ਸਥਾਨਕ ਖਬਰ
ਲਾਇਨ ਏ.ਪੀ. ਸਿੰਘ ਦਾ ਅੰਤਰਾਸ਼ਟਰੀ ਪ੍ਰਧਾਨ ਬਣਨਾ ਮਾਣ ਦੀ ਗੱਲ : ਲਾਇਨ ਸੁਖਵਿੰਦਰ ਸਿੰਘ ਟੈਰੀ
ਲਾਇਨਜ਼ ਕਲੱਬ ਫਗਵਾੜਾ ਨੇ ਲੋੜਵੰਦ ਨੂੰ ਭੇਂਟ ਕੀਤੀ ਵਹੀਲ ਚੇਅਰ
ਫਗਵਾੜਾ 5 ਅਗਸਤ ( ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ) ਲਾਇਨਜ਼ ਕਲੱਬ ਫਗਵਾੜਾ ਨੇ ‘ਹੈਲਪ ਟੂ ਨੀਡੀ’ ਪ੍ਰੋਜੈਕਟ ਤਹਿਤ ਕਲੱਬ ਪ੍ਰਧਾਨ ਲਾਇਨ ਸਰਬਜੀਤ ਸਿੰਘ ਦੀ ਅਗਵਾਈ ਅਤੇ ਪ੍ਰੋਜੈਕਟ ਡਾਇਰੈਕਟਰ ਮਲਕੀਤ ਸਿੰਘ ਸੰਧੀ ਦੀ ਦੇਖ-ਰੇਖ ਹੇਠ ਪਿੰਡ ਔਜਲਾ ਦੇ ਇਕ ਲੋੜਵੰਦ ਅੰਗਹੀਣ ਨੂੰ ਵਹੀਲ ਚੇਅਰ ਭੇਂਟ ਕੀਤੀ ਹੈ। ਕਲੱਬ ਪ੍ਰਧਾਨ ਲਾਇਨ ਸਰਬਜੀਤ ਸਿੰਘ ਨੇ ਦੱਸਿਆ ਕਿ ਉਕਤ ਅੰਗਹੀਣ ਵਿਅਕਤੀ ਆਰਥਕ ਤੌਰ ਤੇ ਕਮਜੋਰ ਪਰਿਵਾਰ ਨਾਲ ਸਬੰਧ ਰੱਖਦਾ ਹੈ। ਜਿਸ ਦੇ ਬਾਰੇ ਕਲੱਬ ਨੂੰ ਪਤਾ ਲੱਗਾ ਤਾਂ ਇਸ ਪ੍ਰੋਜੈਕਟ ਦੇ ਡਾਇਰੈਕਟਰ ਮਲਕੀਤ ਸਿੰਘ ਸੰਧੀ ਦੇ ਜਨਮ ਦਿਨ ਨੂੰ ਸਮਰਪਿਤ ਕਰਕੇ ਇਹ ਉਪਰਾਲਾ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਕਲੱਬ ਦੇ ਚਾਰਟਰ ਪ੍ਰਧਾਨ ਲਾਇਨ ਸੁਖਵਿੰਦਰ ਸਿੰਘ ਟੈਰੀ ਨੇ ਲਾਇਨ ਮਲਕੀਤ ਸਿੰਘ ਸੰਧੀ ਨੂੰ ਜਨਮ ਦਿਨ ਦੀ ਮੁਬਾਰਕਬਾਦ ਦਿੱਤੀ ਅਤੇ ਕਲੱਬ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਉਹਨਾਂ ਕਲੱਬ ਦੀ ਮੋਜੂਦਾ ਟੀਮ ਨੂੰ ਹੋਰ ਵੀ ਤਨਦੇਹੀ ਨਾਲ ਸਮਾਜ ਸੇਵਾ ਦੇ ਕੰਮ ਕਰਨ ਲਈ ਪ੍ਰੇਰਿਆ ਅਤੇ ਨਾਲ ਹੀ ਦੱਸਿਆ ਕਿ ਸਮੂਹ ਭਾਰਤੀਆਂ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਇਸ ਵਾਰ ਇਕ ਭਾਰਤੀ ਏ.ਪੀ. ਸਿੰਘ ਨੂੰ ਲਾਇਨਜ ਕਲੱਬ ਦਾ ਅੰਤਰਰਾਸ਼ਟਰੀ ਪ੍ਰਧਾਨ ਚੁਣਿਆ ਗਿਆ ਹੈ। ਜਿਹਨਾਂ ਦਾ ਸਲੋਗਨ ‘ਲੀਡ ਟੂਰ ਸਰਵ, ਸਰਵ ਟੂ ਲੀਡ’ ਹੈ। ਜਿਸ ਤੋਂ ਪ੍ਰੇਰਣਾ ਲੈਂਦੇ ਹੋਏ ਲਾਇਨਜ ਕਲੱਬ ਨੂੰ ਮੋਹਰੀ ਹੋ ਕੇ ਮੋਹਰੀ ਬਣਨ ਲਈ ਸਮਾਜ ਸੇਵਾ ਦੇ ਕੰਮ ਕਰਨੇ ਚਾਹੀਦੇ ਹਨ। ਇਸ ਮੌਕੇ ਲਾਇਨ ਲਾਇਨ ਦੇਵ ਕਾਲੀਆ, ਲਾਇਨ ਨਵਜੋਤ ਸਿੰਘ, ਲਾਇਨ ਹਰਜਿੰਦਰ ਸਿੰਘ ਵਿਰਕ, ਲਾਇਨ ਗੁਰਦੇਵ ਸਿੰਘ ਬਾਂਸਲ, ਲਾਇਨ ਨਵੀਨ ਸੂਦ ਆਦਿ ਹਾਜ਼ਰ ਸਨ।
ਤਸਵੀਰ ਸਮੇਤ।
ਤਸਵੀਰ ਸਮੇਤ।
—