ਲਾਇਨਜ਼ ਕਲੱਬ ਫਗਵਾੜਾ ਵਿਸ਼ਵਾਸ ਵਲੋਂ 10 ਹਜਾਰ ਬੂਟੇ ਲਾਉਣ ਦਾ ਟੀਚਾ ਜਲਦ ਹੋਵੇਗਾ ਪੂਰਾ – ਲਾਇਨ ਸੁਸ਼ੀਲ ਸ਼ਰਮਾ
ਹੁਣ ਤੱਕ ਲਗਾਏ 7500 ਤੋਂ ਵੱਧ ਬੂਟੇ : ਲਾਇਨ ਅਸ਼ਵਨੀ ਸ਼ਰਮਾ
ਫਗਵਾੜਾ 8 ਅਗਸਤ ( ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)
ਲਾਇਨਜ਼ ਇੰਟਰਨੈਸ਼ਨਲ 321-ਡੀ ਦੀ ਇਲੈਵਨ ਸਟਾਰ ਸਪੈਸ਼ਲ ਸਟੇਟਸ ਮਾਡਲ ਲਾਇਨਜ਼ ਕਲੱਬ ਫਗਵਾੜਾ ਵਿਸ਼ਵਾਸ ਵੱਲੋਂ ਚੱਠਾ ਫਾਰਮ ਹਦੀਆਬਾਦ ਵਿਖੇ 2500 ਬੂਟੇ ਲਗਾਉਣ ਦੀ ਮੁਹਿਮ ਸ਼ੁਰੂ ਕੀਤ ਗਈ। ਕਲੱਬ ਦੇ ਪ੍ਰਧਾਨ ਲਾਇਨ ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਕਰਵਾਏ ਗਏ ਬੂਟੇ ਲਗਾਉਣ ਦੇ ਆਰੰਭਤਾ ਸਮਾਗਮ ‘ਚ ਲਾਇਨਜ ਇੰਟਰਨੈਸ਼ਨਲ 321-ਡੀ ਦੇ ਡਿਸਟ੍ਰਿਕਟ ਚੇਅਰਮੈਨ (ਟ੍ਰੀ ਪਲਾਂਟੇਸ਼ਨ ਅਵੇਅਰਨੈਸ) ਲਾਇਨ ਬਲਵਿੰਦਰ ਸਿੰਘ ਅਤੇ ਕਲੱਬ ਦੇ ਚਾਰਟਰ ਪ੍ਰਧਾਨ ਸੁਸ਼ੀਲ ਸ਼ਰਮਾ ਐਮ.ਐਮ.ਆਰ. ਵਿਸ਼ੇਸ਼ ਤੌਰ ਤੇ ਪਹੁੰਚੇ। ਕਲੱਬ ਪ੍ਰਧਾਨ ਲਾਇਨ ਅਸ਼ਵਨੀ ਸ਼ਰਮਾ ਨੇ ਉਹਨਾਂ ਨੂੰ ਦੱਸਿਆ ਕਿ ਇਸ ਵਰ੍ਹੇ ਉਹਨਾਂ ਦੀ ਟੀਮ ਵਲੋਂ ਬੂਟੇ ਲਗਾਉਣ ਦੀ ਆਰੰਭਤਾ 1 ਜੁਲਾਈ ਨੂੰ ਸ਼ਰਮਾ ਫਾਰਮ ਰਾਵਲਪਿੰਡੀ ‘ਚ 80 ਬੂਟੇ ਲਗਾ ਕੇ ਕੀਤੀ ਗਈ ਸੀ। ਜਿਸ ਤੋਂ ਬਾਅਦ ਮਾਹਿਲਪੁਰ ਦੇ ਪਿੰਡ ਮੈਲੀ ਵਿਖੇ ਪੰਜ ਹਜਾਰ ਬੂਟੇ ਲਗਾਏ ਗਏ ਸੀ। ਹੁਣ ਚੱਠਾ ਫਾਰਮ ਹਦੀਆਬਾਦ ਵਿਖੇ 2500 ਬੂਟੇ ਲਗਾਏ ਜਾ ਰਹੇ ਹਨ। ਇਸ ਪ੍ਰੋਜੈਕਟ ਦੇ ਡਾਇਰੈਕਟਰ ਲਾਇਨ ਇੰਦਰਜੀਤ ਸਿੰਘ ਅਤੇ ਲਾਇਨ ਪ੍ਰਦੀਪ ਸਿੰਘ ਹਨ। ਚਾਰਟਰ ਪ੍ਰਧਾਨ ਲਾਇਨ ਸੁਸ਼ੀਲ ਸ਼ਰਮਾ ਨੇ ਕਿਹਾ ਕਿ ਲਾਇਨਜ ਕਲੱਬ ਫਗਵਾੜਾ ਵਿਸ਼ਵਾਸ ਟੀਚੇ ਨੂੰ ਮਿੱਥੇ ਸਮੇਂ ਤੋਂ ਹਮੇਸ਼ਾ ਪਹਿਲਾਂ ਪੂਰਾ ਕਰਦੀ ਹੈ। ਇਸ ਵਾਰ ਵੀ ਬਹੁਤ ਜਲਦੀ 10 ਹਜਾਰ ਬੂਟੇ ਲਗਾਉਣ ਦਾ ਟੀਚਾ ਹਾਸਲ ਕਰ ਲਿਆ ਜਾਵੇਗਾ। ਡਿਸਟ੍ਰਿਕਟ ਚੇਅਰਮੈਨ ਲਾਇਨ ਬਲਵਿੰਦਰ ਸਿੰਘ ਨੇ ਕਲੱਬ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਕੁੱਝ ਹੀ ਹਫਤਿਆਂ ਦੌਰਾਨ ਇੰਨੀ ਜਿਆਦਾ ਗਿਣਤੀ ‘ਚ ਬੂਟੇ ਲਗਾਉਣਾ ਬਹੁਤ ਹੀ ਸ਼ਲਾਘਾਯੋਗ ਕੰਮ ਹੈ। ਬਹੁੱਤ ਘੱਟ ਲਾਇਨਜ ਕਲੱਬਾਂ ਅਜਿਹੇ ਔਖੇ ਟੀਚੇ ਮਿੱਥਦੀਆਂ ਅਤੇ ਪੂਰੇ ਕਰਦੀਆਂ ਹਨ। ਇਸ ਮੌਕੇ ਲਾਇਨ ਰਵੀ ਮੰਗਲ, ਲਾਇਨ ਅਵਤਾਰ ਸਿੰਘ, ਲਾਇਨ ਸੁਖਜੀਤ ਸਮਰਾ, ਲਾਇਨ ਚਮਨ ਲਾਲ, ਲਾਇਨ ਸੁਰਿੰਦਰ ਰਾਏ ਆਦਿ ਵੀ ਹਾਜਰ ਸਨ।
ਤਸਵੀਰ ਸਮੇਤ।