ਸਥਾਨਕ ਖਬਰ

ਲਾਇਨਜ਼ ਕਲੱਬ ਫਗਵਾੜਾ ਸਮਾਈਲ ਦਾ ਸਮਾਜ ਸੇਵਾ ‘ਚ ਯੋਗਦਾਨ ਸ਼ਲਾਘਾਯੋਗ : ਲਾਇਨ ਸੁਰਿੰਦਰ ਮਹਾਜਨ

* ਡਿਸਟ੍ਰਿਕਟ ਚੇਅਰਮੈਨ ਲਾਇਨ ਹਰਮੇਸ਼ ਲਾਲ ਮਾਸਟਰ ਨੇ ਕੀਤਾ ਅਧਿਕਾਰਤ ਦੌਰਾ

ਫਗਵਾੜਾ 17 ਜੁਲਾਈ (  ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ       ) ਲਾਇਨਜ਼ ਇੰਟਰਨੈਸ਼ਨਲ 321-ਡੀ ਦੇ ਡਿਸਟ੍ਰਿਕਟ ਚੇਅਰਮੈਨ (ਰੀਡਿੰਗ ਐਕਸ਼ਨ ਪ੍ਰੋਗਰਾਮ) ਲਾਇਨ ਹਰਮੇਸ਼ ਲਾਲ ਮਾਸਟਰ ਨੇ ਸਾਬਕਾ ਮਲਟੀਪਲ ਕੌਂਸਲ ਚੇਅਰਮੈਨ ਲਾਇਨ ਸੁਰਿੰਦਰ ਮਹਾਜਨ ਦੀ ਮੌਜੂਦਗੀ ਵਿੱਚ ਇਲੈਵਨ ਸਟਾਰ ਸਪੈਸ਼ਲ ਸਟੇਟਸ ਪ੍ਰਾਪਤ ਸੌ ਫੀਸਦੀ ਸਰਗਰਮ ਲਾਇਨਜ਼ ਕਲੱਬ ਫਗਵਾੜਾ ਸਮਾਈਲ ਦੀਆਂ ਗਤੀਵਿਧੀਆਂ ਦਾ ਜਾਇਜ਼ਾ ਲੈਣ ਲਈ ਅਧਿਕਾਰਤ ਦੌਰਾ ਕੀਤਾ। ਸਥਾਨਕ ਹੋਟਲ ਵਿੱਚ ਹੋਈ ਇਸ ਫੇਰੀ ਦੌਰਾਨ ਲਾਇਨਜ਼ ਇੰਟਰਨੈਸ਼ਨਲ 321-ਡੀ ਦੇ ਡਿਸਟ੍ਰਿਕਟ ਕੋਆਰਡੀਨੇਟਰ ਗਲੋਬਲ ਐਕਸਟੈਂਸ਼ਨ ਟੀਮ ਲਾਇਨ ਹਰੀਸ਼ ਬੰਗਾ (ਪੀਡੀਜੀ) ਸਪੈਸ਼ਲ ਗੈਸਟ ਵਜੋਂ ਅਤੇ ਜ਼ੋਨ ਚੇਅਰਮੈਨ ਲਾਇਨ ਹਰਮੇਸ਼ ਲਾਲ ਉਚੇਰੇ ਤੌਰ ਤੇ ਮੌਜੂਦ ਸਨ। ਲਾਇਨ ਹਰਮੇਸ਼ ਲਾਲ ਮਾਸਟਰ ਨੇ ਕਲੱਬ ਦੀ ਨਵ-ਨਿਯੁਕਤ ਪ੍ਰਧਾਨ ਲਾਇਨ ਲੇਡੀ ਰਜਨੀ ਬੰਗਾ ਅਤੇ ਉਨ੍ਹਾਂ ਦੇ ਟੀਮ ਮੈਂਬਰਾਂ ਲਾਇਨ ਪਰਵਿੰਦਰ ਕੁਮਾਰ ਸੈਕਟਰੀ, ਲਾਇਨ ਨਸੀਬ ਚੰਦ ਖਜ਼ਾਨਚੀ ਅਤੇ ਲਾਇਨ ਕੁਲਵਿੰਦਰ ਰਾਮ ਪੀ.ਆਰ.ਓ. ਨੂੰ ਸ਼ੁੱਭ ਇੱਛਾਵਾਂ ਦਿੱਤੀਆਂ ਅਤੇ ਅਗਲੇ ਇੱਕ ਸਾਲ ਲਈ ਇੱਕ ਮਹਿਲਾ ਨੂੰ ਕਲੱਬ ਦੀ ਜ਼ਿੰਮੇਵਾਰੀ ਸੌਂਪੇ ਜਾਣ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਮਹਿਲਾ ਸਸ਼ਕਤੀਕਰਨ ਲਈ ਇੱਕ ਚੰਗੀ ਪਹਿਲ ਹੈ। ਹੋਰ ਕਲੱਬਾਂ ਨੂੰ ਵੀ ਇਸ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਲਾਇਨ ਸੁਰਿੰਦਰ ਮਹਾਜਨ ਨੇ ਕਲੱਬ ਦੁਆਰਾ ਕੀਤੇ ਜਾ ਰਹੇ ਪਰਉਪਕਾਰੀ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਲਾਇਨਜ਼ ਇੰਟਰਨੈਸ਼ਨਲ ਆਪਣੇ ਪਰਉਪਕਾਰੀ ਪ੍ਰੋਜੈਕਟਾਂ ਲਈ ਜਾਣਿਆ ਜਾਂਦਾ ਹੈ ਅਤੇ ਲਾਇਨਜ਼ ਕਲੱਬ ਦੇ ਹਰ ਮੈਂਬਰ ਦਾ ਦੁਨੀਆ ਵਿੱਚ ਸਤਿਕਾਰ ਕੀਤਾ ਜਾਂਦਾ ਹੈ। ਨਵ-ਨਿਯੁਕਤ ਪ੍ਰਧਾਨ ਲਾਇਨ ਲੇਡੀ ਰਜਨੀ ਬੰਗਾ ਨੇ ਭਰੋਸਾ ਦਿੱਤਾ ਕਿ ਉਹ ਆਪਣੀ ਟੀਮ ਅਤੇ ਕਲੱਬ ਦੇ ਸਮੂਹ ਸੀਨੀਅਰ ਮੈਂਬਰਾਂ ਨਾਲ ਵਿਚਾਰ ਵਟਾਂਦਰਾ ਕਰਕੇ ਕਲੱਬ ਨੂੰ ਨਵੇਂ ਪ੍ਰੋਜੈਕਟਾਂ ਰਾਹੀਂ ਹੋਰ ਬੁਲੰਦੀਆਂ ’ਤੇ ਲਿਜਾਣ ਲਈ ਹਰ ਸੰਭਵ ਯਤਨ ਕਰਨਗੇ। ਪੀ.ਡੀ.ਜੀ. ਲਾਇਨ ਹਰੀਸ਼ ਬੰਗਾ ਨੇ ਕਿਹਾ ਕਿ ਔਰਤਾਂ ਨੂੰ ਵੀ ਮਰਦਾਂ ਦੇ ਬਰਾਬਰ ਸਤਿਕਾਰ ਮਿਲਣਾ ਚਾਹੀਦਾ ਹੈ। ਸਮਾਗਮ ਦੌਰਾਨ ਪਾਸਟ ਪ੍ਰੈਜੀਡੇਂਟ ਲਾਇਨ ਪਰਵੀਨ ਬੰਗਾ ਨੇ ਪਿਛਲੇ ਇਕ ਸਾਲ ਦੀਆਂ ਗਤੀਵਿਧੀਆਂ ਦੇ ਲੇਖਾ-ਜੋਖਾ ਮੁੱਖ ਮਹਿਮਾਨ ਨੂੰ ਦੱਸਿਆ। ਕਲੱਬ ਵਲੋਂ ਮੁੱਖ ਮਹਿਮਾਨ ਲਾਇਨ ਸੁਰਿੰਦਰ ਮਹਾਜਨ ਅਤੇ ਹੋਰਨਾਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਲਾਇਨ ਨਰੇਸ਼ ਸ਼ਰਮਾ, ਲਾਇਨ ਲੇਡੀ ਆਸ਼ਾ ਮਹਾਜਨ ਅੰਮ੍ਰਿਤਸਰ, ਲਾਇਨ ਲੇਡੀ ਪੂਨਮ ਰਾਣਾ, ਵਿਸ਼ਾਲ ਕੰਡਾ, ਲਾਇਨ ਮੀਨੂੰ ਭੁੱਟਾ ਪ੍ਰਧਾਨ ਬੰਗਾ, ਲਾਇਨ ਸਿਮਰਨ, ਲਾਇਨ ਚਰਨਜੀਤ ਮੁਕੰਦਪੁਰ, ਲਾਇਨ ਸਤਪਾਲ ਪ੍ਰਧਾਨ ਲਾਇਨਜ ਕਲੱਬ ਮੁਕੰਦਮਪੁਰ ਐਕਟਿਵ, ਲਾਇਨ ਰਜਿੰਦਰ ਪ੍ਰਸਾਦ ਪ੍ਰਧਾਨ ਲਾਇਨਜ ਕਲੱਬ ਗੜ੍ਹਸ਼ੰਕਰ ਸਟਾਰ, ਲਾਇਨ ਮਲਕੀਤ ਰਾਮ ਬੰਗਾ, ਲਾਇਨ ਪੰਕਜ ਬੰਗਾ, ਪ੍ਰਬਲ ਸ਼ਰਮਾ, ਗੁਰਜੀਤ ਸਿੰਘ, ਰੋਹਿਤ ਚੋਪੜਾ, ਕਮਲਜੀਤ ਰਾਏ, ਜਸਵੀਰ ਸਿੰਘ, ਵਾਨੀ ਮਹੇ ਆਦਿ ਹਾਜ਼ਰ ਸਨ।
ਤਸਵੀਰ : ਲਾਇਨਜ਼ ਕਲੱਬ ਫਗਵਾੜਾ ਸਮਾਈਲ ਦੀ ਆਫੀਸ਼ਿਅਲ ਵਿਜਿਟ ਦੌਰਾਨ ਲਾਇਨ ਸੁਰਿੰਦਰ ਮਹਾਜਨ ਦੇ ਨਾਲ ਲਾਇਨ ਹਰੀਸ਼ ਬੰਗਾ, ਲਾਇਨ ਲੇਡੀ ਰਜਨੀ ਬੰਗਾ ਅਤੇ ਹੋਰ।

Related Articles

Leave a Reply

Your email address will not be published. Required fields are marked *

Back to top button