ਪ੍ਰਮੁੱਖ ਖਬਰਾਂ

ਡਾ. ਰਾਜਨ ਆਈ ਕੇਅਰ ਹਸਪਤਾਲ ਨੇ ਬਣਾਇਆ ਨਵਾਂ ਕੀਰਤੀਮਾਨ

ਇਕ ਦਿਨ ‘ਚ ਕੀਤੇ ਪਿਛਲੇ ਪਰਦੇ ਦੇ 6 ਜਟਿਲ ਆਪ੍ਰੇਸ਼ਨ

੍ਹਫਗਵਾੜਾ  (  ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)        ਫਗਵਾੜਾ ਦੇ ਪ੍ਰਸਿੱਧ ਡਾ. ਰਾਜਨ ਆਈ ਕੇਅਰ ਹਸਪਤਾਲ ਅਤੇ ਇੰਸਟੀਚਿਊਟ ਵਲੋਂ ਨਵਾਂ ਕੀਰਤਨੀਮਾਨ ਸਥਾਪਤ ਕਰਦੇ ਹੋਏ ਅੱਖਾਂ ਦੇ ਪਿਛਲੇ ਪਰਦੇ ਦੇ 6 ਜਟਿਲ ਅਤੇ ਗੁੰਝਲਦਾਰ ਆਪ੍ਰੇਸ਼ਨਾਂ ਨੂੰ ਇਕ ਦਿਨ ਵਿਚ ਹੀ ਸਫਲਤਾ ਪੂਰਵਕ ਪੂਰਾ ਕੀਤਾ ਗਿਆ। ਵਧੇਰੇ ਜਾਣਕਾਰੀ ਦਿੰਦੇ ਹੋਏ ਹਸਪਤਾਲ ਦੇ ਐਮ.ਡੀ. ਅਤੇ ਅੱਖਾਂ ਦੇ ਮਾਹਿਰ ਡਾ. ਐਸ. ਰਾਜਨ ਨੇ ਦੱਸਿਆ ਕਿ ਇਸ ਕਾਰਨਾਮੇ ਨੂੰ ਉਹਨਾਂ ਦੇ ਹਸਪਤਾਲ ਦੇ ਵਿਟ੍ਰਰੀਓ ਰੈਟੀਨਾ ਸਰਜਨ ਡਾ. ਅਜੇ ਕਪੂਰ (MBBS, MS, FLVPEI) ਵਲੋਂ ਅੰਜਾਮ ਦਿੱਤਾ ਗਿਆ ਹੈ। ਜਿਹਨਾਂ ਦੇ ਕੋਲ ਅੱਖਾਂ ਦੀ ਸਰਜਰੀ ਦਾ 25 ਸਾਲ ਦਾ ਤਜੁਰਬਾ ਹੈ। ਉਹਨਾਂ ਦੱਸਿਆ ਕਿ ਡਾ. ਰਾਜਨ ਆਈ ਕੇਅਰ ਹਸਪਤਾਲ ਇੱਕ ਪ੍ਰਮਾਣਿਤ ਅਤੇ ਅੱਖਾਂ ਦਾ ਆਧੁਨਿਕ ਤਕਨੀਕ ਨਾਲ ਲੈਸ ਕੇਅਰ ਸੈਂਟਰ ਹੈ। ਇਸ ਹਸਪਤਾਲ ਵਿੱਚ ਫਲਾਕਸ ਰੋਬੋਟਿਕ ਮੋਤੀਆਬਿੰਦ ਲੇਜ਼ਰ ਦੀ ਸਹੂਲਤ ਵੀ ਉਪਲੱਬਧ ਕਰਵਾਈ ਗਈ ਹੈ। ਨਵੀਂ ਤਕਨੀਕੀ ਮਸ਼ੀਨ ਏਲੀਟਾ ਸਿਲਕ ਆਰ.ਐਫ.ਆਈ.ਡੀ. (ਫਲੈਪ ਰਹਿਤ ਪ੍ਰਕਿਰਿਆ) ਫੇਮਟੋ-ਲਾਸਿਕ ਮਸ਼ੀਨ, ਓ.ਸੀ.