਖ਼ਤ ਲਗਾਓ ਮੁਹਿਮ ਦੀ ਆਰੰਭਤਾ ਕੀਤੀ ਜਾਵੇਗੀ। ਜਿਸ ਤਹਿਤ ਅਗਲੇ ਇਕ ਸਾਲ ਦੌਰਾਨ 1200 ਬੂਟੇ ਲਗਾਏ ਜਾਣਗੇ। ਇਸ ਤੋਂ ਇਲਾਵਾ ਹਰੇਕ ਮਹੀਨੇ ਘੱਟ ਤੋਂ ਘੱਟ ਦੋ ਪ੍ਰੋਜੈਕਟ ਯਕੀਨੀ ਬਣਾਏ ਜਾਣਗੇ। ਇਸ ਮੌਕੇ ਕਲੱਬ ਦੇ ਚਾਰਟਰ ਪ੍ਰਧਾਨ ਲਾਇਨ ਸੁਸ਼ੀਲ ਸ਼ਰਮਾ ਤੋਂ ਇਲਾਵਾ ਨਵ ਨਿਯੁਕਤ ਕੈਸ਼ੀਅਰ ਲਾਇਨ ਪ੍ਰਦੀਪ ਸਿੰਘ, ਪੀ.ਆਰ.ਓ. ਲਾਇਨ ਸੁਰਿੰਦਰ ਰਾਏ, ਲਾਇਨ ਚਮਨ ਲਾਲ, ਲਾਇਨ ਰਵੀ ਮੰਗਲ, ਲਾਇਨ ਮੋਹਨ ਸਿੰਘ ਕੋਹਲੀ, ਲਾਇਨ ਸੁਖਜੀਤ ਸਮਰਾ, ਲਾਇਨ ਅਵਤਾਰ ਸਿੰਘ ਆਦਿ ਹਾਜਰ ਸਨ।