ਸਥਾਨਕ ਖਬਰ

ਮਾਨਸਰੋਵਰ ਸਾਹਿਤ ਅਕਾਦਮੀ ਵੱਲੋਂ ਕਰਵਾਏ ਜਾਂਦੇ ਲਾਇਵ ਪ੍ਰੋਗਰਾਮ ਵਿੱਚ ਕਵੀਆਂ ਨੇ ਗ਼ਜ਼ਲਾਂ ਕਵਿਤਾਵਾਂ ਨਾਲ ਖੂਬ ਰੰਗ ਬੰਨ੍ਹਿਆ- ਸੂਦ ਵਿਰਕ

ਮਾਨਸਰੋਵਰ ਸਾਹਿਤ ਅਕਾਦਮੀ ਵੱਲੋਂ ਕਰਵਾਏ ਜਾਂਦੇ ਲਾਇਵ ਪ੍ਰੋਗਰਾਮ ਵਿੱਚ ਕਵੀਆਂ ਨੇ ਗ਼ਜ਼ਲਾਂ ਕਵਿਤਾਵਾਂ ਨਾਲ ਖੂਬ ਰੰਗ ਬੰਨ੍ਹਿਆ- ਸੂਦ ਵਿਰਕ

ਫ਼ਗਵਾੜਾ 14 ਜੁਲਾਈ (ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)) ਪੰਜਾਬੀ ਭਾਸ਼ਾ ਇਕਾਈ ਮਾਨਸਰੋਵਰ ਸਾਹਿਤ ਅਕਾਦਮੀ ਰਾਜਸਥਾਨ ਵੱਲੋਂ ਬੀਤੇ ਦਿਨੀਂ ਪੰਜਾਬੀ ਕਵੀ ਦਰਬਾਰ ਕਰਵਾਇਆ ਗਿਆ। ਜਿਸ ਵਿੱਚ ਕਵੀ ਡਾ.ਟਿੱਕਾ ਜੇ.ਐਸ. ਸਿੱਧੂ,ਸੁੱਚਾ ਸਿੰਘ ਲੇਹਲ,ਸੁੱਖ ਸੁਖਵਿੰਦਰ ਕੌਰ,ਜਤਿੰਦਰ ਪਾਲ ਕੌਰ ਭਿੰਡਰ, ਸੁਮਨ ਸ਼ਰਮਾ ‘ਬਾਗੀ’ ਖਰੜ,ਮੋਹਾਲੀ ਸ਼ਾਮਿਲ ਹੋਏ। ਪ੍ਰੋਗਰਾਮ ਦਾ ਆਗਾਜ਼ ਸੰਚਾਲਕ ਮਹਿੰਦਰ ਸੂਦ ਵਿਰਕ ਨੇ ਸ਼ਾਨਦਾਰ ਅੰਦਾਜ਼ ਵਿੱਚ ਕੀਤਾ। ਫਿਰ ਡਾ.ਟਿੱਕਾ ਜੇ ਐਸ ਸਿੱਧੂ ਅਤੇ ਸੁੱਚਾ ਸਿੰਘ ਲੇਹਲ ਨੇ ਗ਼ਜ਼ਲਾਂ ਸੁਣਾ ਕੇ ਸਰੋਤਿਆਂ ਤੋਂ ਵਾਹ-ਵਾਹ ਖੱਟੀ। ਸੁੱਖ ਸੁਖਵਿੰਦਰ ਕੌਰ ਅਤੇ ਜਤਿੰਦਰ ਪਾਲ ਕੌਰ ਭਿੰਡਰ ਸੇਧ ਵਰਧਕ ਕਵਿਤਾਵਾਂ ਪੇਸ਼ ਕੀਤੀਆਂ। ਸੁਮਨ ਸ਼ਰਮਾ ਨੇ ਵੀ ਕਵਿਤਾਵਾਂ ਨਾਲ ਖੂਬ ਸਮਾਂ ਬੰਨ੍ਹਿਆ। ਪ੍ਰੋਗਰਾਮ ਪ੍ਰਬੰਧਕ ਇਕਬਾਲ ਸਿੰਘ ਸਹੋਤਾ ਅਤੇ ਸੰਸਥਾਪਕ ਮਾਨ ਸਿੰਘ ਸੁਥਾਰ ਤੇ ਚੇਅਰਮੈਨ ਮੈਡਮ ਸੀਯਾ ਭਾਰਤੀ ਜੀ ਨੇ ਕਵੀ ਦਰਬਾਰ ਵਿੱਚ ਸ਼ਾਮਿਲ ਸਾਰੇ ਕਵੀ ਸਾਹਿਬਾਨ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕਰਨ ਦਾ ਐਲਾਨ ਕੀਤਾ। ਅਖੀਰ ਸੰਚਾਲਕ ਸੂਦ ਵਿਰਕ ਨੇ ਆਪਸੀ ਸਾਂਝਾ ਨੂੰ ਬਣਾਈ ਰੱਖਣ ਬਾਰੇ ਸੁਨੇਹਾ ਦਿੱਤਾ।

Related Articles

Leave a Reply

Your email address will not be published. Required fields are marked *

Back to top button