ਲਾਇਨਜ਼ ਕਲੱਬ ਫਗਵਾੜਾ ਸਿਟੀ ਦੀ ਨਵੀਂ ਟੀਮ ਨੇ ਜਲੰਧਰ ‘ਚ ਆਯੋਜਿਤ ਸਿਖਲਾਈ ਪ੍ਰੋਗਰਾਮ ਵਿੱਚ ਲਿਆ ਹਿੱਸਾ
ਕਲੱਬ ਦਾ ਮਾਣ ਵਧਾਉਣਾ ਪਹਿਲੀ ਤਰਜੀਹ : ਲਾਇਨ ਜਸਵੀਰ ਮਾਹੀ
ਫਗਵਾੜਾ 29 ਜੂਨ ( ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)
ਲਾਇਨਜ਼ ਕਲੱਬ ਫਗਵਾੜਾ ਸਿਟੀ ਦੀ ਸਾਲ 2025-26 ਲਈ ਚੁਣੀ ਗਈ ਨਵੀਂ ਟੀਮ ਨੇ ਕਲੱਬ ਪ੍ਰਧਾਨ ਲਾਇਨ ਸਿੰਗਰ ਜਸਵੀਰ ਮਾਹੀ ਦੀ ਅਗਵਾਈ ਹੇਠ ਜਲੰਧਰ ਵਿਖੇ ਆਯੋਜਿਤ ਵਿਸ਼ੇਸ਼ ਸਿਖਲਾਈ ਕੈਂਪ ‘ਚ ਹਿੱਸਾ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਲਾਇਨ ਸਿੰਗਰ ਜਸਵੀਰ ਮਾਹੀ ਨੇ ਦੱਸਿਆ ਕਿ ਇਹ ਸਿਖਲਾਈ ਪ੍ਰੋਗਰਾਮ ਲਾਇਨਜ਼ ਇੰਟਰਨੈਸ਼ਨਲ 321-ਡੀ ਵੱਲੋਂ ਜਲੰਧਰ ਦੇ ਹੋਟਲ ਮੈਰੀਟਨ ਵਿਖੇ ਆਯੋਜਿਤ ਕੀਤਾ ਗਿਆ ਸੀ। ਜਿਸ ਵਿੱਚ ਡਿਸਟ੍ਰਿਕਟ ਗਵਰਨਰ ਲਾਇਨ ਬੀ.ਐਮ. ਗੋਇਲ ਅਤੇ ਡਿਸਟ੍ਰਿਕਟ ਦੇ ਹੋਰ ਸਾਰੇ ਸੀਨੀਅਰ ਅਹੁਦੇਦਾਰ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਅੱਜ ਦੇ ਪ੍ਰੋਗਰਾਮ ਵਿੱਚ ਡਿਸਟ੍ਰਿਕਟ 321-ਡੀ ਦੇ ਸਾਰੇ ਕਲੱਬਾਂ ਦੀਆਂ ਨਵੀਆਂ ਟੀਮਾਂ ਨੂੰ ਲਾਇਨਜ਼ ਇੰਟਰਨੈਸ਼ਨਲ ਦੀਆਂ ਗਤੀਵਿਧੀਆਂ ਅਤੇ ਉਦੇਸ਼ਾਂ ਬਾਰੇ ਵਿਸਥਾਰ ਵਿੱਚ ਜਾਣੂ ਕਰਵਾਇਆ ਗਿਆ। ਇਸ ਦੇ ਨਾਲ ਹੀ ਉਨ੍ਹਾਂ ਨੂੰ ਆਪਣੇ ਕਲੱਬ ਦਾ ਮਾਣ ਬਣਾਈ ਰੱਖਣ ਅਤੇ ਨਵੇਂ ਮੈਂਬਰ ਜੋੜ ਕੇ ਕਲੱਬ ਦਾ ਵਿਸਥਾਰ ਕਰਨ ਲਈ ਵੀ ਪ੍ਰੇਰਿਤ ਕੀਤਾ ਗਿਆ। ਲਾਇਨ ਮਾਹੀ ਨੇ ਕਿਹਾ ਕਿ ਉਨ੍ਹਾਂ ਦੀ ਤਰਜੀਹ ਲਾਇਨਜ਼ ਕਲੱਬ ਫਗਵਾੜਾ ਸਿਟੀ ਦੇ ਇਲੈਵਨ ਸਟਾਰ ਸੌ ਪ੍ਰਤੀਸ਼ਤ ਸਰਗਰਮ ਦਰਜੇ ਨੂੰ ਬਣਾਈ ਰੱਖਣਾ ਅਤੇ ਕਲੱਬ ਦੀ ਸਾਖ ਨੂੰ ਹੋਰ ਉੱਚ ਪੱਧਰ ’ਤੇ ਲੈ ਜਾਣਾ ਹੋਵੇਗਾ। ਉਨ੍ਹਾਂ ਕਿਹਾ ਕਿ ਜਲਦੀ ਹੀ ਉਹ ਕਲੱਬ ਸਕੱਤਰ ਦੀਪਕ ਸੇਠੀ, ਖਜ਼ਾਨਚੀ ਗੁਲਸ਼ਨ ਸ਼ਰਮਾ ਲੱਕੀ ਅਤੇ ਪੀ.ਆਰ.ਓ. ਸੰਜੇ ਤ੍ਰੇਹਨ ਸਮੇਤ ਪੂਰੀ ਟੀਮ ਦੇ ਨਾਲ ਨਵੇਂ ਪ੍ਰੋਜੈਕਟਾਂ ਨੂੰ ਅਮਲੀ ਰੂਪ ਦੇਣਗੇ। ਇਸ ਮੌਕੇ ਕਲੱਬ ਦੇ ਉਪ ਪ੍ਰਧਾਨ ਲਾਇਨ ਵਿਪਨ ਠਾਕੁਰ, ਲਾਇਨ ਮੋਹਿਤ ਅਰੋੜਾ, ਲਾਇਨ ਮੋਹਿਤ ਮਨੋਚਾ, ਲਾਇਨ ਵਿਜੇ ਅਰੋੜਾ ਤੋਂ ਇਲਾਵਾ ਲਾਇਨ ਪੁਨੀਤ ਸੇਠੀ, ਲਾਇਨ ਗਗਨ ਬੱਤਰਾ ਗੱਗੀ, ਲਾਇਨ ਸਾਹਿਲ ਸਿੰਘ, ਲਾਇਨ ਤਰੁਣ ਖੋਸਲਾ, ਲਾਇਨ ਅਮਿਤ ਢੀਂਗਰਾ, ਲਾਇਨ ਸਾਹਿਲ ਸਿੰਘ, ਲਾਇਨ ਪਰਮਿੰਦਰ ਸਿੰਘ ਅਤੇ ਹੋਰ ਕਲੱਬ ਮੈਂਬਰ ਹਾਜਰ ਸਨ।
ਤਸਵੀਰ: ਡਿਸਟ੍ਰਿਕਟ ਗਵਰਨਰ ਲਾਇਨ ਬੀ.ਐਮ. ਗੋਇਲ ਦੇ ਨਾਲ ਲਾਇਨਜ਼ ਕਲੱਬ ਫਗਵਾੜਾ ਸਿਟੀ ਦੇ ਨਵ-ਨਿਯੁਕਤ ਪ੍ਰਧਾਨ ਲਾਇਨ ਸਿੰਗਰ ਜਸਵੀਰ ਮਾਹੀ ਅਤੇ ਉਨ੍ਹਾਂ ਦੀ ਟੀਮ।