ਸਥਾਨਕ ਖਬਰ

ਫਗਵਾੜਾ ਇੰਨਵਾਇਰਨਮੈਂਟ ਐਸੋਸੀਏਸ਼ਨ ਨੇ 8 ਪੰਜਾਬ ਐਨ.ਸੀ.ਸੀ. ਬਟਾਲੀਅਨ ਦੇ ਸਹਿਯੋਗ ਨਾਲ ਮਨਾਇਆ ਕਾਰਗਿਲ ਵਿਜੇ ਦਿਵਸ

ਕਾਰਗਿਲ ਜੰਗ ਦੇ ਸ਼ਹੀਦਾਂ ਦੀ ਯਾਦ ‘ਚ ਲਗਾਏ ਬੂਟੇ

ਫਗਵਾੜਾ 26 ਜੁਲਾਈ ( ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)           ਫਗਵਾੜਾ ਇੰਨਵਾਇਰਨਮੈਂਟ ਐਸੋਸੀਏਸ਼ਨ ਵਲੋਂ ਐਸੋਸੀਏਸ਼ਨ ਦੇ ਜਨਰਲ ਸਕੱਤਰ ਮਲਕੀਅਤ ਸਿੰਘ ਰਘਬੋਤਰਾ ਦੀ ਅਗਵਾਈ ਹੇਠ ਅੱਜ ਕਾਰਗਿਲ ਵਿਜੇ ਦਿਵਸ 8 ਪੰਜਾਬ ਐਨ.ਸੀ.ਸੀ. ਬਟਾਲੀਅਨ ਦੇ ਸਹਿਯੋਗ ਨਾਲ ਮਨਾਇਆ ਗਿਆ। ਇਸ ਦੌਰਾਨ ਐਨ.ਸੀ.ਸੀ. ਕੈਡਿਟਾਂ ਨੇ ਡਾ. ਅੰਬੇਡਕਰ ਆਡੀਟੋਰੀਅਮ ਅਤੇ ਪੀ.ਡਬਲਯੂ.ਡੀ. ਰੈਸਟ ਹਾਉਸ ਵਿਖੇ ਕਾਰਗਿਲ ਜੰਗ ਦੇ ਸ਼ਹੀਦਾਂ ਦੀ ਯਾਦ ‘ਚ ਬੂਟੇ ਲਗਾ ਕੇ ਨਿੱਘੀ ਸ਼ਰਧਾਂਜਲੀ ਦਿੱਤੀ। ਇਸ ਮੌਕੇ ਮੁੱਖ ਮਹਿਮਾਨ ਵਜੋਂ ਅਲਾਇੰਸ ਇੰਟਰਨੈਸ਼ਨਲ ਦੇ ਗਵਰਨਰ ਪਦਮ ਲਾਲ ਵਧਾਵਨ ਸ਼ਾਮਲ ਹੋਏ। ਉਹਨਾਂ ਨੇ ਇਸ ਦਿਨ ਨੂੰ ਕਾਰਗਿਲ ਦੇ ਹੀਰੋ ਅਤੇ ਪਰਮਵੀਰ ਚੱਕਰ ਵਿਜੇਤਾ ਸ਼ਹੀਦ ਕੈਪਟਨ ਵਿਕਰਮ ਬੱਤਰਾ ਨੂੰ ਸਮਰਪਿਤ ਕਰਦਿਆਂ ਕਿਹਾ ਕਿ ਕੈਪਟਨ ਬੱਤਰਾ ਭਾਰਤੀ ਫੌਜ ਦੇ ਜਾਂਬਾਜ ਸਿਪਾਹੀ ਸਨ। ਜਿਹਨਾਂ ਜੰਗ ‘ਚ ਜਾਣ ਤੋਂ ਪਹਿਲਾਂ ਬੇਖੌਫ ਕਿਹਾ ਸੀ ਕਿ ਉਹ ਜਾਂ ਤਾਂ ਜੰਗ ਵਿੱਚ ਜਿੱਤ ਦਾ ਝੰਡਾ ਲਹਿਰਾ ਕੇ ਆਉਣਗੇ ਅਤੇ ਜਾਂ ਕੌਮੀ ਤਿਰੰਗੇ ਝੰਡੇ ‘ਚ ਲਿਪਟ ਕੇ ਵਾਪਸ ਆਉਣਗੇ। ਐਨ.ਸੀ.ਸੀ. 8 ਪੰਜਾਬ ਬਟਾਲੀਅਨ ਦੇ ਹਵਲਦਾਰ ਵਿਪਨ ਸਿੰਘ ਅਤੇ ਹੋਰ ਅਧਿਕਾਰੀਆਂ ਨੇ ਐਨ.ਸੀ.ਸੀ. ਕੈਡਿਟਾਂ ਨੂੰ ਕਾਰਗਿਲ ਜੰਗ ਦੀ ਦਾਸਤਾਨ ਨਾਲ ਜਾਣੂ ਕਰਵਾਇਆ। ਐਨ.ਸੀ.ਸੀ. ਕੈਡਿਟਾਂ ਅਤੇ ਪਤਵੰਤਿਆਂ ਨੇ ਕਾਰਗਿਲ ਦੇ ਸ਼ਹੀਦ ਸੈਨਿਕਾਂ ਦੀ ਯਾਦ ‘ਚ ਇਕ ਮਿਨਟ ਦਾ ਮੌਨ ਵੀ ਧਾਰਨ ਕੀਤਾ। ਕੈਡਿਟਾਂ ਨੇ ਦੇਸ਼ ਭਗਤੀ ਦੇ ਗੀਤ ਪੇਸ਼ ਕਰਕੇ ਦੇਸ਼ ਪ੍ਰੇਮ ਦੇ ਜਜ਼ਬੇ ਨੂੰ ਜਾਹਿਰ ਕੀਤਾ। ਇਸ ਮੌਕੇ ਮੋਹਨ ਲਾਲ ਤਨੇਜਾ, ਤਾਰਾ ਚੰਦ ਚੁੰਬਰ, ਕੁਲਦੀਪ ਦੁੱਗਲ, ਵਿਸ਼ਵਾ ਮਿੱਤਰ ਸ਼ਰਮਾ, ਰੂਪ ਲਾਲ, ਸੁਧਾ ਬੇਦੀ, ਬਿ੍ਰਜ ਭੂਸ਼ਣ, ਰਾਮ ਰਤਨ ਵਾਲੀਆ, ਸੁਧੀਰ ਸ਼ਰਮਾ, ਸੁਰਿੰਦਰ ਪਾਲ ਆਦਿ ਹਾਜਰ ਸਨ।
ਤਸਵੀਰ ਸਮੇਤ।

Related Articles

Leave a Reply

Your email address will not be published. Required fields are marked *

Back to top button