ਸਥਾਨਕ ਖਬਰ

ਸ਼ਹੀਦ ਉਧਮ ਸਿੰਘ ਸੁਨਾਮ ਦੇ ਜੀਵਨ ਤੋਂ ਅਜੋਕੀ ਪੀੜ੍ਹੀ ਲਵੇ ਸਬਕ –

* ਸਰਬ ਨੌਜਵਾਨ ਸਭਾ ਨੇ ਦਿੱਤੀ ਸ਼ਹੀਦ ਉਧਮ ਸਿੰਘ ਨੂੰ ਸ਼ਰਧਾਂਜਲੀ

ਫਗਵਾੜਾ 31 ਜੁਲਾਈ (  ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)       ਸਰਬ ਨੌਜਵਾਨ ਸਭਾ (ਰਜਿ:) ਫਗਵਾੜਾ ਅਤੇ ਸਰਬ ਨੌਜਵਾਨ ਵੈਲਫੇਅਰ ਸੁਸਾਇਟੀ ਵਲੋਂ ਮਹਾਨ ਕ੍ਰਾਂਤੀਕਾਰੀ ਸ਼ਹੀਦ ਊਧਮ ਸਿੰਘ ਸੁਨਾਮ ਦਾ ਸ਼ਹੀਦੀ ਦਿਹਾੜਾ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ‘ਚ ਸੰਸਥਾ ਦੇ ਵੋਕੇਸ਼ਨਲ ਸੈਂਟਰ ਸਕੀਮ ਨੰਬਰ ਤਿੰਨ ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਮਨਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਸਮਾਜ ਸੇਵਕ ਮਦਨ ਲਾਲ ਕੋਰੋਟਾਨੀਆ ਸ਼ਾਮਲ ਹੋਏ | ਉਹਨਾ ਨੇ ਸ਼ਹੀਦ ਦੀ ਤਸਵੀਰ ਤੇ ਫੁੱਲਮਾਲਾ ਭੇਂਟ ਕਰਨ ਉਪਰੰਤ ਸੰਬੋਧਨ ਕਰਦਿਆਂ ਕਿਹਾ ਕਿ ਸ਼ਹੀਦ ਊਧਮ ਸਿੰਘ ਨੇ ਦੇਸ਼ ਨੂੰ  ਆਜ਼ਾਦ ਕਰਾਉਣ ਲਈ ਆਪਣੇ ਜੀਵਨ ਦਾ ਬਲਿਦਾਨ ਦਿੱਤਾ | ਉਹਨਾ ਨੇ ਜਲਿਆਂਵਾਲਾ ਬਾਗ ਦੇ ਦੁੱਖਦਾਈ ਕਤਲੇਆਮ ਦਾ ਇੰਗਲੈਂਡ ਧਰਤੀ ਤੇ ਜਾ ਕੇ ਬਦਲਾ ਲਿਆ | ਸਿਰਫ਼ 40 ਸਾਲ ਦੀ ਉਮਰ ‘ਚ ਉਹਨਾਂ ਨੇ ਵੱਡਾ ਕੰਮ ਕੀਤਾ ਅਤੇ ਨੌਜਵਾਨਾਂ ਲਈ ਆਦਰਸ਼ ਬਣੇ | ਦੇਸ਼ ਵਾਸੀ ਉਹਨਾ ਦੀ ਕੁਰਬਾਨੀ ਨੂੰ  ਕਦੇ ਵੀ ਭੁਲਾ ਨਹੀਂ ਸਕਦੇ | ਉਹਨਾਂ ਅਜੋਕੀ ਨੌਜਵਾਨ ਪੀੜ੍ਹੀ ਨੂੰ ਸ਼ਹੀਦ ਉਧਮ ਸਿੰਘ ਦੇ ਜੀਵਨ ਤੋਂ ਸੇਧ ਲੈਣ ਅਤੇ ਦੇਸ਼ ਕੌਮ ਦੀ ਸੇਵਾ ਕਰਨ ਦੀ ਪੁਰਜੋਰ ਅਪੀਲ ਕੀਤੀ | ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਚੱਲੇ ਸੰਘਰਸ਼ ਦੌਰਾਨ  ਸ਼ਹੀਦ ਊਧਮ ਸਿੰਘ ਦਾ ਯੋਗਦਾਨ ਵੱਡਾ ਹੈ ਅਤੇ ਸਦਾ ਯਾਦ ਰੱਖਣ ਵਾਲਾ ਹੈ | ਇਸ ਸਮੇਂ ਹੋਰਨਾਂ ਤੋਂ ਇਲਾਵਾ ਡਾ.ਵਿਜੇ ਕੁਮਾਰ ਜਨਰਲ ਸਕੱਤਰ, ਨਰਿੰਦਰ ਸੈਣੀ, ਮੈਨੇਜਰ ਜਗਜੀਤ ਸੇਠ, ਗੁਲਸ਼ਨ ਕਪੂਰ, ਰਾਕੇਸ਼ ਕੋਛੜ, ਵਿੱਕੀ ਸਿੰਘ, ਆਰ.ਪੀ. ਸ਼ਰਮਾ, ਮੈਡਮ ਤਨੂ, ਮੈਡਮ ਗੁਰਜੀਤ ਕੌਰ, ਮੈਡਮ ਲਕਸ਼ਮੀ, ਮੈਡਮ ਸਪਨਾ ਸ਼ਾਰਦਾ, ਮੈਡਮ ਆਸ਼ੂ ਬੱਗਾ ਤੋਂ ਇਲਾਵਾ ਸੈਂਟਰ ਦੀਆਂ ਸਿੱਖਿਆਰਥਣਾਂ ਦੀਪਿਕਾ, ਕਾਜਲ, ਮੋਨਿਕਾ, ਵੰਸ਼ਿਕਾ, ਭਾਰਤੀ, ਮਨੀਸ਼ਾ, ਅੰਜਲੀ, ਸਾਧਨਾ, ਰਜੀਆ, ਨਵਜੋਤ, ਖੁਸ਼ੀ, ਪ੍ਰਭਜੋਤ, ਪੂਜਾ ਆਦਿ ਹਾਜ਼ਰ ਸਨ |
ਤਸਵੀਰ ਸਮੇਤ |

Related Articles

Leave a Reply

Your email address will not be published. Required fields are marked *

Back to top button