ਸਥਾਨਕ ਖਬਰ
ਭਗਤਪੁਰਾ ਵਿਖੇ ਤੀਆਂ ਦਾ ਤਿਉਹਾਰ ਬੜੇ ਧੂਮਧਾਮ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ
ਭਗਤਪੁਰਾ ਵਿਖੇ ਤੀਆਂ ਦਾ ਤਿਉਹਾਰ ਬੜੇ ਧੂਮਧਾਮ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ
ਫਗਵਾੜਾ 5 ਅਗਸਤ ( ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)
) ਇਲਾਕਾ ਭਗਤਪੁਰਾ ਗਲੀ ਨੰਬਰ ਇੱਕ ਏ ਦੇ ਸਮੂਹ ਨਗਰ ਨਿਵਾਸੀਆਂ ਵਲੋਂ ਮੈਡਮ ਬਿਮਲਾ ਅਤੇ ਦੀ ਸ੍ਰਪਰਸਤੀ ਹੇਠ ਰੇਲਵੇ ਪਲੇਟਫਾਰਮ ਨੰਬਰ 2 ਸਾਹਮਣੇ ਤੀਆਂ ਦਾ ਤਿਉਹਾਰ ਬੜੇ ਧੂਮਧਾਮ ਅਤੇ ਉਤਸ਼ਾਹ ਪੂਰਵਕ ਕਰਵਾਇਆ ਗਿਆ ਜਿਸ ਵਿੱਚ ਇਲਾਕੇ ਭਰ ਦੀਆਂ ਅਨੇਕਾਂ ਮਹਿਲਾਵਾਂ ਬੱਚੀਆਂ ਨੇ ਸ਼ਮੂਲੀਅਤ ਕੀਤੀ ਇਸ ਜਾਣਕਾਰੀ ਦਿੰਦਿਆਂ ਮੇਲੇ ਦੀ ਪ੍ਰਬੰਧਕ ਮੈਡਮ ਬਿਮਲਾ ਦੇਵੀ ਅਤੇ ਸੰਤੋਸ਼ ਦੇਵੀ ਨੇ ਦੱਸਿਆ ਕਿ ਇਸ ਮੇਲੇ ਦਾ ਉਦਘਾਟਨ ਉੱਘੀ ਸਮਾਜ ਸੇਵਿਕਾ ਮੈਡਮ ਅਨੀਤਾ ਸੋਮ ਪ੍ਰਕਾਸ਼ ਧਰਮਪਤਨੀ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਕੀਤਾ ਅਤੇ ਜੋਤੀ ਮੰਹਤ ਅਤੇ ਗੋਰੀ ਮੰਹਤ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਸਾਬਕਾ ਕੋਸਲਰ ਬੀਬੀ ਸਰਬਜੀਤ ਕੌਰ , ਸਾਬਕਾ ਕੋਸਲਰ ਬੀਬੀ ਪ੍ਰਮਜੀਤ ਕੰਬੋਜ , ਜਤਿੰਦਰ ਸ਼ਰਮਾ ਮਿੱਠੂ , ਕੋਸਲਰ ਪ੍ਰਿਤਪਾਲ ਕੌਰ ਤੂਲੀ , ਕੋਸਲਰ ਜਸਦੇਵ ਸਿੰਘ ਪ੍ਰਿੰਸ ਉਚੇਚੇ ਤੌਰ ਤੇ ਸ਼ਾਮਿਲ ਹੋਏ ਪ੍ਰਬੰਧਕ ਕਮੇਟੀ ਦੇ ਆਗੂ ਬੀਬੀ ਬਿਮਲਾ ਦੇਵੀ ਅਤੇ ਸੰਤੋਸ਼ ਦੇਵੀ ਨੇ ਦੱਸਿਆ ਕਿ ਇਸ ਮੇਲੇ ਦੌਰਾਨ ਮੁਟਿਆਰਾਂ, ਬੱਚੀਆਂ ਨੇ ਜਿਥੇ ਸੰਘਣੇ ਪਿੱਪਲ ਦੀ ਛਾਂ ਥੱਲੇ ਉਚੀਆਂ, ਲੰਮੀਆਂ ਪੀਂਘਾਂ ਪਾ ਕੇ ਪੰਜਾਬ ਦੇ ਸਭਿਆਚਾਰ ਨੂੰ ਕਾਇਮ ਰੱਖਿਆ
