ਸਥਾਨਕ ਖਬਰ
ਮਾਨਸਰੋਵਰ ਸਾਹਿਤ ਅਕਾਦਮੀ ਵੱਲੋਂ ਕਰਵਾਇਆ ਪੰਜਾਬੀ ਕਵੀ ਦਰਬਾਰ ਸੁੱਚੇ ਮੋਤੀਆਂ ਦੀ ਮਾਲਾ ਬਣਦਾ ਜਾ ਰਿਹਾ ਹੈ-ਸੂਦ ਵਿਰਕ

ਫ਼ਗਵਾੜਾ 24 ਜੂਨ (ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)
) ਪੰਜਾਬੀ ਭਾਸ਼ਾ ਇਕਾਈ ਮਾਨਸਰੋਵਰ ਸਾਹਿਤ ਅਕਾਦਮੀ ਰਾਜਸਥਾਨ ਵੱਲੋਂ ਮਿਤੀ 22 ਜੂਨ 2025 ਦਿਨ ਐਤਵਾਰ ਨੂੰ ਪੰਜਾਬੀ ਕਵੀ ਦਰਬਾਰ ਕਰਵਾਇਆ ਗਿਆ। ਜਿਸ ਵਿੱਚ ਕਵੀ ਕਮਲਜੀਤ ਕੌਰ ਜਲੰਧਰ, ਪੰਜਾਬੀ ਸ਼ਾਇਰ ਹਰਮੀਤ ਸਿਵੀਆਂ, ਪਿਆਰਾ ਸਿੰਘ ਰਾਹੀ, ਪਿੰਦੂ ਰਾਹੋਂ ਵਾਲਾ, ਮਾਸਟਰ ਅਜੈਬ ਸਿੰਘ ਰੁਪਾਣਾ ਸ਼ਾਮਿਲ ਹੋਏ। ਪ੍ਰੋਗਰਾਮ ਦਾ ਆਗਾਜ਼ ਸੰਚਾਲਕ ਮਹਿੰਦਰ ਸੂਦ ਵਿਰਕ ਨੇ ਸ਼ਾਨਦਾਰ ਅੰਦਾਜ਼ ਵਿੱਚ ਕੀਤਾ। ਫਿਰ ਕਮਲਜੀਤ ਕੌਰ ਨੇ ਕੌੜਾ ਸੱਚ ਬਿਆਨ ਕਰਦੀਆਂ ਕਵਿਤਾਵਾਂ ਪੇਸ਼ ਕੀਤੀਆਂ ਅਤੇ ਹਰਮੀਤ ਸਿਵੀਆਂ ਨੇ ਸਮਾਜਿਕ ਵਿਸ਼ਿਆਂ ਬਾਰੇ ਕਵਿਤਾਵਾਂ ਪੇਸ਼ ਕੀਤੀਆਂ। ਪਿਆਰਾ ਸਿੰਘ ਰਾਹੀ ਨੇ ਵੀ ਸੇਧਵਰਧਕ ਕਵਿਤਾਵਾਂ ਨਾਲ ਖੂਬ ਸਮਾਂ ਬੰਨ੍ਹਿਆ। ਮਾਸਟਰ ਅਜੈਬ ਸਿੰਘ ਨੇ ਵੀ ਸੱਚੇ ਸੁੱਚੇ ਹਰਫ਼ਾਂ ਦੀ ਰੰਗਤ ਭਰਪੂਰ ਕਵਿਤਾਵਾਂ ਨਾਲ ਸਰੋਤਿਆਂ ਤੋਂ ਵਾਹ-ਵਾਹ ਖੱਟੀ। ਪਿੰਦੂ ਰਾਹੋਂ ਵਾਲਾ ਨੇ ਵੀ ਦਰਦ ਭਰੀਆਂ ਕਵਿਤਾਵਾਂ ਦੇ ਨਾਲ ਹਾਜ਼ਰੀ ਭਰੀ। ਪ੍ਰੋਗਰਾਮ ਪ੍ਰਬੰਧਕ ਇਕਬਾਲ ਸਿੰਘ ਸਹੋਤਾ ਅਤੇ ਸੰਸਥਾਪਕ ਮਾਨ ਸਿੰਘ ਸੁਥਾਰ ਤੇ ਚੇਅਰਮੈਨ ਮੈਡਮ ਸੀਯਾ ਭਾਰਤੀ ਜੀ ਨੇ ਕਵੀ ਦਰਬਾਰ ਵਿੱਚ ਸ਼ਾਮਿਲ ਸਾਰੇ ਕਵੀ ਸਾਹਿਬਾਨ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕਰਨ ਦਾ ਐਲਾਨ ਕੀਤਾ। ਅਖੀਰ ਸੰਚਾਲਕ ਸੂਦ ਵਿਰਕ ਨੇ ਹਰ ਮਨੁੱਖ ਜਰੂਰ ਲਗਾਵੇ ਇੱਕ ਰੁੱਖ ਦਾ ਸੁਨੇਹਾ ਦਿੱਤਾ।