ਸਥਾਨਕ ਖਬਰ

ਫਗਵਾੜਾ ਇੰਨਵਾਇਰਨਮੈਂਟ ਐਸੋਸੀਏਸ਼ਨ ਵਲੋਂ ਵਣ ਮਹਾਉਤਸਵ ਅੱਜ

ਵਾਤਾਵਰਣ ਸੁਰੱਖਿਆ ਦਾ ਸੰਦੇਸ਼ ਦੇਣਾ ਉਦੇਸ਼ : ਰਘਬੋਤਰਾ

ਫਗਵਾੜਾ 4 ਅਗਸਤ (  ਸੁਸ਼ੀਲ ਸ਼ਰਮਾ /ਨਵੋਦਿਤ ਸ਼ਰਮਾ)      ਫਗਵਾੜਾ ਇੰਨਵਾਇਰਨਮੈਂਟ ਐਸੋਸੀਏਸ਼ਨ (ਰਜਿ.) ਫਗਵਾੜਾ ਵੱਲੋਂ ਮੰਗਲਵਾਰ, 5 ਅਗਸਤ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਵਣ ਮਹਾਉਤਸਵ ਦਾ ਆਯੋਜਨ ਕੀਤਾ ਜਾ ਰਿਹਾ ਹੈ। ਵਧੇਰੇ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਜਨਰਲ ਸਕੱਤਰ ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਐਸੋਸੀਏਸ਼ਨ ਦੇ ਪ੍ਰਧਾਨ ਕੇ.ਕੇ. ਸਰਦਾਨਾ ਦੀ ਸਰਪ੍ਰਸਤੀ ਹੇਠ ਆਯੋਜਿਤ ਕੀਤੇ ਜਾ ਰਹੇ ਇਸ ਵਣ ਮਹਾਉਤਸਵ ਦਾ ਉਦਘਾਟਨ ਰੋਟਰੀ ਕਲੱਬ ਫਗਵਾੜਾ ਜੈਮਜ਼ ਦੇ ਸਹਿਯੋਗ ਨਾਲ ਸਵੇਰੇ 9 ਵਜੇ ਹੋਟਲ ਕਬਾਨਾ ਵਿੱਚ ਰੁੱਖ ਲਗਾ ਕੇ ਕੀਤਾ ਜਾਵੇਗਾ। ਇਸ ਸਮਾਗਮ ਵਿੱਚ ਮੇਅਰ ਰਾਮਪਾਲ ਉੱਪਲ ਅਤੇ ਏਡੀਸੀ ਡਾ. ਅਕਸ਼ਿਤਾ ਗੁਪਤਾ ਮੁੱਖ ਮਹਿਮਾਨਾਂ ਵਜੋਂ ਸ਼ਿਰਕਤ ਕਰਨਗੇ। ਇਸ ਤੋਂ ਬਾਅਦ ਵੱਖ-ਵੱਖ ਸਮਾਜਿਕ ਸੰਗਠਨਾਂ ਦੇ ਸਹਿਯੋਗ ਨਾਲ ਵਿਦਿਅਕ ਅਦਾਰਿਆਂ, ਪਾਰਕਾਂ ਅਤੇ ਹੋਰ ਜਨਤਕ ਥਾਵਾਂ ’ਤੇ ਰੁੱਖ ਲਗਾ ਕੇ ਵਾਤਾਵਰਣ ਸੁਰੱਖਿਆ ਦਾ ਸੰਦੇਸ਼ ਦਿੱਤਾ ਜਾਵੇਗਾ।
ਤਸਵੀਰ: ਮਲਕੀਅਤ ਸਿੰਘ ਰਘਬੋਤਰਾ।

Related Articles

Leave a Reply

Your email address will not be published. Required fields are marked *

Check Also
Close
Back to top button