ਧਰਮ

ਫਗਵਾੜਾ ‘ਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਸ਼ੋਭਾ ਯਾਤਰਾ ਦੀਆਂ ਤਿਆਰੀਆਂ ਜੰਗੀ ਪੱਧਰ ‘ਤੇ ਜਾਰੀ : ਅਰੁਣ ਖੋਸਲਾ

ਐਸ.ਡੀ.ਐਮ. ਤੇ ਐਸ.ਪੀ. ਫਗਵਾੜਾ ਨੂੰ ਦਿੱਤੇ ਸੱਦਾ ਪੱਤਰ

ਫਗਵਾੜਾ 5 ਅਗਸਤ (  ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)          ਸ਼੍ਰੀ ਰਾਧਾ ਕ੍ਰਿਸ਼ਨ ਸੇਵਾ ਸੰਮਿਤੀ ਵਲੋਂ 14 ਅਗਸਤ ਨੂੰ ਹਰ ਸਾਲ ਦੀ ਤਰ੍ਹਾਂ ਸਜਾਈ ਜਾ ਰਹੀ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਸੋਭਾ ਯਾਤਰਾ ਦੀਆਂ ਤਿਆਰੀਆਂ ਜੰਗੀ ਪੱਧਰ ‘ਤੇ ਜਾਰੀ ਹਨ। ਵਧੇਰੇ ਜਾਣਕਾਰੀ ਦਿੰਦਿਆਂ ਕਮੇਟੀ ਦੇ ਪ੍ਰਧਾਨ ਅਰੁਣ ਖੋਸਲਾ ਨੇ ਦੱਸਿਆ ਕਿ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀ ਵਿਸ਼ਾਲ ਸ਼ੋਭਾ ਯਾਤਰਾ ਇਸ ਸਾਲ ਵੀਰਵਾਰ, 14 ਅਗਸਤ ਨੂੰ ਸਜਾਈ ਜਾਵੇਗੀ। ਜਿਸਦੀ ਆਰੰਭਤਾ ਹਰ ਸਾਲ ਦੀ ਤਰ੍ਹਾਂ ਮੋਨੀ ਬਾਬਾ ਮੰਦਿਰ ਪੁਰਾਣੀ ਦਾਣਾ ਮੰਡੀ ਤੋਂ ਦੁਪਹਿਰ 3 ਵਜੇ ਪੂਜਾ ਉਪਰੰਤ ਕੀਤੀ ਜਾਵੇਗੀ। ਸ਼ੋਭਾ ਯਾਤਰਾ ਦਾ ਸਵਾਗਤ ਗੁਰੂ ਹਰਗੋਬਿੰਦ ਨਗਰ, ਮੰਡੀ ਰੋਡ, ਗੁੜ ਮੰਡੀ ਰੋਡ, ਗਾਂਧੀ ਚੌਕ, ਬਾਂਸਾਵਾਲਾ ਬਾਜ਼ਾਰ, ਗਊਸ਼ਾਲਾ ਰੋਡ, ਸਰਾਏ ਰੋਡ ਵਿਖੇ ਸੰਗਤਾਂ ਵਲੋਂ ਫੁੱਲਾਂ ਦੀ ਵਰਖਾ ਅਤੇ ਵੱਖ-ਵੱਖ ਪਕਵਾਨਾ ਦੇ ਲੰਗਰਾਂ ਨਾਲ ਕੀਤਾ ਜਾਵੇਗਾ। ਇਹ ਸ਼ੋਭਾ ਯਾਤਰਾ ਸ਼ਹਿਰ ਦੀ ਪਰਿਕ੍ਰਮਾ ਕਰਦਿਆਂ ਵਾਪਸ ਮੌਨੀ ਬਾਬਾ ਮੰਦਿਰ ਵਿਖੇ ਸਮਾਪਤ ਹੋਵੇਗੀ। ਸ਼ੋਭਾ ਯਾਤਰਾ ਵਿੱਚ ਹਰ ਸਾਲ ਦੀ ਤਰ੍ਹਾਂ ਬੈਂਡ, ਢੋਲ, ਨਾਗੜੇ ਅਤੇ ਫਗਵਾੜਾ ਤੋਂ ਇਲਾਵਾ ਕੁਰੂਕਸ਼ੇਤਰ, ਜਲੰਧਰ, ਲੁਧਿਆਣਾ, ਹੁਸ਼ਿਆਰਪੁਰ, ਰਾਜਪੁਰਾ ਆਦਿ ਤੋਂ ਆਉਣ ਵਾਲੀਆਂ ਸ਼੍ਰੀ ਰਾਧਾ ਕ੍ਰਿਸ਼ਨ ਨਾਲ ਸਬੰਧਤ ਸੁੰਦਰ ਝਾਕੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੀਆਂ। ਇਸ ਤੋਂ ਇਲਾਵਾ ਹਰ ਸਾਲ ਦੀ ਤਰ੍ਹਾਂ ਗਾਂਧੀ ਚੌਕ ਵਿਖੇ ਪੰਜਾਬ ਪੁਲਿਸ ਵੱਲੋਂ ਠਾਕੁਰ ਜੀ ਨੂੰ ਸਲਾਮੀ ਦਿੱਤੀ ਜਾਵੇਗੀ। ਸ਼ੋਭਾ ਯਾਤਰਾ ਲਈ ਸੇਵਾਦਾਰਾਂ ਦੀਆਂ ਡਿਊਟੀਆਂ ਲਗਾਈਆਂ ਜਾ ਚੁੱਕੀਆਂ ਹਨ ਅਤੇ ਸੱਦਾ ਪੱਤਰ ਦੇਣ ਦਾ ਸਿਲਸਿਲਾ ਜੰਗੀ ਪੱਧਰ ‘ਤੇ ਜਾਰੀ ਹੈ। ਇਸ ਮੌਕੇ ਬਲਵੰਤ ਬਿੱਲੂ, ਮਨੀਸ਼ ਸੂਦ, ਰਾਜੀਵ ਚਹਿਲ ਰਾਜੂ, ਬਲਰਾਮ ਸ਼ਰਮਾ, ਰਜਨੀਸ਼ ਪਸਰੀਚਾ, ਅਮਿਤ ਵਰਮਾ, ਰਮਨ ਨਹਿਰਾ, ਸ਼ਿਵ ਕਨੌਜੀਆ, ਵਿਨੋਦ ਸੂਦ, ਸੁੱਖੀ ਖੋਸਲਾ, ਲਵਲੀ ਕੁਮਾਰ, ਰਾਜਨ ਅਰੋੜਾ, ਰਾਜੂ ਮਹਿਰਾ ਆਦਿ ਹਾਜਰ ਸਨ।
ਤਸਵੀਰ ਕੈਪਸ਼ਨ- ਫਗਵਾੜਾ ਵਿਖੇ ਐਸ.ਪੀ. ਗੁਰਮੀਤ ਕੌਰ ਅਤੇ ਐਸ.ਡੀ.ਐਮ. ਜਸ਼ਨਜੀਤ ਸਿੰਘ ਨੂੰ ਸ਼ੋਭਾ ਯਾਤਰਾ ਦਾ ਸੱਦਾ ਪੱਤਰ ਦਿੰਦੇ ਹੋਏ ਕਮੇਟੀ ਪ੍ਰਧਾਨ ਅਰੁਣ ਖੋਸਲਾ ਅਤੇ ਹੋਰ।

Related Articles

Leave a Reply

Your email address will not be published. Required fields are marked *

Back to top button