ਸਥਾਨਕ ਖਬਰ

ਆਸ਼ੂ ਮਾਰਕੰਡਾ ਨੂੰ ਸਮਾਜ ਸੇਵਾ ਲਈ ਲਗਾਤਾਰ ਦੂਜੇ ਸਾਲ ਆਜ਼ਾਦੀ ਦਿਵਸ ਸਮਾਗਮ ‘ਚ ਕੀਤਾ ਸਨਮਾਨਤ

ਭਵਿੱਖ ‘ਚ ਹੋਰ ਸਮਰਪਣ ਨਾਲ ਯਤਨ ਜਾਰੀ ਰਹਿਣਗੇ : ਆਸ਼ੂ ਮਾਰਕੰਡਾ

ਫਗਵਾੜਾ 16 ਅਗਸਤ (  ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)      ਦੇਸ਼ ਦੇ 79ਵੇਂ ਆਜ਼ਾਦੀ ਦਿਵਸ ਮੌਕੇ ਸਥਾਨਕ ਆਡੀਟੋਰੀਅਮ ਵਿਖੇ ਆਯੋਜਿਤ ਰਾਜ ਪੱਧਰੀ ਸਮਾਗਮ ਦੌਰਾਨ ਹਿਉਮਨ ਰਾਈਟਸ ਕੌਂਸਲ (ਇੰਡੀਆ) ਦੇ ਜ਼ਿਲ੍ਹਾ ਪ੍ਰਧਾਨ ਆਸ਼ੂ ਮਾਰਕੰਡਾ ਨੂੰ ਲਗਾਤਾਰ ਦੂਸਰੇ ਸਾਲ ਸਨਮਾਨਤ ਕੀਤਾ ਗਿਆ। ਉਹਨਾਂ ਨੂੰ ਮੁੱਖ ਮਹਿਮਾਨ ਵਜੋਂ ਪਹੁੰਚੇ ਏ.ਡੀ.ਸੀ-ਕਮ-ਕਾਰਪੋਰੇਸ਼ਨ ਕਮਿਸ਼ਨਰ ਡਾ. ਅਕਸ਼ਿਤਾ ਗੁਪਤਾ ਨੇ ਸਨਮਾਨ ਚਿੰਨ੍ਹ ਭੇਂਟ ਕੀਤਾ। ਉਹਨਾਂ ਦੇ ਨਾਲ ਆਮ ਆਦਮੀ ਪਾਰਟੀ ਫਗਵਾੜਾ ਹਲਕਾ ਦੇ ਇੰਚਾਰਜ ਹਰਨੂਰ ਸਿੰਘ ਮਾਨ, ਮੇਅਰ ਰਾਮਪਾਲ ਉੱਪਲ, ਐਸਪੀ ਫਗਵਾੜਾ ਗੁਰਮੀਤ ਕੌਰ ਅਤੇ ਨਾਇਬ ਤਹਿਸੀਲਦਾਰ ਹਰਚਰਨ ਸਿੰਘ ਬਰਾੜ ਵੀ ਮੌਜੂਦ ਸਨ। ਉਹਨਾਂ ਨੂੰ ਇਹ ਸਨਮਾਨ ਪਿਛਲੇ ਸਾਲ ਦੌਰਾਨ ਕੀਤੇ ਗਏ ਸਮਾਜ ਸੇਵਾ ਦੇ ਕੰਮਾਂ ਜਿਵੇਂ ਕਿ ਲੋੜਵੰਦਾਂ ਨੂੰ ਰਾਸ਼ਨ ਵੰਡਣਾ, ਸਰਕਾਰੀ ਹਸਪਤਾਲਾਂ ਵਿੱਚ ਇਲਾਜ ਅਧੀਨ ਮਰੀਜ਼ਾਂ ਨੂੰ ਦੁੱਧ ਵੰਡਣਾ, ਮਰੀਜ਼ਾਂ ਨੂੰ ਦਵਾਈਆਂ ਅਤੇ ਵਿਦਿਆਰਥੀਆਂ ਨੂੰ ਸਕੂਲ ਫੀਸਾਂ ਅਤੇ ਦਾਖਲੇ ਵਿੱਚ ਵਿੱਤੀ ਸਹਾਇਤਾ ਆਦਿ ਲਈ ਦਿੱਤਾ ਗਿਆ। ਆਸ਼ੂ ਮਾਰਕੰਡਾ ਨੇ ਕਿਹਾ ਕਿ ਕੌਂਸਲ ਦੀ ਰਾਸ਼ਟਰੀ ਪ੍ਰਧਾਨ ਆਰਤੀ ਰਾਜਪੂਤ, ਪੰਜਾਬ ਪ੍ਰਧਾਨ ਸੁਖਵੰਤ ਸਿੰਘ ਪੱਡਾ ਅਤੇ ਫਗਵਾੜਾ ਇੰਚਾਰਜ ਅਨੂ ਸ਼ਰਮਾ ਐਡਵੋਕੇਟ ਦੀ ਅਗਵਾਈ ‘ਚ ਅੱਗੇ ਵੀ ਸੇਵਾ ਕਾਰਜ ਜਾਰੀ ਰਹਿਣਗੇ। ਉਹਨਾਂ ਨੇ ਸਨਮਾਨ ਲਈ ਪੰਜਾਬ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਦਾ ਧੰਨਵਾਦ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਜਦੋਂ ਸਰਕਾਰ ਇਸ ਤਰ੍ਹਾਂ ਸਨਮਾਨ ਕਰਦੀ ਹੈ ਤਾਂ ਇਹ ਉਤਸ਼ਾਹਜਨਕ ਹੁੰਦਾ ਹੈ, ਅਤੇ ਨਾਲ ਹੀ ਇਹ ਸਮਾਜ ਦੀ ਸੇਵਾ ਹੋਰ ਵੀ ਸਮਰਪਣ ਨਾਲ ਕਰਨ ਦੀ ਪ੍ਰੇਰਣਆ ਮਿਲਦੀ ਹੈ। ਜਿਕਰਯੋਗ ਹੈ ਕਿ ਪਿਛਲੇ ਸਾਲ ਆਸ਼ੂ ਮਾਰਕੰਡਾ ਨੂੰ ਲਾਇੰਜ ਮੈਂਬਰ ਵਜੋਂ ਸ਼ਾਨਦਾਰ ਸੇਵਾ ਕਾਰਜਾਂ ਲਈ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।
ਤਸਵੀਰ : ਫਗਵਾੜਾ ਵਿੱਚ ਹੋਏ ਸਰਕਾਰੀ ਸਮਾਗਮ ਦੌਰਾਨ ਆਸ਼ੂ ਮਾਰਕੰਡਾ  ਨੂੰ ਸਨਮਾਨਤ ਕਰਦੇ ਹੋਏ ਏਡੀਸੀ ਡਾ. ਅਕਸ਼ਿਤਾ ਗੁਪਤਾ ਦੇ ਨਾਲ ਹਲਕਾ ਇੰਚਾਰਜ ਹਰਨੂਰ ਸਿੰਘ ਮਾਨ ਅਤੇ ਮੇਅਰ ਰਾਮਪਾਲ ਉੱਪਲ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ।

Related Articles

Leave a Reply

Your email address will not be published. Required fields are marked *

Back to top button