ਟੀ. ਸਕੈਨਰ, ਫੰਡਸ ਇਮੇਜਿੰਗ, ਗ੍ਰੀਨ ਅਤੇ ਯੈਗ ਲੇਜ਼ਰ ਸਮੇਤ ਹੋਰ ਆਧੁਨਿਕ ਤਕਨੀਕੀ ਸਹੂਲਤਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਸਭ ਤੋਂ ਖੁਸ਼ੀ ਦੀ ਗੱਲ ਇਹ ਹੈ ਕਿ ਫਗਵਾੜਾ ਦੇ ਵਸਨੀਕਾਂ ਨੂੰ ਪਹਿਲਾਂ ਪਰਦਾ ਫੱਟ ਜਾਣ ਜਾਂ ਖੂਨ ਉਤਰ ਆਉਣ ਦੀ ਹਾਲਤ ‘ਚ ਓਪਰੇਸ਼ਨ ਲਈ ਵੱਡੇ ਸ਼ਹਿਰਾਂ ਨੂੰ ਜਾਣਾ ਪੈਂਦਾ ਸੀ, ਪਰ ਹੁਣ ਪਿਛਲੇ ਪਰਦੇ ਦੀ ਹਰ ਤਰ੍ਹਾਂ ਦੀ ਸਰਜਰੀ ਦੀ ਸਹੂਲਤ ਉਹਨਾਂ ਨੂੰ ਡਾ. ਰਾਜਨ ਆਈ ਕੇਅਰ ‘ਚ ਹੀ ਮਿਲ ਰਹੀ ਹੈ। ਇਸ ਦੌਰਾਨ ਗੱਲਬਾਤ ਕਰਦਿਆਂ ਡਾ. ਅਜੇ ਕਪੂਰ ਨੇ ਦੱਸਿਆ ਜੋ ਛੇ ਆਪ੍ਰੇਸ਼ਨ ਉਹਨਾਂ ਨੇ ਇੱਕ ਦਿਨ ‘ਚ ਕੀਤੇ ਹਨ, ਉਹ ਆਪਣੇ ਆਪ ‘ਚ ਇਕ ਚੁਣੌਤੀ ਸਨ ਕਿਉਂਕਿ ਕਿਸੇ ਮਰੀਜ ਦਾ ਪਰਦਾ ਉਖੜਿਆ ਹੋਇਆ ਸੀ। ਕਿਸੇ ਦੇ ਸ਼ੁਗਰ ਕਾਰਨ ਖੂਨ ਆਇਆ ਹੋਇਆ ਸੀ। ਕਿਸੇ ਮਰੀਜ ਦੇ ਪਰਦੇ ‘ਤੇ ਖਿੱਚ ਪਈ ਹੋਈ ਸੀ। ਬਾਵਜੂਦ ਇਸ ਦੇ ਸਾਰੇ ਹੀ ਓਪ੍ਰੇਸ਼ਨ ਬਹੁਤ ਵਧੀਆ ਢੰਗ ਨਾਲ ਸਫਲਤਾ ਪੂਰਵਕ ਪੂਰੇ ਕੀਤੇ ਗਏ ਹਨ। ਉਹਨਾਂ ਦੱਸਿਆ ਕਿ ਜਟਿਲ ਅਤੇ ਗੁੰਝਲਦਾਰ ਸਰਜਰੀਆਂ ਸਮੇਂ ਡਾਇਬੀਟਿਕ ਰੈਟੀਨੋਪੈਥੀ, ਵਿਟ੍ਰੀਅਸ ਹੈਮਰੇਜ ਜਾਂ ਰੈਟਿਨਾ ਡਿਟੈਚਮੈਂਟ ਨੂੰ ਡਾਕਟਰੀ ਤਜੁਰਬੇ ਅਤੇ ਮਾਹਰਤ ਦੇ ਨਾਲ ਸੰਭਾਲਿਆ ਜਾਂਦਾ ਹੈ। ਉਹਨਾਂ ਕਿਹਾ ਕਿ ਡਾ. ਰਾਜਨ ਆਈ ਕੇਅਰ ਹਸਪਤਾਲ ਅਤੇ ਇੰਸਟੀਚਿਊਟ ਇਲਾਜ ਲਈ ਆਉਣ ਵਾਲੇ ਅੱਖਾਂ ਦੇ ਮਰੀਜਾਂ ਨੂੰ ਸਰਬਉੱਤਮ ਇਲਾਜ ਦੀ ਸੁਵਿਧਾ ਦੇਣ ਲਈ ਵਚਨਬੱਧ ਹੈ।
ਤਸਵੀਰ ਸਮੇਤ।

Related Articles

Leave a Reply

Your email address will not be published. Required fields are marked *

Back to top button