ਸਥਾਨਕ ਖਬਰ

ਸਰਬ ਨੌਜਵਾਨ ਸਭਾ ਨੇ ਵਿਧਾਇਕ ਕਰਮਵੀਰ ਸਿੰਘ ਘੁੰਮਣ ਨੂੰ ਦਿੱਤਾ ਧੀਆਂ ਦੇ ਸਮੂਹਿਕ ਵਿਆਹ ਦਾ ਸੱਦਾ ਪੱਤਰ

ਵਿਧਾਇਕ ਨੇ ਉਪਰਾਲੇ ਦੀ ਕੀਤੀ ਸ਼ਲਾਘਾ, ਹਰ ਸੰਭਵ ਸਹਿਯੋਗ ਦਾ ਦਿੱਤਾ ਭਰੋਸਾ

ਫਗਵਾੜਾ  (   ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)            ਸਰਬ ਨੌਜਵਾਨ ਸਭਾ ਰਜਿ. ਫਗਵਾੜਾ ਅਤੇ ਸਰਬ ਨੌਜਵਾਨ ਵੈਲਫੇਅਰ ਸੁਸਾਇਟੀ ਰਜਿ. ਫਗਵਾੜਾ ਦੇ ਇੱਕ ਵਫਦ ਨੇ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਦਸੂਹਾ (ਹੁਸ਼ਿਆਰਪੁਰ) ਦੇ ਐਮ.ਐਲ.ਏ. ਕਰਮਵੀਰ ਸਿੰਘ ਘੁੰਮਣ ਨੂੰ ਮਿਲਿਆ। ਇਸ ਦੌਰਾਨ ਸਭਾ ਤੇ ਸੁਸਾਇਟੀ ਵੱਲੋਂ ਵਿਧਾਇਕ ਘੁੰਮਣ ਨੂੰ ਹਰ ਸਾਲ ਦੀ ਤਰ੍ਹਾਂ ਇਸ ਸਾਲ 11 ਅਕਤੂਬਰ ਨੂੰ ਗੁਰਦੁਆਰਾ ਸਿੰਘ ਸਭਾ, ਮਾਡਲ ਟਾਊਨ ਫਗਵਾੜਾ ਵਿਖੇ ਕਰਵਾਏ ਜਾ ਰਹੇ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ 35ਵੇਂ ਸਮੂਹਿਕ ਵਿਆਹ ਸਮਾਗਮ ਦਾ ਸੱਦਾ ਪੱਤਰ ਦਿੱਤਾ ਗਿਆ। ਪ੍ਰਧਾਨ ਸੁਖਵਿੰਦਰ ਸਿੰਘ ਅਤੇ ਉਹਨਾਂ ਦੇ ਨਾਲ ਵਫਦ ‘ਚ ਸ਼ਾਮਲ ਰਹੇ ਸਲਾਹਕਾਰ ਬੋਰਡ ਦੇ ਮੈਂਬਰ ਸੰਤੋਸ਼ ਕੁਮਾਰ ਗੋਗੀ ਨੇ ਉਹਨਾਂ ਨੂੰ ਦੱਸਿਆ ਕਿ ਵਿਆਹ ਸਮਾਗਮ ਦੀਆਂ ਤਿਆਰੀਆਂ ਪੂਰੇ ਜੋਰ-ਸ਼ੋਰ ਨਾਲ ਜਾਰੀ ਹਨ। ਲੋੜਵੰਦ ਪਰਿਵਾਰਾਂ ਦੀ ਰਜਿਸਟ੍ਰੇਸ਼ਨ ਕੀਤੀ ਜਾ ਰਹੀ ਹੈ। ਇਹ ਸਮੂਹਿਕ ਵਿਆਹ ਸਮਾਗਮ ਹਰ ਸਾਲ ਵੱਡੀ ਪੱਧਰ ‘ਤੇ ਕਰਵਾਇਆ ਜਾਂਦਾ ਹੈ। ਜਿਸਦਾ ਮੁੱਖ ਉਦੇਸ਼ ਆਰਥਕ ਪੱਖੋਂ ਕਮਜ਼ੋਰ ਪਰਿਵਾਰਾਂ ਦੇ ਆਤਮ ਸਨਮਾਨ ਨੂੰ ਮਜਬੂਤ ਕਰਨਾ ਹੈ। ਇਸ ਦੌਰਾਨ ਉਹਨਾਂ ਨੂੰ ਸਭਾ ਤੇ ਸੁਸਾਇਟੀ ਵਲੋਂ ਵੁਮੈਨ ਇਨਪਾਵਰਮੈਂਟ, ਨਸ਼ਾਖੋਰੀ ਵਿਰੁੱਧ ਜਾਗਰੁਕਤਾ ਅਤੇ ਵਾਤਾਵਰਣ ਸੰਭਾਲ ਆਦਿ ਖੇਤਰਾਂ ‘ਚ ਪਾਏ ਜਾ ਰਹੇ ਯੋਗਦਾਨ ਅਤੇ ਹੋਰ ਸਮਾਜ ਸੇਵੀ ਕਾਰਜਾਂ ਨਾਲ ਵੀ ਜਾਣੂ ਕਰਵਾਇਆ ਗਿਆ। ਐਮ.ਐਲ.ਏ. ਕਰਮਵੀਰ ਸਿੰਘ ਘੁੰਮਣ ਨੇ ਦੱਸਿਆ ਕਿ ਉਹ ਪਿਛਲੇ ਸਾਲ ਵੀ ਇਸ ਕੰਨਿਆ ਦਾਨ ਸਮਾਗਮ ਦਾ ਹਿੱਸਾ ਬਣੇ ਸਨ ਅਤੇ ਇਸ ਵਾਰ ਵੀ ਵਿਆਹ ਸਮਾਗਮ ‘ਚ ਜਰੂਰ ਸ਼ਾਮਲ ਹੋਣਗੇ। ਉਹਨਾਂ ਕਿਹਾ ਕਿ 35 ਸਾਲ ਤੋਂ ਲਗਾਤਾਰ ਸਮੂਹਿਕ ਤੌਰ ਤੇ ਧੀਆਂ ਦੇ ਵਿਆਹ ਕਰਵਾਉਣਾ ਬਿਲਕੁਲ ਆਸਾਨ ਨਹੀਂ ਹੈ, ਇਸ ਲਿਹਾਜ ਨਾਲ ਸਰਬ ਨੌਜਵਾਨ ਸਭਾ ਵਧਾਈ ਦੀ ਪਾਤਰ ਹੈ। ਉਹਨਾਂ ਆਪਣੇ ਵਲੋਂ ਹਰ ਸੰਭਵ ਸਹਿਯੋਗ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਇਸ ਮੌਕੇ ਸਮਾਜ ਸੇਵਕ ਮਦਨ ਲਾਲ ਕੌਰੋਟਾਣੀਆ, ਜਨਰਲ ਸਕੱਤਰ ਡਾ. ਵਿਜੈ ਕੁਮਾਰ, ਰਾਕੇਸ਼ ਕੋਛੜ, ਜਸ਼ਨ ਮਹਿਰਾ, ਮਨਦੀਪ ਬਾਸੀ ਵੀ ਉਹਨਾਂ ਦੇ ਨਾਲ ਸਨ।
ਤਸਵੀਰ ਸਮੇਤ।

Related Articles

Leave a Reply

Your email address will not be published. Required fields are marked *

Back to top button