) ਇਲਾਕਾ ਭਗਤਪੁਰਾ ਗਲੀ ਨੰਬਰ ਇੱਕ ਏ ਦੇ ਸਮੂਹ ਨਗਰ ਨਿਵਾਸੀਆਂ ਵਲੋਂ ਮੈਡਮ ਬਿਮਲਾ ਅਤੇ ਦੀ ਸ੍ਰਪਰਸਤੀ ਹੇਠ ਰੇਲਵੇ ਪਲੇਟਫਾਰਮ ਨੰਬਰ 2 ਸਾਹਮਣੇ ਤੀਆਂ ਦਾ ਤਿਉਹਾਰ ਬੜੇ ਧੂਮਧਾਮ ਅਤੇ ਉਤਸ਼ਾਹ ਪੂਰਵਕ ਕਰਵਾਇਆ ਗਿਆ ਜਿਸ ਵਿੱਚ ਇਲਾਕੇ ਭਰ ਦੀਆਂ ਅਨੇਕਾਂ ਮਹਿਲਾਵਾਂ ਬੱਚੀਆਂ ਨੇ ਸ਼ਮੂਲੀਅਤ ਕੀਤੀ ਇਸ ਜਾਣਕਾਰੀ ਦਿੰਦਿਆਂ ਮੇਲੇ ਦੀ ਪ੍ਰਬੰਧਕ ਮੈਡਮ ਬਿਮਲਾ ਦੇਵੀ ਅਤੇ ਸੰਤੋਸ਼ ਦੇਵੀ ਨੇ ਦੱਸਿਆ ਕਿ ਇਸ ਮੇਲੇ ਦਾ ਉਦਘਾਟਨ ਉੱਘੀ ਸਮਾਜ ਸੇਵਿਕਾ ਮੈਡਮ ਅਨੀਤਾ ਸੋਮ ਪ੍ਰਕਾਸ਼ ਧਰਮਪਤਨੀ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਕੀਤਾ ਅਤੇ ਜੋਤੀ ਮੰਹਤ ਅਤੇ ਗੋਰੀ ਮੰਹਤ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਸਾਬਕਾ ਕੋਸਲਰ ਬੀਬੀ ਸਰਬਜੀਤ ਕੌਰ , ਸਾਬਕਾ ਕੋਸਲਰ ਬੀਬੀ ਪ੍ਰਮਜੀਤ ਕੰਬੋਜ , ਜਤਿੰਦਰ ਸ਼ਰਮਾ ਮਿੱਠੂ , ਕੋਸਲਰ ਪ੍ਰਿਤਪਾਲ ਕੌਰ ਤੂਲੀ , ਕੋਸਲਰ ਜਸਦੇਵ ਸਿੰਘ ਪ੍ਰਿੰਸ ਉਚੇਚੇ ਤੌਰ ਤੇ ਸ਼ਾਮਿਲ ਹੋਏ ਪ੍ਰਬੰਧਕ ਕਮੇਟੀ ਦੇ ਆਗੂ ਬੀਬੀ ਬਿਮਲਾ ਦੇਵੀ ਅਤੇ ਸੰਤੋਸ਼ ਦੇਵੀ ਨੇ ਦੱਸਿਆ ਕਿ ਇਸ ਮੇਲੇ ਦੌਰਾਨ ਮੁਟਿਆਰਾਂ, ਬੱਚੀਆਂ ਨੇ ਜਿਥੇ ਸੰਘਣੇ ਪਿੱਪਲ ਦੀ ਛਾਂ ਥੱਲੇ ਉਚੀਆਂ, ਲੰਮੀਆਂ ਪੀਂਘਾਂ ਪਾ ਕੇ ਪੰਜਾਬ ਦੇ ਸਭਿਆਚਾਰ ਨੂੰ ਕਾਇਮ ਰੱਖਿਆਉਥੇ ਹੀ ਮਹਿਲਾਵਾਂ ਚਰਖੇ ਕੱਤ ਰਹੀਆਂ ਸਨ, ਮਧਾਣੀ ਨਾਲ ਦੁੱਧ ਰਿੜਕ ਰਹੀਆਂ ਸਨ, ਹੱਥਾਂ ਨਾਲ ਚਾਦਰਾਂ ਕੱਢ ਰਹੀਆਂ ਸਨ, ਪੱਖੀਆਂ ਬੁਣ ਰਹੀਆਂ ਸਨ, ਇਥੋਂ ਤੱਕ ਕਿ ਛੱਜ ਨਾਲ ਪੀਹਣਾ ਕਰਕੇ ਪੁਰਾਤਨ ਪੰਜਾਬੀ ਸੱਭਿਆਚਰ ਜ਼ੋ ਅੱਜ ਵੀ ਪਿੰਡਾਂ ਵਿੱਚ ਕਾਇਮ ਹੈ ਆਦਿ ਦੀਆਂ ਝਲਕੀਆਂ ਪੇਸ਼ ਕਰ ਰਹੀਆਂ ਸਨ ਪ੍ਰਬੰਧਕਾਂ ਵੱਲੋਂ ਇਸ ਸਮੇਂ ਮਹਿੰਦੀ
ਲਾਉਣ, ਪੀਹਣਾ ਕਰਨ, ਚਰਖਾ ਕੱਤਣ , ਵੰਗਾ ਚੜਵਾਉਣ ਚ ਅਵੱਲ ਆਈਆਂ ਲੜਕੀਆਂ, ਮਹਿਲਾਵਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਵੰਦਨਾ , ਬੇਬੀ , ਪ੍ਰਵੀਨ ਕੁਮਾਰੀ , ਮਨਦੀਪ ਕੌਰ , ਤੰਮਨਾ , ਆਸ਼ਾ ਰਾਣੀ , ਹਰਚਰਣ ਕੋਰ , ਗਿੰਨੀ , ਸਲੋਨੀ , ਸੋਨੀਆ , ਸੰਧਿਆ , ਤੰਮਨਾ , ਮੋਨੂੰ , ਸ਼ਾਲੂ , ਰਾਣੀ। , ਪੂਜਾ , ਸਮੇਤ ਅਨੇਕਾਂ ਮਹਿਲਾ ਆਗੂ ਅਤੇ ਪਤਵੰਤੇ ਸੱਜਣ ਹਾਜ਼ਰ ਸਨ ਸਟੇਜ ਸਕੱਤਰ ਦੀ ਭੂਮਿਕਾ ਸਮਾਜ ਸੇਵੀ ਵਰਿੰਦਰ ਸਿੰਘ ਕੰਬੋਜ ਨੇ ਬਾਖੂਬੀ ਨਿਭਾਈ